ਚੰਡੀਗੜ੍ਹ: ਕੇਂਦਰੀ ਖੇਤੀ ਆਰਡੀਨੈਂਸਾ ਦਾ ਮੁੱਦਾ ਇਸ ਵੇਲੇ ਦੇਸ਼ ਭਰ 'ਚ ਗਰਮਾਇਆ ਹੋਇਆ ਹੈ। ਇਧਰ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਇਸ ਮੁੱਦੇ 'ਤੇ ਕਸੂਤਾ ਘਿਰਿਆ ਹੋਇਆ ਹੈ। ਕਾਂਗਰਸ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਇਲਜ਼ਾਮ ਲਾਇਆ ਕਿ ਅਕਾਲੀ ਦਲ-ਬੀਜੇਪੀ ਗੱਠਜੋੜ ਦੀ ਕੌੜੀ ਅੱਖ ਕਿਸਾਨ 'ਤੇ ਹੈ।


ਉਨ੍ਹਾਂ ਕਿਹਾ ਆਰਡੀਨੈਂਸਾਂ ਨਾਲ ਪੰਜਾਬ ਦੀ ਕਿਸਾਨੀ ਤਬਾਹ ਹੋ ਜਾਵੇਗੀ। ਜਾਖੜ ਨੇ ਆਰਡੀਨੈਂਸਾ ਖਿਲਾਫ ਕਿਸਾਨਾਂ ਵੱਲੋਂ ਦਿਖਾਈ ਇਕਜੁੱਟਤਾ ਨੂੰ ਸਲਾਮ ਕੀਤਾ। ਜਾਖੜ ਨੇ ਕਿਹਾ ਕਿ ਕਿਸਾਨਾਂ ਦੇ ਇਕੱਠ ਨੇ SAD ਨੂੰ ਯੂ-ਟਰਨ ਲੈਣ 'ਤੇ ਮਜਬੂਰ ਕਰ ਦਿੱਤਾ ਹੈ।


ਉਨ੍ਹਾਂ ਕਿਹਾ ਪਹਿਲਾਂ ਅਕਾਲੀ ਦਲ ਬੀਜੇਪੀ ਦਾ ਵਕੀਲ ਬਣਿਆ ਸੀ। ਜਾਖੜ ਨੇ ਭਰੋਸਾ ਦਿਵਾਇਆ ਕਿ ਪੰਜਾਬ ਦੀ ਕਿਸਾਨੀ ਅਤੇ ਆਰਥਿਕਤਾ ਨੂੰ ਬਚਾਉਣ ਦੀ ਕੋਸ਼ਿਸ਼ ਕਰਾਂਗੇ। ਉਨ੍ਹਾਂ ਇਹ ਵੀ ਕਿਹਾ ਕਿ ਅਜਿਹੇ ਮੌਕੇ ਅਕਾਲੀ ਦਲ ਵੱਲੋਂ ਅਸਤੀਫੇ ਦੇਣ ਦਾ ਡਰਾਮਾ ਰਚਿਆ ਜਾ ਸਕਦਾ।


ਕੈਪਟਨ ਦੀ ਕਿਸਾਨਾਂ ਨੂੰ ਨਸੀਹਤ, ਚਲੋ ਦਿੱਲੀ, ਪੰਜਾਬ ਦੀਆਂ ਸੜਕਾਂ 'ਤੇ ਬੈਠਣ ਨਾਲ ਨਹੀਂ ਨਿਕਲੇਗਾ ਹੱਲ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ