Cm bhagwant mann: ਕੇਜਰੀਵਾਲ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਵਿਪਾਸਨਾ 'ਤੇ ਚਲੇ ਗਏ ਹਨ। ਮਿਲੀ ਜਾਣਕਾਰੀ ਮੁਤਾਬਕ ਮੁੱਖ ਮੰਤਰੀ ਭਗਵੰਤ ਮਾਨ ਵਿਸ਼ਾਖਾਪਟਨਮ ਲਈ ਰਵਾਨਾ ਹੋ ਗਏ ਹਨ। ਜਿੱਥੇ ਉਹ ਚਾਰ ਦਿਨਾਂ ਲਈ ਵਿਪਾਸਨਾ ਕਰਨਗੇ। ਚਾਰ ਦਿਨ ਦੀ ਵਿਪਾਸਨਾ ਤੋਂ ਬਾਅਦ ਉਹ ਸ਼ਨੀਵਾਰ ਨੂੰ ਦਿੱਲੀ ਪਰਤਣਗੇ ਅਤੇ ਉਸ ਮਗਰੋਂ 7-8 ਜਨਵਰੀ ਨੂੰ ਗੁਜਰਾਤ ਜਾਣਗੇ, ਜਿੱਥੇ ਲੋਕ ਸਭਾ ਚੋਣਾਂ ਨੂੰ ਲੈ ਕੇ ਪ੍ਰਚਾਰ ਕਰਨਗੇ।


ਇਹ ਵੀ ਪੜ੍ਹੋ: Amritsar News: ਨਵਜੋਤ ਸਿੱਧੂ ਨੇ ਸੀਐਮ ਭਗਵੰਤ ਮਾਨ ਨੂੰ ਕਹਿ ਦਿੱਤਾ...ਥੋਥਾ ​​ਚਨਾ ਬਾਜੇ ਘਨਾ


ਕੇਜਰੀਵਾਲ ਵੀ 10 ਦਿਨਾਂ ਲਈ ਗਏ ਸੀ ਵਿਪਾਸਨਾ 'ਤੇ


'ਆਪ' ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ 10 ਦਿਨਾਂ ਲਈ ਵਿਪਾਸਨਾ ਧਿਆਨ ’ਤੇ ਗਏ ਸਨ। ਅਰਵਿੰਦ ਕੇਜਰੀਵਾਲ 30 ਦਸੰਬਰ ਨੂੰ ਵਿਪਾਸਨਾ ਪੂਰੀ ਕਰਨ ਤੋਂ ਬਾਅਦ ਹੁਸ਼ਿਆਰਪੁਰ ਤੋਂ ਦਿੱਲੀ ਲਈ ਰਵਾਨਾ ਹੋ ਗਏ ਸਨ। ਕੇਜਰੀਵਾਲ ਇਥੇ ਸ਼ਹਿਰ ਨੇੜੇ ਆਨੰਦਗੜ੍ਹ ਵਿਖੇ ਸਥਿਤ ਵਿਪਾਸਨਾ ਕੇਂਦਰ ਵਿਚ 10 ਦਿਨਾਂ ਤੋਂ ਮੈਡੀਟੇਸ਼ਨ ਕੋਰਸ ਕਰ ਰਹੇ ਸਨ।


ਇਸ ਸਬੰਧੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਜਾਣਕਾਰੀ ਵੀ ਦਿੱਤੀ ਸੀ। ਉਨ੍ਹਾਂ ਲਿਖਿਆ ਸੀ ਕਿ 10 ਦਿਨਾਂ ਦੀ ਵਿਪਾਸਨਾ ਮੈਡੀਟੇਸ਼ਨ ਤੋਂ ਬਾਅਦ ਅੱਜ ਵਾਪਸ ਪਰਤਿਆ। ਇਸ ਸਾਧਨਾ ਨਾਲ ਅਪਾਰ ਸ਼ਾਂਤੀ ਮਿਲਦੀ ਹੈ। ਨਵੀਂ ਊਰਜਾ ਨਾਲ ਫਿਰ ਜਨਤਾ ਦੀ ਸੇਵਾ ਵਿਚ ਲੱਗਾਂਗੇ। ਸਭ ਦਾ ਮੰਗਲ ਹੋਵੇ।


ਇਹ ਵੀ ਪੜ੍ਹੋ: Amritsar News: ਸਰਕਾਰੀ ਅੱਤਵਾਦ ਨੇ ਇੱਕ ਲੱਖ ਸਿੱਖ ਨੌਜਵਾਨਾਂ ਦਾ ਕੀਤਾ ਕਤਲ: ਗਿਆਨੀ ਹਰਪ੍ਰੀਤ ਸਿੰਘ 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।