ਅੰਮ੍ਰਿਤਸਰ: ਅੰਮ੍ਰਿਤਸਰ ਦੇ ਇਸਲਾਮਾਬਾਦ ਇਲਾਕੇ ਵਿੱਚ ਪੰਜਾਬ ਪੁਲਿਸ ਦੇ ASI ਨੇ ਆਪਣੀ ਗੁਆਂਢੀ ਦੇ ਬੇਟਾ ਦਾ ਬੀਤੀ ਰਾਤ ਗੋਲੀ ਮਾਰ ਕੇ ਕਤਲ ਕਰ ਦਿੱਤਾ। ਫਿਲਹਾਲ ਮਾਮਲਾ ਪੁਰਾਣੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ। ASI 'ਤੇ ਇਲਜ਼ਾਮ ਇਹ ਵੀ ਲੱਗ ਰਹੇ ਹਨ ਕਿ ਉਸ ਨੇ ਸ਼ਰਾਬ ਦੇ ਨਸ਼ੇ 'ਚ ਧੁੱਤ ਹੋ ਕਿ ਇਹ ਕਤਲ ਕੀਤਾ ਹੈ।

ਮਾਮਲਾ ਅੰਮ੍ਰਿਤਸਰ ਦੇ ਥਾਣਾ ਇਸਲਾਮਾਬਾਦ ਦੇ ਅਧੀਨ ਆਉਂਦੇ ਇਲਾਕਾ ਇਸਲਾਮਾਬਾਦ ਦਾ ਹੈ ਜਿੱਥੋਂ ਦੇ ਰਹਿਣ ਵਾਲੇ ਆਨੰਦ ਕਰਿਆਣਾ ਸਟੋਰ ਦੇ ਮਾਲਕ ਸੰਜੇ ਦਾ ਰਜਿੰਸ਼ ਤਹਿਤ ਉਸ ਦੇ ਗੁਆਂਢੀ ਵੱਲੋਂ ਕਤਲ ਕੀਤਾ ਗਿਆ। ਮ੍ਰਿਤਕ ਦੀ ਪਛਾਣ ਸੰਜੇ ਓਹਰੀ ਵਜੋਂ ਹੋਈ ਹੈ। ਮ੍ਰਿਤਕ ਦਾ ਪਿਤਾ ਕਾਂਗਰਸ ਦਾ ਸੀਨੀਅਰ ਵਰਕਰ ਵੀ ਦੱਸਿਆ ਜਾ ਰਿਹਾ ਹੈ।

ਪੁਲਿਸ ਨੇ ਇਸ ਮਾਮਲੇ 'ਚ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅੰਮ੍ਰਿਤਸਰ ਪੁਲਿਸ ਦੇ ADCP ਹਰਜੀਤ ਸਿੰਘ ਧਾਲੀਵਾਲ ਨੇ ਦਸਿਆ, "ਮਾਮਲਾ ਅੰਮ੍ਰਿਤਸਰ ਦੇ ਇਸਲਾਮਾਬਾਦ ਇਲਾਕੇ ਦੇ ਭਲੇ ਵਾਲੇ ਖੁੰਹ ਦਾ ਹੈ ਜਿਥੇ ਸੰਜੇ ਨਾਮ ਦਾ ਇੱਕ ਨੌਜਵਾਨ ਆਨੰਦ ਕਰਿਆਣਾ ਸਟੋਰ ਨਾਮ ਤੇ ਦੁਕਾਨ ਚਲਾਉਂਦਾ ਸੀ ਜਿਸ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਉਸ ਨੂੰ ਉਸ ਦੇ ਗੁਆਂਢੀ ASI ਰਾਜੇਸ਼ ਉਹਰੀ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਜਿਸ ਦੀ ਜਾਂਚ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ।"

ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਆਰੋਪ ਲਾਏ ਜਾ ਰਹੇ ਹਨ ਕਿ ਇਸ ਸੰਬਧੀ ਕਈ ਵਾਰ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ASI ਰਾਜੇਸ਼ ਉਹਰੀ ਸਾਡੇ ਸੰਜੇ ਨੂੰ ਧਮਕੀਆਂ ਦਿੰਦਾ ਹੈ ਤੇ ਰਿਵਾਲਵਰ ਤਾਣ ਕੇ ਡਰਾਉਂਦਾ ਹੈ ਪਰ ਉਸ ਦੇ ਪਿਤਾ DSP ਰਿਟਾਇਰ ਦੇ ਰਸੂਖ ਕਾਰਨ ਕੋਈ ਵੀ ਕਾਰਵਾਈ ਨਹੀਂ ਹੋਈ। ਜੇਕਰ ਪੁਲੀਸ ਵੱਲੋਂ ਸਮਾਂ ਰਹਿੰਦੇ ਕਾਰਵਾਈ ਕੀਤੀ ਹੁੰਦੀ ਤਾਂ ਅੱਜ ਇਹ ਦਿਨ ਨਾ ਦੇਖਣਾ ਪੈਂਦਾ।