Punjab News: ਕਮਿਸ਼ਨ ਵੱਲੋਂ ਤੈਅ ਪ੍ਰੋਗਰਾਮ ਅਨੁਸਾਰ ਸੂਬੇ ਵਿੱਚ 22 ਜ਼ਿਲ੍ਹਾ ਪ੍ਰੀਸ਼ਦਾਂ ਦੇ 347 ਜ਼ੋਨਾਂ ਅਤੇ 153 ਪੰਚਾਇਤ ਸੰਮਤੀਆਂ ਦੇ 2838 ਜ਼ੋਨਾਂ ਦੇ ਮੈਂਬਰਾਂ ਦੀ ਚੋਣ ਲਈ ਆਮ ਚੋਣਾਂ ਤਸੱਲੀਬਖਸ਼ ਅਤੇ ਸ਼ਾਂਤੀਪੂਰਨ ਢੰਗ ਨਾਲ ਪੂਰੀਆਂ ਹੋਈਆਂ। ਕੁਝ ਘਟਨਾਵਾਂ ਨੂੰ ਛੱਡ ਕੇ, ਚੋਣਾਂ ਦੌਰਾਨ ਕਿਸੇ ਵੀ ਜਾਨੀ ਨੁਕਸਾਨ ਜਾਂ ਝੜਪ ਦੀ ਕੋਈ ਰਿਪੋਰਟ ਸਾਹਮਣੇ ਆਈ ਨਹੀਂ ਹੈ।

Continues below advertisement

ਬਲਾਕ ਸਮਿਤੀ ਅਟਾਰੀ, ਜ਼ੋਨ ਨੰ. 08 (ਖਾਸਾ) (ਬੂਥ ਨੰ. 52, 53, 54, 55) ਅਤੇ ਜ਼ੋਨ ਨੰ. 17 (ਵਰਪਾਲ ਕਲਾਂ) (ਬੂਥ ਨੰ. 90, 91, 93, 94, 95) - ਜ਼ਿਲ੍ਹਾ ਅੰਮ੍ਰਿਤਸਰ।ਬਲਾਕ ਸਮਿਤੀ ਚੰਨਣਵਾਲ (ਜ਼ੋਨ ਨੰ. 04), ਪਿੰਡ ਰਾਏਸਰ ਪਟਿਆਲਾ (ਬੂਥ ਨੰ. 20)- ਬਰਨਾਲਾ ਜ਼ਿਲ੍ਹਾ।ਬਲਾਕ ਕੋਟ ਭਾਈ, ਗਿੱਦੜਬਾਹਾ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਪਿੰਡ ਬਬਨੀਆ (ਬੂਥ ਨੰ: 63 ਅਤੇ 64) ਅਤੇ ਪਿੰਡ ਮਧੀਰ (ਬੂਥ ਨੰ: 21 ਅਤੇ 22)।ਪਿੰਡ ਚੰਨੀਆਂ (ਪੋਲਿੰਗ ਸਟੇਸ਼ਨ 124)- ਜ਼ਿਲ੍ਹਾ ਗੁਰਦਾਸਪੁਰ।ਪੋਲਿੰਗ ਬੂਥ 72, ਪੰਚਾਇਤ ਸੰਮਤੀ ਭੋਗਪੁਰ (ਜ਼ੋਨ ਚੀਨ 4)- ਜ਼ਿਲ੍ਹਾ ਜਲੰਧਰ।ਜਾਣਕਾਰੀ ਲਈ, ਦੁਬਾਰਾ ਚੋਣ 16 ਦਸੰਬਰ, 2025 ਨੂੰ ਸਵੇਰੇ 8:00 ਵਜੇ ਤੋਂ ਸ਼ਾਮ 4:00 ਵਜੇ ਤੱਕ ਹੋਵੇਗੀ, ਅਤੇ ਵੋਟਾਂ ਦੀ ਗਿਣਤੀ 17 ਦਸੰਬਰ, 2025 ਨੂੰ ਆਮ ਵੋਟਾਂ ਦੀ ਗਿਣਤੀ ਦੇ ਨਾਲ ਕੀਤੀ ਜਾਵੇਗੀ।

Continues below advertisement