Karamjit Singh Bagga passes away: ਪੰਜਾਬੀ ਸੰਗੀਤ ਜਗਤ ਵਿੱਚ ਇੱਕ ਹੋਰ ਦੁਖਦਾਈ ਖ਼ਬਰ ਸਾਹਮਣੇ ਆਈ ਹੈਪੰਜਾਬੀ ਗਾਇਕ-ਕਲਾਕਾਰ ਰਾਜਵੀਰ ਜਵੰਦਾ ਦੇ ਦਿਹਾਂਤ ਤੋਂ ਬਾਅਦ ਹੁਣ ਇੰਟਰਨੈਸ਼ਨਲ ਅਲਗੋਜ਼ਾ ਵਾਦਿਕ ਕਰਮਜੀਤ ਸਿੰਘ ਬੱਗਾ ਵੀ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਹਨ। ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਇੱਕ ਹੋਰ ਵੱਡਾ ਝਟਕਾ ਲੱਗਿਆ ਹੈ।

Continues below advertisement

ਸਤਵਿੰਦਰ ਬੱਗਾ ਪੋਸਟ ਸ਼ੇਅਰ ਕਰ ਜਤਾਇਆ ਦੁੱਖ

ਪੰਜਾਬੀ ਗਾਇਕ ਸਤਵਿੰਦਰ ਬੱਗਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਤੇ ਕਰਮਜੀਤ ਸਿੰਘ ਬੱਗਾ ਦੀ ਤਸਵੀਰ ਸਾਂਝਾ ਕਰਦੇ ਹੋਏ ਇਹ ਦੁਖਦਾਈ ਖ਼ਬਰ ਸਾਂਝੀ ਕੀਤੀਉਹਨਾਂ ਲਿਖਿਆ, 'ਇੰਟਰਨੈਸ਼ਨਲ ਅਲਗੌਜ਼ਾ ਵਾਦਿਕ ਸਾਡੇ ਵੀਰ ਕਰਮਜੀਤ ਸਿੰਘ ਬੱਗਾ ਜੀ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਵਾਹਿਗੁਰੂ ਵਿੱਛੜੀ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਵੇ 'ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ'। ਕਰਮਜੀਤ ਸਿੰਘ ਬੱਗਾ ਨੂੰ ਸੰਗੀਤ ਵਿੱਚ ਉਹਨਾਂ ਦੇ ਯੋਗਦਾਨ ਲਈ ਹਮੇਸ਼ਾ ਯਾਦ ਕੀਤਾ ਜਾਵੇਗਾ। ਉਹਨਾਂ ਦੇ ਅਚਾਨਕ ਦਿਹਾਂਤ ਨਾਲ ਪੰਜਾਬੀ ਸੰਗੀਤ ਅਤੇ ਕਲਾਕਾਰਾਂ ਦੀ ਦੁਨੀਆ ਗਹਿਰੇ ਸਦਮੇ ਵਿੱਚ ਹਨ।

Continues below advertisement

 

 

ਇੰਟਰਨੈਸ਼ਨਲ ਅਲਗੌਜ਼ਾ ਵਾਦਿਕ ਕਰਮਜੀਤ ਸਿੰਘ ਬੱਗਾ, ਜੋ ਕਿ 67 ਸਾਲਾਂ ਦੇ ਸਨ, ਉਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਰਕੇ ਹੋਈ। ਕਰਮਜੀਤ ਸਿੰਘ ਬੱਗਾ ਤਿੰਨ ਦਿਨ ਪਹਿਲਾਂ ਹੀ ਕੈਨੇਡਾ ਤੋਂ ਭਾਰਤ ਵਾਪਸ ਆਏ ਸਨ

ਸ਼ਾਮ ਨੂੰ ਉਹ ਆਪਣੇ ਖਰੜ ਸਥਿਤ ਘਰ ‘ਚ ਮੌਜੂਦ ਸਨ ਜਦੋਂ ਉਨ੍ਹਾਂ ਨੂੰ ਅਚਾਨਕ ਸੀਨੇ ਵਿੱਚ ਦਰਦ ਮਹਿਸੂਸ ਹੋਇਆਇਸ ਤੋਂ ਬਾਅਦ ਉਨ੍ਹਾਂ ਦੇ ਭਤੀਜੇ ਨੇ ਤੁਰੰਤ ਉਨ੍ਹਾਂ ਨੂੰ ਮੋਹਾਲੀ ਦੇ ਫੇਜ਼-6 ਸਥਿਤ ਸਰਕਾਰੀ ਹਸਪਤਾਲ ਲੈ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ।

ਇੰਸਪੈਕਟਰ ਪਦ ਤੋਂ ਰਿਟਾਇਰਡ ਸਨ

ਕਰਮਜੀਤ ਬੱਗਾ ਦੇ ਦੋਵੇਂ ਬੱਚੇ ਕੈਨੇਡਾ ਵਿੱਚ ਰਹਿੰਦੇ ਹਨਇਸ ਕਾਰਨ, ਉਨ੍ਹਾਂ ਦਾ ਅੰਤਿਮ ਸੰਸਕਾਰ ਬੱਚਿਆਂ ਦੇ ਭਾਰਤ ਪਹੁੰਚਣ ਤੋਂ ਬਾਅਦ ਕੀਤਾ ਜਾਵੇਗਾਰਾਜ ਸਨਮਾਨਿਤ (ਸਟੇਟ ਅਵਾਰਡੀ) ਕਰਮਜੀਤ ਬੱਗਾ ਇੱਕ ਸਤਿਕਾਰਯੋਗ ਇਨਸਾਨ ਸਨਉਹ ਸਿਹਤ ਵਿਭਾਗ ਵਿੱਚ ਇੰਸਪੈਕਟਰ ਦੇ ਪਦ ਤੋਂ ਰਿਟਾਇਰਡ ਹੋਏ ਸਨ

ਆਪਣੇ ਕਲਾਤਮਕ ਜੀਵਨਕਾਲ ਦੌਰਾਨ, ਉਨ੍ਹਾਂ ਨੇ ਪੰਜਾਬ ਦੇ ਕਈ ਪ੍ਰਸਿੱਧ ਗਾਇਕਾਂ ਅਤੇ ਗਾਇਿਕਾਵਾਂ ਨਾਲ ਅਲਗੋਜ਼ਾ ਵਾਦਿਨ ਵਿੱਚ ਸੰਗਤ ਦਿੱਤੀਇਸ ਵਿੱਚ ਲੋਕਪ੍ਰਿਯ ਗਾਇਕਾ ਗੁਰਮੀਤ ਬਾਵਾ, ਗਾਇਕ ਜਸਬੀਰ ਜੱਸੀ, ਗਾਇਿਕਾ ਭੂਪਿੰਦਰ ਕੌਰ ਮੋਹਾਲੀ ਅਤੇ ਗਾਇਕ ਭੂਪਿੰਦਰ ਬਬਲ ਦੇ ਨਾਮ ਪ੍ਰਮੁੱਖ ਹਨਉਨ੍ਹਾਂ ਦੇ ਅਚਾਨਕ ਅਕਾਲ ਚਲਾਣਾ ਨਾਲ ਪੰਜਾਬੀ ਲੋਕ ਸੰਗੀਤ, ਖਾਸ ਕਰਕੇ ਅਲਗੋਜ਼ਾ ਦੀ ਵਿਲੱਖਣ ਕਲਾ ਨੂੰ ਵੱਡਾ ਨੁਕਸਾਨ ਪਹੁੰਚਿਆ ਹੈ। ਸੰਗੀਤ ਜਗਤ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਉਨ੍ਹਾਂ ਦੇ ਅਚਾਨਕ ਦਿਹਾਂਤ ‘ਤੇ ਡੂੰਘਾ ਸ਼ੋਕ ਪ੍ਰਗਟਾਇਆ ਹੈ।