ਫ਼ਿਰੋਜ਼ਪੁਰ: ਪੰਜਾਬ ‘ਚ ਅਜੇ ਬਾਰਸ਼ ਨਾਲ ਆਏ ਹੜ੍ਹ ਦੀ ਹਾਹਾਕਾਰ ਖ਼ਤਮ ਨਹੀਂ ਹੋਈ ਸੀ ਕਿ ਹੁਣ ਰਾਜਸਥਾਨ ਫੀਡਰ ‘ਚ ਪਾੜ ਪੈਣ ਦੀ ਖ਼ਬਰ ਆ ਰਹੀ ਹੈ। ਇਸ ਨਾਲ ਫ਼ਿਰੋਜ਼ਪੁਰ ਦੇ ਕਈ ਪਿੰਡਾਂ ‘ਚ ਤਬਾਹੀ ਮੱਚ ਸਕਦੀ ਹੈ। ਰਾਜਸਥਾਨ ਫੀਡਰ ਨਹਿਰ ‘ਚ 20 ਫੁੱਟ ਦਾ ਪਾੜ ਪਿਆ ਹੈ। ਇਹ ਪਾੜ ਨਹਿਰ ਦੇ ਪਾਣੀ ਨਹੀਂ ਸਗੋਂ ਪ੍ਰਸਾਸ਼ਨ ਵੱਲੋਂ ਸਮੇਂ ‘ਤੇ ਸਫਾਈ ਨਾ ਕਰਵਾਉਣ ਕਰਕੇ ਪਿਆ ਹੈ।
ਲਗਾਤਾਰ ਪਾਣੀ ਦੇ ਕਹਿਰ ਦਾ ਸਾਹਮਣਾ ਕਰ ਰਹੇ ਲੋਕ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ‘ਤੇ ਉਂਗਲਾਂ ਚੁੱਕ ਰਹੇ ਹਨ। ਰਾਜਸਥਾਨ ਫੀਡਰ ਟੁੱਟਣ ਦਾ ਦੁਖੜਾ ਰੌਂਦਿਆਂ ਲੂਥੜ ਤੇ ਹੋਰ ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਨਹਿਰ ਟੁੱਟਣ ਦਾ ਮੁੱਖ ਕਾਰਨ ਨਹਿਰ ਦੀ ਲੰਬੇ ਸਮੇਂ ਤੋਂ ਸਫਾਈ ਨਾ ਹੋਣਾ ਹੈ। ਉਨ੍ਹਾਂ ਕਿਹਾ ਕਿ ਪਾਣੀ ਦੇ ਵਹਾਅ ਅੱਗੇ ਅੜ੍ਹਦੀਆਂ ਕਲਾਲ ਬੂਟੀਆਂ ਨੇ ਨਹਿਰ ਵਿੱਚ ਪਾੜ ਪਾ ਦਿੱਤਾ। ਇਸ ਕਰਕੇ ਖੇਤਾਂ ਵਿੱਚ ਵੜਿਆ ਪਾਣੀ ਉਨ੍ਹਾਂ ਦੇ ਮਾਲੀ ਨੁਕਸਾਨ ਦਾ ਕਾਰਨ ਬਣ ਗਿਆ।
ਲੋਕਾਂ ਨੇ ਕਿਹਾ ਕਿ ਇਸ ਸਬੰਧੀ ਪ੍ਰਸ਼ਾਸਨਕ ਅਧਿਕਾਰੀਆਂ ਨੂੰ ਸੂਚਨਾ ਦੇਣ ਦੇ ਬਾਵਜੂਦ ਕਿਸੇ ਨੇ ਬਾਂਹ ਨਹੀਂ ਫੜੀ। ਮਜਬੂਰਨ ਉਨ੍ਹਾਂ ਨੂੰ ਖੁਦ ਹੀ ਹੁਣ ਮਿੱਟੀ ਦੀਆਂ ਬੋਰੀਆਂ ਦਾ ਜੁਗਾੜ ਲਾ ਕੇ ਨਹਿਰ ਵਿੱਚ ਪਏ ਪਾੜ ਨੂੰ ਭਰਨ ਦੀਆਂ ਕੋਸ਼ਿਸ਼ਾਂ ਕਰਨੀਆਂ ਪੈ ਰਹੀਆਂ ਹਨ।
ਹੜ੍ਹ ਮਾਰੇ ਫ਼ਿਰੋਜ਼ਪੁਰ 'ਤੇ ਹੁਣ ਰਾਜਸਥਾਨ ਫੀਡਰ ਦਾ ਕਹਿਰ
ਏਬੀਪੀ ਸਾਂਝਾ
Updated at:
29 Aug 2019 11:36 AM (IST)
ਪੰਜਾਬ ‘ਚ ਅਜੇ ਬਾਰਸ਼ ਨਾਲ ਆਏ ਹੜ੍ਹ ਦੀ ਹਾਹਾਕਾਰ ਖ਼ਤਮ ਨਹੀਂ ਹੋਈ ਸੀ ਕਿ ਹੁਣ ਰਾਜਸਥਾਨ ਫੀਡਰ ‘ਚ ਪਾੜ ਪੈਣ ਦੀ ਖ਼ਬਰ ਆ ਰਹੀ ਹੈ। ਇਸ ਨਾਲ ਫ਼ਿਰੋਜ਼ਪੁਰ ਦੇ ਕਈ ਪਿੰਡਾਂ ‘ਚ ਤਬਾਹੀ ਮੱਚ ਸਕਦੀ ਹੈ। ਰਾਜਸਥਾਨ ਫੀਡਰ ਨਹਿਰ ‘ਚ 20 ਫੁੱਟ ਦਾ ਪਾੜ ਪਿਆ ਹੈ।
- - - - - - - - - Advertisement - - - - - - - - -