ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ NDA ਦਾ ਸਾਥ ਛੱਡਣ ਮਗਰੋਂ ਬੀਜੇਪੀ ਤੇ ਲਗਾਤਾਰ ਹਮਲਾ ਬੋਲ ਰਹੇ ਹਨ।ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਖੇਤੀ ਕਾਨੂੰਨ ਬਣਾਉਣ ਵਾਲਿਆਂ ਨੂੰ ਖੇਤੀਬਾੜੀ ਬਾਰੇ ਕੁਝ ਵੀ ਨਹੀਂ ਪਤਾ।ਉਨ੍ਹਾਂ ਕਿਹਾ ਕਿ ਸਿਰਫ ਅਕਾਲੀ ਦਲ ਹੀ ਅਜਿਹੀ ਪਾਰਟੀ ਹੈ ਜੋ ਕਿਸਾਨੀ ਨੂੰ ਜੜ੍ਹਾਂ ਤੋਂ ਜਾਣਦੀ ਹੈ।


ਸੁਖਬੀਰ ਬਾਦਲ ਨੇ ਕਿਹਾ ਕਿ ਸਾਡੀ ਪਾਰਟੀ ਦੇ 90 ਫੀਸਦ ਵਰਕਰ ਕਿਸਾਨ ਹਨ ਅਤੇ ਖੇਤੀ ਕਰਦੇ ਹਨ।ਬਾਦਲ ਨੇ ਕਿਹਾ ਕਿ ਖੇਤੀ ਕਾਨੂੰਨ ਦਾ ਅਸਰ ਸਿਰਫ ਕਿਸਾਨੀ ਤੇ ਹੀ ਨਹੀਂ, ਸਗੋਂ ਆੜ੍ਹਤੀਏ, ਖੇਤੀ ਮਜ਼ਦੂਰ, ਮੰਡੀ ਲੇਬਰ ਅਤੇ ਵਪਾਰੀਆਂ ਤੇ ਵੀ ਪਵੇਗਾ।ਉਨ੍ਹਾਂ ਕਿਹਾ ਕਿ ਆਜ਼ਾਦੀ ਮਗਰੋਂ ਬਾਕੀ ਸੂਬੇ ਟੂਰੀਜ਼ਮ, ਆਈਟੀ ਅਤੇ ਹੋਰ ਸਕੈਟਰ ਬਣਾਉਣ 'ਚ ਰੁਝੇ ਰਹੇ ਪਰ ਪੰਜਾਬ ਅਜਿਹਾ ਸੂਬਾ ਹੈ ਜਿਸ ਨੇ ਖੇਤੀ ਨੂੰ ਪ੍ਰਮੋਟ ਕੀਤਾ।ਉਨ੍ਹਾਂ ਅੱਗੇ ਕਿਹਾ ਕੀ ਜੇ ਦੁਨਿਆ ਭਰ 'ਚ ਮੰਡੀ ਸਿਸਟਮ ਹੈ ਤਾਂ ਉਹ ਪੰਜਾਬ 'ਚ ਹੈ।ਪੰਜ-ਛੇ ਪਿੰਡਾਂ ਬਾਅਦ ਪੰਜਾਬ ਵਿੱਚ ਮੰਡੀ ਆਉਂਦੀ ਹੈ। ਅੱਧੇ ਘੰਟੇ 'ਚ ਕਿਸਾਨ ਆਪਣੀ ਫਸਲ ਲੈ ਕੇ ਮੰਡੀਆਂ 'ਚ ਪਹੁੰਚ ਜਾਂਦਾ ਹੈ। ਬਾਦਲ ਨੇ ਕਿਹਾ ਕਿ ਪ੍ਰਾਈਵੇਟ ਪਲੇਰਾਂ ਦੀ ਪੰਜਾਬ ਨੂੰ ਜ਼ਰੂਰਤ ਨਹੀਂ।



ਸੁਖਬੀਰ ਬਾਦਲ ਨੇ NDA ਤੇ ਹਮਾਲ ਬੋਲਦੇ ਹੋਏ ਕਿਹਾ ਕਿ NDA ਬਣਾਉਣ ਵਾਲੀ ਬੀਜੇਪੀ ਨਹੀਂ ਸ਼੍ਰੋਮਣੀ ਅਕਾਲੀ ਦਲ ਹੈ।ਉਨ੍ਹਾਂ ਕਿਹਾ ਜਦੋਂ ਐਨਡੀਏ ਬਣਿਆ ਸੀ ਉਦੋਂ ਬੀਜੇਪੀ ਕੋਲ ਸਿਰਫ ਦੋ ਹੀ ਐਮਪੀ ਸੀ।ਬਾਦਲ ਨੇ ਕਿਹਾ, " ਪਿਛਲੀਆਂ ਰੈਲੀਆਂ 'ਚ ਅਸੀਂ 20 ਹਜ਼ਾਰ ਬੰਦਾ ਲੈ ਕੇ ਆਉਂਦੇ ਸੀ ਅਤੇ ਨਾਮ ਵਾਜਦਾ ਸੀ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦਾ ਇਕੱਠ ,ਜਦਕਿ ਬੀਜੇਪੀ ਦੇ ਸਿਰਫ ਦੋ ਹਜ਼ਾਰ ਤੋਂ ਵੀ ਘੱਟ ਵਰਕਰ ਰੈਲੀਆਂ 'ਚ ਪਹੰਚਦੇ ਸੀ।"