ਪੰਜਾਬ ਭਰ 'ਚ ਕਿਸਾਨਾਂ ਦੇ ਐਕਸ਼ਨ, ਜਾਣੋ ਕਿਸ-ਕਿਸ ਥਾਂ ਲਾਇਆ ਮੋਰਚਾ
ਏਬੀਪੀ ਸਾਂਝਾ | 01 Oct 2020 10:35 AM (IST)
ਅੰਮ੍ਰਿਤਸਰ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਮੈਂਬਰਾਂ ਨੇ 8ਵੇਂ ਦਿਨ ਵੀ ਰੇਲਵੇ ਟ੍ਰੈਕ 'ਤੇ ਪ੍ਰਦਰਸ਼ਨ ਕੀਤਾ। ਦੂਜੇ ਪਾਸੇ ਕਿਸਾਨਾਂ ਨੇ 1 ਅਕਤੂਬਰ ਤੋਂ ਸਾਰੇ ਪੰਜਾਬ ਵਿੱਚ ਕਿਸਾਨਾਂ ਨੇ ਰੇਲ ਰੋਕੋ ਅੰਦੋਲਨ ਦੀ ਅਣਮਿਥੇ ਸਮੇਂ ਲਈ ਸ਼ੁਰੂਆਤ ਕਰ ਦਿੱਤੀ ਹੈ।
ਚੰਡੀਗੜ੍ਹ: ਪੰਜਾਬ ਵਿੱਚ ਕੇਂਦਰ ਸਰਕਾਰ ਦੇ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨ ਅੰਦੋਲਨ ਜਾਰੀ ਹੈ। ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਖੇਤਰ ਦੇ ਪਿੰਡ ਦੇਵੀਦਾਸਪੁਰਾ ਵਿੱਚ ਬੁੱਧਵਾਰ ਨੂੰ ਕਿਸਾਨ ਰੇਲਵੇ ਟ੍ਰੈਕ ’ਤੇ ਜੰਮ ਗਏ ਹਨ। ਅੱਜ ਇੱਥੇ ਰੇਲਵੇ ਟਰੈਕ 'ਤੇ ਬੈਠਣ ਲਈ ਕਿਸਾਨਾਂ ਦਾ 8ਵਾਂ ਦਿਨ ਹੈ। ਵੀਰਵਾਰ 1 ਅਕਤੂਬਰ ਤੋਂ ਕਿਸਾਨਾਂ ਨੇ ਪੂਰੇ ਪੰਜਾਬ ਵਿੱਚ ਅਣਮਿਥੇ ਸਮੇਂ ਲਈ ਰੇਲ ਰੋਕੋ ਅੰਦੋਲਨ ਦੀ ਸ਼ੁਰੂਆਤ ਕਰ ਦਿੱਤੀ। ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਜਨਤਾ ਲਈ ਇੱਕ ਸੰਦੇਸ਼ ਜਾਰੀ ਕੀਤਾ ਗਿਆ ਜੋ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਫੈਲ ਰਿਹਾ ਹੈ। ਪੜ੍ਹੋ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦਾ ਸੁਨੇਹਾ: 1 ਅਕਤੂਬਰ ਤੋਂ ਅਣਮਿੱਥੇ ਸਮੇਂ ਲਈ ਕਾਰਪੋਰੇਟਾਂ ਦੇ ਲੁੱਟ ਦੇ ਅੱਡਿਆਂ ਤੇ ਉਨ੍ਹਾਂ ਦੇ ਸਿੱਧੇ ਹਮਾਇਤੀ ਭਾਜਪਾ ਆਗੂਆਂ ਦੇ ਘਰਾਂ ਅੱਗੇ ਲੱਗਣੇ ਧਰਨੇ- ਇਨ੍ਹਾਂ ਥਾਵਾਂ ਤੇ ਕੱਲ੍ਹ ਨੂੰ ਪਹੁੰਚੋ = 4 ਜਗ੍ਹਾ ਰੇਲ ਜਾਮ ਧਬਲਾਨ (ਪਟਿਆਲਾ) ਸੁਨਾਮ (ਸੰਗਰੂਰ) ਬੁਢਲਾਡਾ (ਮਾਨਸਾ) ਗਿੱਦੜਬਾਹਾ (ਮੁਕਤਸਰ) 4 ਭਾਜਪਾ ਆਗੂਆਂ ਦੇ ਘਰ ਅੱਗੇ ਸਤਵੰਤ ਸਿੰਘ ਪੂਨੀਆ (ਸੰਗਰੂਰ) ਬਿਕਰਮਜੀਤ ਸਿੰਘ ਚੀਮਾ (ਪਾਇਲ) ਸੁਨੀਤਾ ਗਰਗ (ਕੋਟਕਪੂਰਾ) ਅਰੁਣ ਨਾਰੰਗ (ਐਮਐਲਏ ਅਬੋਹਰ) 5 ਟੋਲ ਪਲਾਜ਼ਾ - ਕਾਲਾਝਾੜ (ਸੰਗਰੂਰ) ਬਡਬਰ (ਬਰਨਾਲਾ) ਲਹਿਰਾਬੇਗਾ (ਬਠਿੰਡਾ) ਜੀਦਾ (ਬਠਿੰਡਾ) ਕੱਥੂਨੰਗਲ (ਗੁਰਦਾਸਪੁਰ) 3 ਸਾਪਿੰਗ ਮਾਲਜ਼ ਬੈਸਟ ਪ੍ਰਾਈਸ , ਭੁੱਚੋ (ਬਠਿੰਡਾ) ਰਿਲਾਇੰਸ ਮਾਲ (ਬਠਿੰਡਾ) ਰਿਲਾਇੰਸ ਮਾਲ, ਰੋਖਾ (ਅੰਮ੍ਰਿਤਸਰ) 2 ਅਡਾਨੀ ਸੈਲੋ ਗੋਦਾਮਾਂ ਡਗਰੂ (ਮੋਗਾ) ਛਾਜਲੀ (ਸੰਗਰੂਰ) 15 ਰਿਲਾਇੰਸ ਪੰਪਾਂ ਧਨੌਲਾ (ਬਰਨਾਲਾ) ਸੰਘੇੜਾ (ਬਰਨਾਲਾ) ਨਿਆਲ (ਪਟਿਆਲਾ) ਧੂਰੀ (ਸੰਗਰੂਰ) ਦਿੜਬਾ (ਸੰਗਰੂਰ) ਭਵਾਨੀਗੜ੍ਹ (ਸੰਗਰੂਰ) ਮਲੇਰਕੋਟਲਾ (ਸੰਗਰੂਰ) ਅਹਿਮਦਗੜ੍ਹ (ਸੰਗਰੂਰ) ਲਹਿਰਾ (ਸੰਗਰੂਰ) ਸੰਗਰੂਰ (ਸੰਗਰੂਰ) ਸੁਨਾਮ (ਸੰਗਰੂਰ) ਰਾਮਪੁਰਾ (ਬਠਿੰਡਾ) ਪਥਰਾਲਾ (ਬਠਿੰਡਾ) ਲਹਿਰਾਬੇਗਾ (ਬਠਿੰਡਾ) ਜਲਾਲਾਬਾਦ (ਫਾਜ਼ਿਲਕਾ) ਵਲੂਰ (ਫਿਰੋਜ਼ਪੁਰ) 3 ਐਸਆਰ ਪੰਪਾਂ ਧਨੌਲਾ (ਬਰਨਾਲਾ) ਭੋਤਨਾ (ਬਰਨਾਲਾ) ਕਾਤਰੋਂ (ਪਟਿਆਲਾ) 1 ਪ੍ਰਾਈਵੇਟ ਥਰਮਲ ਪਲਾਂਟ ਵਣਾਵਾਲੀ (ਮਾਨਸਾ) ਦਿੱਲੀ ਖਿਲਾਫ ਮੁੜ ਉੱਠ ਖੜ੍ਹਾ ਪੰਜਾਬ, ਪੰਜਾਬੀਆਂ ਨੇ ਵਿੱਢੀ ਆਰਪਾਰ ਦੀ ਲੜਾਈ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904