ਗਗਨਦੀਪ ਸ਼ਰਮਾ


ਅੰਮ੍ਰਿਤਸਰ: ਕੋਰੋਨਾ (Coronavirus) ਤੋਂ ਸਿਹਤਯਾਬ ਹੋਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ (Sukhbir Singh Badal) ਬਾਦਲ ਅੱਜ ਦਰਬਾਰ ਸਾਹਿਬ (Darbar Sahib) ਨਤਮਸਤਕ ਹੋਣ ਪੁੱਜੇ। ਇੱਥੇ ਮੱਥਾ ਟੇਕਣ ਉਪਰੰਤ ਮੀਡੀਆ ਨਾਲ ਸੰਖੇਪ ਗੱਲਬਾਤ ਕਰਨ ਉਪਰੰਤ ਸੁਖਬੀਰ ਬਾਦਲ ਅਜਨਾਲਾ ਵਿੱਚ ਅਕਾਲੀ ਦਲ ਦੀ 'ਪੰਜਾਬ ਮੰਗਦਾ ਜਵਾਬ' ਰੈਲੀ (Punjab Mangda Jawab Rally) 'ਚ ਸ਼ਮੂਲੀਅਤ ਕਰਨ ਲਈ ਰਵਾਨਾ ਹੋ ਗਏ। ਸੂਚਨਾ ਕੇਂਦਰ ਵਿਖੇ ਮੀਡੀਆ ਨਾਲ ਗੱਲਬਾਤ ਕਰਦੇ ਸੁਖਬੀਰ ਬਾਦਲ ਨੇ ਆਖਿਆ ਕਿ ਉਹ ਕੋਰੋਨਾ ਵਰਗੀ ਖਤਰਨਾਕ ਬਿਮਾਰੀ ਤੋਂ ਸਿਹਤਯਾਬ ਹੋਣ 'ਤੇ ਅੱਜ ਦਰਬਾਰ ਸਾਹਿਬ ਨਤਮਸਤਕ ਹੋਣ ਪੁੱਜੇ ਹਨ।


ਦਿੱਲੀ ਗੁਰਦੁਆਰਾ ਕਮੇਟੀ ਬਾਬਤ ਬੋਲਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਤੇ ਦਿੱਲੀ ਸਰਕਾਰ ਨੇ 100 ਸਾਲ ਤੋਂ ਲੋਕਾਂ ਦੀ ਸੇਵਾ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਨੂੰ ਸਾਜਿਸ਼ ਕਰਕੇ ਹਟਾਉਣ ਤੇ ਦਿੱਲੀ ਕਮੇਟੀ 'ਤੇ ਕਬਜਾ ਕਰਨ ਦੀ ਵੱਡੀ ਸਾਜਿਸ਼ ਰਚੀ ਪਰ ਹਾਈਕੋਰਟ ਨੇ ਸਟੇਅ ਦੇ ਦਿੱਤਾ। ਸੁਖਬੀਰ ਨੇ ਕਿਹਾ ਕੇਂਦਰ ਸਰਕਾਰ, ਕੇਜਰੀਵਾਲ ਸਰਕਾਰ, ਸਰਨਾ ਤੇ ਜੀਕੇ ਸਭ ਇਸ ਸਾਜਿਸ਼ 'ਚ ਸ਼ਾਮਲ ਹਨ ਤੇ ਜੇਕਰ ਉਹ ਆਪਣੇ ਆਪ ਨੂੰ ਕਾਬਲ ਸਮਝਦੇ ਹਨ ਤਾਂ ਚੋਣਾਂ ਲੜਨ ਤੇ ਗਲਤ ਹੱਥਕੰਡੇ ਨਾ ਅਪਨਾਉਣ।


ਸ਼੍ਰੋਮਣੀ ਕਮੇਟੀ ਵੱਲੋਂ ਆਰਆਰਐਸ ਬਾਰੇ ਦਿੱਤੇ ਬਿਆਨ 'ਤੇ ਸੁਖਬੀਰ ਬਾਦਲ ਨੇ ਕਿਹਾ ਐਸਜੀਪੀਸੀ ਆਜਾਦ ਅਦਾਰਾ ਹੈ, ਉਹ ਕੁਝ ਨਹੀਂ ਬੋਲਣਗੇ। ਉਨ੍ਹਾਂ ਕਿਹਾ ਕੈਪਟਨ ਪੰਜਾਬ ਦਾ ਫੇਲ੍ਹ ਮੁੱਖ ਮੰਤਰੀ ਹੈ, ਕਿਉਂਕਿ ਉਨ੍ਹਾਂ ਨੇ ਚਾਰ ਸਾਲਾਂ ਵਿੱਚ ਪੰਜਾਬ ਨੂੰ ਬਰਬਾਦ ਕਰ ਦਿੱਤਾ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਭਾਜਪਾ ਦੇ ਗਠਜੋੜ ਦੌਰਾਨ ਹਿੱਸੇ ਆਉਂਦੀਆਂ 23 ਸੀਟਾਂ 'ਤੇ ਅਕਾਲੀ ਦਲ ਵੱਲੋਂ ਉਮੀਦਵਾਰ ਉਤਾਰੇ ਜਾਣਗੇ ਤੇ ਅਕਾਲੀ ਦਲ ਵੱਲੋਂ ਇਸ ਦੀ ਪੂਰੀ ਤਿਆਰੀ ਹੈ।


ਇਹ ਵੀ ਪੜ੍ਹੋ: ਅਮਰੀਕਾ ’ਚ ਭਾਰਤੀ ਮਹਿਲਾ ਸੋਨਲ ਭੁੱਚਰ ਦੇ ਨਾਂ 'ਤੇ ਖੁੱਲ੍ਹੇਗਾ ਸਕੂਲ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904