ਬੀਜ ਘੁਟਾਲਾ: ਅਕਾਲੀ ਦਲ ਨੇ ਕਾਂਗਰਸ ਨੂੰ ਘੇਰਨ ਲਈ ਘੜੀ ਨੀਤੀ
ਏਬੀਪੀ ਸਾਂਝਾ | 26 May 2020 07:00 PM (IST)
ਪੰਜਾਬ ਵਿੱਚ ਕਥਿਤ ਬੀਜ ਘੁਟਾਲੇ ਦੇ ਵਿੱਚਕਾਰ, ਅਕਾਲੀ ਦਲ ਨੇ ਕਾਂਗਰਸ ਨੂੰ ਘੇਰਣ ਲਈ ਐਲਾਨ ਕੀਤਾ ਹੈ ਕਿ ਪਾਰਟੀ ਦਾ ਪ੍ਰਤੀਨਿਧੀ ਮੰਡਲ ਹਰ ਜ਼ਿਲ੍ਹੇ ਦੇ ਡੀਸੀ ਨੂੰ 28 ਮਈ ਨੂੰ ਮੰਗ ਪੱਤਰ ਦੇਵੇਗਾ।
ਲੁਧਿਆਣਾ/ਚੰਡੀਗੜ੍ਹ: ਪੰਜਾਬ ਵਿੱਚ ਕਥਿਤ ਬੀਜ ਘੁਟਾਲੇ ਦੇ ਵਿੱਚਕਾਰ, ਅਕਾਲੀ ਦਲ ਨੇ ਕਾਂਗਰਸ ਨੂੰ ਘੇਰਣ ਲਈ ਐਲਾਨ ਕੀਤਾ ਹੈ ਕਿ ਪਾਰਟੀ ਦਾ ਪ੍ਰਤੀਨਿਧੀ ਮੰਡਲ ਹਰ ਜ਼ਿਲ੍ਹੇ ਦੇ ਡੀਸੀ ਨੂੰ 28 ਮਈ ਨੂੰ ਮੰਗ ਪੱਤਰ ਦੇਵੇਗਾ। ਅਕਾਲੀ ਦਲ ਨੇ ਕੁਝ ਦਿਨ ਪਹਿਲਾਂ ਹੋਏ ਕਥਿਤ ਬੀਜ ਘੁਟਾਲੇ ਦਾ ਪਰਦਾਫਾਸ਼ ਕੀਤਾ ਸੀ ਅਤੇ ਗੁਰਦਾਸਪੁਰ ਵਿੱਚ ਇੱਕ ਬੀਜ ਸਪਲਾਇਰ ਦੇ ਮਾਲਕ ਨਾਲ ਇੱਕ ਕਾਂਗਰਸੀ ਮੰਤਰੀ ਦੀ ਨੇੜਤਾ ਵੱਲ ਵੀ ਇਸ਼ਾਰਾ ਕੀਤਾ ਸੀ। ਪੀਏਯੂ ਨੇ ਬੀਜ ਕਿਸਮ PR128 ਅਤੇ PR129 ਵਿਕਸਤ ਕੀਤੀ ਹੈ। ਪਰ ਇਸਦੀ ਨਿੱਜੀ ਵਿਕਰੀ ਦੀ ਆਗਿਆ ਨਹੀਂ ਹੈ ਕਿਉਂਕਿ ਇਹ ਜਅਲੀ ਬਣਿਆ ਹੋ ਸਕਦਾ ਹੈ। ਇਹ ਬੀਜ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿੱਚ ਵੇਚਿਆ ਗਿਆ ਸੀ, ਜੋ ਕਿ ਘੋਰ ਉਲੰਘਣਾ ਹੈ। ਇਸ ਸਬੰਧੀ ਲੁਧਿਆਣਾ 'ਚ 11 ਮਈ ਨੂੰ ਐਫਆਈਆਰ ਵੀ ਦਰਜ ਹੋਈ ਹੈ। ਅਕਾਲੀ ਦਲ ਮੁਤਾਬਕ PR 128, PR 129 ਝੌਨੇ ਦਾ ਬੀਜ ਨਿੱਜੀ ਦੁਕਾਨਾਂ ਤੇ ਵਿੱਕ ਰਿਹਾ ਹੈ। ਇਸ ਨੂੰ ਕਰਨਾਲ ਐਗਰੀ ਸੀਡਸ ਨੇ ਸਪਲਾਈ ਕੀਤਾ ਹੈ।ਜਿਸ ਦੀ ਫੈਕਟਰੀ ਡੇਰਾ ਬਾਬਾ ਨਾਨਕ 'ਚ ਚੱਲ ਰਹੀ ਹੈ।ਜੋ ਕਿ ਸੁਖਜਿੰਦਰ ਰੰਧਾਵਾ ਦੇ ਹਲਕੇ ਤੋਂ ਥੋੜੀ ਦੂਰੀ ਤੇ ਹੀ ਹੈ। ਉਧਰ ਪੰਜਾਬ ਖੇਤੀਬਾੜ੍ਹੀ ਯੂਨੀਵਰਸਿਟੀ ਦੇ ਡਾਕਟਰ ਗੁਰਜੀਤ ਸਿੰਘ ਨੇ ਦੱਸਿਆ ਕਿ PR128 ਅਤੇ PR129 ਕਾਫੀ ਚੰਗਾ ਬੀਜ ਹੈ। ਇਸ ਬੀਜ ਦਾ ਭਾਅ ₹70 ਰੁਪਏ ਪ੍ਰਤੀ ਕਿਲੋ ਹੈ। ਉਨ੍ਹਾਂ ਕਿਸਾਨਾਂ ਨੂੰ ਇਹ ਅਪੀਲ ਕੀਤੀ ਹੈ ਕਿ ਇਸ ਬੀਜ ਦੀ ਖਰੀਦ ਯੂਨੀਵਰਸਿਟੀ ਤੋਂ ਹੀ ਕਰਨ ਕਿਉਂਕਿ ਨਿੱਜੀ ਦੁਕਾਨਾਂ ਤੋਂ ਇਸ ਬੀਜ ਦੇ ਜਅਲੀ ਹੋਣ ਦੀ ਸੰਭਾਵਨਾਂ ਵੱਧ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਤਾਕੀਦ ਵੀ ਕੀਤੀ ਹੈ ਕਿ ਕਿਸਾਨ ਇਸ ਬੀਜ ਦੀ ਥੋੜ੍ਹੀ ਥੋੜ੍ਹੀ ਖੇਤੀ ਕਰਨ ਕਿਉਂਕਿ ਇਸ ਨੂੰ ਹਾਲੇ ਪਰਖਣਾ ਬਹੁਤ ਜ਼ਰੂਰੀ ਹੈ। ਡਾ ਗੁਰਜੀਤ ਨੇ ਇਹ ਵੀ ਕਿਹਾ ਕਿ ਕਿਸਾਨ ਇਸ ਬੀਜ ਨੂੰ ਖੁੱਦ ਤਿਆਰ ਕਰਨ ਅਤੇ ਆਪਣੇ ਘਰ ਰੱਖਣ। ਇਹ ਵੀ ਪੜ੍ਹੋ: ਕੋਰੋਨਾ ਨਾਲ ਜੰਗ ਲੜਨ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਕੈਪਟਨ ਸਰਕਾਰ ਦਾ ਤੋਹਫਾ, ਅਗਲੇ ਹਫਤੇ ਤੋਂ ਨਵੀਂ ਪਾਲਿਸੀ ਪੰਜਾਬ 'ਚ ਗਰਮੀ ਦਾ ਕਹਿਰ ਵਧਿਆ, ਮੌਸਮ ਵਿਭਾਗ ਦੀ ਚੇਤਾਵਨੀ ਅਣਵਿਆਹੇ ਮੁੰਡੇ-ਕੁੜੀ ਦਾ ਇਕੱਠੇ ਰਹਿਣ 'ਤੇ ਹਾਈਕੋਰਟ ਦਾ ਵੱਡਾ ਫੈਸਲਾ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ