ਗਗਨਦੀਪ ਸ਼ਰਮਾ

ਅੰਮ੍ਰਿਤਸਰ: ਕੋਰੋਨਾਵਾਇਰਸ ਕਾਰਨ ਪਿਛਲੇ ਸਾਢੇ ਚਾਰ ਮਹੀਨਿਆਂ ਤੋਂ ਪ੍ਰੇਸ਼ਾਨ ਤੇ ਆਰਥਿਕ ਤੰਗੀ ਝੱਲ ਰਹੇ ਜਿੰਮ ਮਾਲਕਾਂ ਤੇ ਟ੍ਰੇਨਰਾਂ ਦੇ ਚਿਹਰਿਆਂ 'ਤੇ ਰੌਣਕ ਦੇਖਣ ਨੂੰ ਮਿਲੀ ਹੈ। ਸਿਰਫ ਇਹੀ ਨਹੀਂ ਇਸ ਦੇ ਨਾਲ ਹੀ ਯੋਗ ਅਚਾਰੀਆ ਵੀ ਸਰਕਾਰ ਦੇ ਫੈਸਲੇ ਤੋਂ ਕਾਫੀ ਖੁਸ਼ ਦਿਖਾਈ ਦੇ ਰਹੇ ਹਨ। ਦੱਸ ਦਈਏ ਕਿ ਅਨਲੌਕ-3 ਲਈ ਕੇਂਦਰ ਸਰਕਾਰ ਨੇ ਗਾਈਡਲਾਈਨਜ਼ ਜਾਰੀ ਕਰ ਦਿੱਤੀਆਂ ਹਨ। ਇਸ 'ਚ ਜਿੰਮ ਦੇ ਨਾਲ ਯੋਗ ਸੈਂਟਰ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ।

ਜੇਕਰ ਗੱਲ ਕੀਤੀ ਜਾਵੇ ਜਿੰਮ ਮਾਲਕਾਂ ਦੀ ਤਾਂ ਇਨ੍ਹਾਂ ਨੂੰ ਕਾਫੀ ਬੁਰੇ ਹਾਲਾਤ ਵਿੱਚੋਂ ਲੰਘਣਾ ਪਿਆ ਤੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਜੋ ਹਾਲੇ ਵੀ ਪੂਰੀ ਤਰ੍ਹਾਂ ਬਰਕਰਾਰ ਹਨ। ਸਰਕਾਰ ਵੱਲੋਂ ਜਿਮ ਖੋਲ੍ਹਣ ਦੀ ਇਜਾਜ਼ਤ ਦੇਣ ਮਗਰੋਂ ਇਨ੍ਹਾਂ ਦੇ ਚਿਹਰਿਆਂ ਤੇ ਖੁਸ਼ੀ ਜ਼ਰੂਰ ਵਾਪਸ ਪਰਤੀ ਹੈ। 'ਏਬੀਪੀ ਸਾਂਝਾ' ਖਾਸ ਗੱਲਬਾਤ ਦੌਰਾਨ ਅੰਮ੍ਰਿਤਸਰ ਦੇ ਵੱਖ-ਵੱਖ ਜਿੰਮ ਮਾਲਕਾਂ ਨੇ ਸਰਕਾਰ ਦੇ ਫੈਸਲੇ 'ਤੇ ਖੁਸ਼ੀ ਜਤਾਈ ਹੈ।

ਇਸ ਦੇ ਨਾਲ ਹੀ ਕੁਝ ਜਿੰਮ ਮਾਲਕਾਂ 'ਚ ਸਰਕਾਰ ਪ੍ਰਤੀ ਇਸ ਗੱਲ ਦੀ ਨਾਰਾਜ਼ਗੀ ਰਹੀ ਕਿ ਸਰਕਾਰ ਨੇ ਸ਼ਰਾਬ ਦੇ ਠੇਕੇ ਪਹਿਲਾਂ ਖੋਲ੍ਹ ਦਿੱਤੇ ਜਦਕਿ ਜਿੰਮ ਖੋਲ੍ਹਣ ਲਈ ਕਾਫੀ ਸਮਾਂ ਲਾਇਆ ਗਿਆ। ਨਾਰਾਜ਼ ਜਿੰਮ ਮਾਲਕਾਂ ਨੇ ਕਿਹਾ ਕਿ ਇਸ ਦੌਰਾਨ ਉਨ੍ਹਾਂ ਨੂ ਹਜ਼ਾਰਾਂ ਰੁਪਏ ਬਿੱਲ ਭਰਨਾ ਪਿਆ ਤੇ ਨਾ ਹੀ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਵਿੱਤੀ ਮਦਦ ਦਿੱਤੀ ਗਈ।

ਹੁਣ ਉਨ੍ਹਾਂ ਨੂੰ ਇਸ ਗੱਲ ਤੋਂ ਰਾਹਤ ਹੈ ਦੇਰ ਨਾਲ ਹੀ ਸਹੀ ਪਰ ਸਰਕਾਰ ਨੇ ਫ਼ੈਸਲਾ ਲਿਆ ਨਾਲ ਹੀ ਉਨ੍ਹਾਂ ਕਿਹਾ ਕਿ ਚੁਣੌਤੀਆਂ ਅੱਗੇ ਵੀ ਬਹੁਤ ਜ਼ਿਆਦਾ ਹਨ ਕਿਉਂਕਿ ਸਾਰੇ ਜਿੰਮਾਂ ਦੀ ਸਖ਼ਤੀ ਕਰਨੀ ਪਵੇਗੀ ਤੈਅ ਇਨ੍ਹਾਂ ਦੇ ਉੱਪਰ ਕਾਫੀ ਖਰਚਾ ਆਵੇਗਾ। ਹੌਲੀ-ਹੌਲੀ ਹਾਲਾਤ ਨਾਰਮਲ ਤੇ ਸਮਾਂ ਲੱਗੇਗਾ ਕਿਉਂਕਿ ਹਰ ਜਿਮ ਮਾਲਕ ਨੂੰ ਜ਼ੀਰੋ ਤੋਂ ਫਿਰ ਸ਼ੁਰੂਆਤ ਕਰਨੀ ਪਵੇਗੀ।

ਉਧਰ, ਦੂਜੇ ਪਾਸੇ ਯੋਗਾ ਦੀਆਂ ਕਲਾਸਾਂ ਲਗਾਉਣ ਵਾਲੇ ਯੋਗਾ ਅਚਾਰੀਆ ਵੀ ਸਰਕਾਰ ਦੇ ਫ਼ੈਸਲੇ ਤੋਂ ਖ਼ੁਸ਼ ਹਨ, ਜਿਨ੍ਹਾਂ ਨੂੰ ਵਿੱਤੀ ਹਾਲਾਤ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ ਉਨ੍ਹਾਂ ਨੂੰ ਆਨਲਾਈਨ ਕਲਾਸਾਂ ਦੇ ਨਾਲ ਵੀ ਵਿੱਤੀ ਨੁਕਸਾਨ ਹੋਇਆ। ਯੋਗਾ ਆਚਾਰੀਆ ਸੰਤੋਸ਼ ਕੁਮਾਰ ਕਹਿੰਦੇ ਹਨ ਕਿ ਉਹ ਪੰਜ ਅਗਸਤ ਤੋਂ ਯੋਗਾ ਦੀਆਂ ਕਲਾਸਾਂ ਨਹੀਂ ਸ਼ੁਰੂ ਕਰਵਾਉਣਗੇ, ਸਗੋਂ 10 ਅਗਸਤ ਨੂੰ ਕਰਵਾਉਣਗੇ ਕਿਉਂਕਿ ਕਿਸੇ ਲਈ ਉਨ੍ਹਾਂ ਨੇ ਸਾਰੇ ਪ੍ਰਬੰਧ ਕਰਨੇ ਹਨ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904