ਅੰਮ੍ਰਿਤਸਰ: ਸ਼ਹਿਰ ਦੇ ਦੋ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਆਪਣੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਸਬੰਧੀ ਵਾਇਰਲ ਕੀਤੇ ਸੁਨੇਹਿਆਂ ਤੋਂ ਬਾਅਦ ਵਿਦਿਆਰਥੀਆਂ ਦੀ ਮਨੋਦਸ਼ਾ ਤੇ ਦਿਮਾਗੀ ਸਥਿਤੀ ਬਾਰੇ ਵੀ ਚਰਚਾ ਸ਼ੁਰੂ ਹੋ ਗਈ ਹੈ। ਇਸ ਨੂੰ ਲੈ ਕੇ ਮਾਹਿਰਾਂ ਦੇ ਨਾਲ ਹੀ ਮਾਪੇ ਵੀ ਕਾਫੀ ਗੰਭੀਰਤ ਹਨ।


ਅੰਮ੍ਰਿਤਸਰ ਦੇ ਸੀਨੀਅਰ ਮਨੋਵਿਗਿਆਨੀ ਡਾ. ਜੇਪੀਐਸ ਭਾਟੀਆ ਨੇ 'ਏਬੀਪੀ ਸਾਂਝਾ' ਨੂੰ ਦੱਸਿਆ ਕਿ ਬੱਚੇ ਅਚਾਨਕ ਹੀ ਅਜਿਹਾ ਕਦਮ ਨਹੀਂ ਚੁੱਕਦੇ, ਸਗੋਂ ਇਸ ਪਿੱਛੇ ਪਿਛਲੇ ਕਈ ਮਹੀਨਿਆਂ/ਸਾਲਾਂ ਦੇ ਕਾਰਨ ਲੁਕੇ ਹੁੰਦੇ ਹਨ, ਜਿਸ ਨੂੰ ਅਕਸਰ ਮਾਪੇ ਨਜਰਅੰਦਾਜ਼ ਕਰ ਦਿੰਦੇ ਹਨ। 


ਇਹ ਵੀ ਪੜ੍ਹੋ- ਸੁਖਬੀਰ ਬਾਦਲ ਦੀ ਫੇਰ ਪੇਸ਼ੀ, ਕੋਟਕਪੂਰਾ ਗੋਲੀਕਾਂਡ ਮਾਮਲੇ 'ਚ SIT ਅੱਜ ਕਰੇਗੀ ਸਵਾਲ-ਜਵਾਬ


ਡਾ. ਭਾਟੀਆ ਨੇ ਕਿਹਾ ਭਾਵੇਂ ਕਿ ਬੱਚਿਆਂ ਨੂੰ ਸਹੀ ਦਿਸ਼ਾ ਦੇਣ ਦੀ ਜਿੰਮੇਵਾਰੀ ਸਾਰੀ ਸੁਸਾਇਟੀ ਦੀ ਹੈ ਪਰ ਜੋ ਰੋਲ ਮਾਪੇ ਨਿਭਾ ਸਕਦੇ ਹਨ, ਉਹ ਸਭ ਤੋਂ ਵੱਧ ਮਹੱਤਵਪੂਰਨ ਹੈ ਪਰ ਮੌਜੂਦਾ ਹਾਲਾਤ ਮਾਪਿਆਂ ਕੋਲ ਆਪਣੇ ਹੀ ਬੱਚਿਆਂ ਲਈ ਸਮਾਂ ਨਹੀਂ ਹੈ ਤੇ ਘਰੇਲੂ ਕਲੇਸ਼ ਸਮੇਤ ਕਈ ਕਾਰਨ ਬੱਚਿਆਂ ਦੀ ਦਿਮਾਗੀ ਹਾਲਤ ਨੂੰ ਗਲਤ ਪਾਸੇ ਵੱਲ ਧੱਕ ਦਿੰਦੇ ਹਨ, ਜਿਸ ਨੂੰ ਹੁਣੇ ਤੋਂ ਹੀ ਕੰਟਰੋਲ ਕਰਨਾ ਪਵੇਗਾ ਨਹੀਂ ਤਾਂ ਭਵਿੱਖ 'ਚ ਵੱਧ ਨੁਕਸਾਨ ਝੱਲਣਾ ਪਵੇਗਾ। 


ਇਹ ਵੀ ਪੜ੍ਹੋ- SCAM : ਪੰਜਾਬ ਦੇ ਸਿਹਤ ਵਿਭਾਗ 'ਚ 13 ਕਰੋੜ ਦਾ ਫਰਨੀਚਰ ਘੁਟਾਲਾ! ਸੀਨੀਅਰ ਅਧਿਕਾਰੀ ਸ਼ੱਕ ਦੇ ਘੇਰੇ 'ਚ


ਇਸ ਤੋਂ ਇਲਾਵਾ ਸਕੂਲਾਂ 'ਚ ਵੀ ਬੱਚਿਆਂ ਨੂੰ ਜਾਗਰੂਕ ਕਰਨ ਲਈ ਮੁਹਿੰਮ ਚਲਾਈ ਜਾਣੀ ਚਾਹੀਦੀ ਹੈ ਜਿਸ 'ਚ ਮਾਪਿਆਂ ਦੀ ਇੱਕ ਹਾਜਰੀ ਹੋਣੀ ਲਾਜ਼ਮ ਹੋਵੇ। ਸਰਕਾਰ ਸਕੂਲ ਪ੍ਰਬੰਧਕਾਂ, ਮਾਪਿਆਂ, ਪੁਲਿਸ ਤੇ ਡਾਕਟਰਾਂ ਨਾਲ ਮਿਲ ਕੇ ਬੱਚਿਆਂ ਨੂੰ ਜਾਗਰੂਕ ਕਰਨ ਲਈ ਉਪਰਾਲੇ ਕਰਨੇ ਚਾਹੀਦੇ ਹਨ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।