ਚੰਡੀਗੜ੍ਹ: ਜ਼ਹਿਰੀਲੀ ਸ਼ਰਾਬ ਮਾਮਲੇ 'ਚ ਕੈਪਟਨ ਸਰਕਾਰ ਘਿਰਦੀ ਜਾ ਰਹੀ ਹੈ।ਹੁਣ ਇਸ ਮਾਮਲੇ 'ਚ ਸ੍ਰੋਮਣੀ ਅਕਾਲੀ ਦਲ 11 ਅਗਸਤ ਨੂੰ ਸੋਨੀਆ ਗਾਂਧੀ ਦੀ ਦਿੱਲੀ ਰਿਹਾਇਸ਼ ਤੇ ਧਰਨਾ ਦੇਵੇਗੀ।ਇਸ ਪ੍ਰਦਰਸ਼ਨ 'ਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਰੇ ਵਿਧਾਇਕ ਅਤੇ ਕੌਰ ਕਮੇਟੀ ਦੇ ਸਾਰੇ ਮੈਂਬਰ ਸ਼ਾਮਿਲ ਹੋਣਗੇ।ਅਕਾਲੀ ਦਲ ਇਸ ਮਾਮਲੇ 'ਚ ਸੀਬੀਆਈ ਜਾਂਚ ਦੀ ਮੰਗ ਕਰ ਰਹੀ ਹੈ।
ਪੰਜਾਬ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੁਣ ਤੱਕ 121 ਲੋਕਾਂ ਦੀ ਮੌਤ ਹੋ ਚੁੱਕੀ ਹੈ।ਅਕਾਲੀ ਦਲ ਸੋਨੀ ਗਾਂਧੀ ਦੀ ਚੁੱਪੀ ਤੇ ਵੀ ਸਵਾਲ ਖੜੇ ਕਰ ਰਹੀ ਹੈ।ਜ਼ਹਿਰੀਲੀ ਸ਼ਰਾਬ ਮਾਮਲੇ 'ਚ ਪੀੜਤਾਂ ਦੀ ਸਾਰ ਲੈਣ ਕੈਪਟਨ ਅਮਰਿੰਦਰ ਸਿੰਘ ਕੱਲ ਤਰਨਤਾਰਨ ਦਾ ਦੌਰਾ ਕਰਨ ਵੀ ਪਹੁੰਚੇ ਸਨ।
ਜ਼ਹਿਰੀਲੀ ਸ਼ਰਾਬ ਮਾਮਲੇ 'ਚ ਅਕਾਲੀ ਦਲ ਸੋਨੀਆ ਗਾਂਧੀ ਦੀ ਰਿਹਾਇਸ਼ ਬਾਹਰ ਦੇਵੇਗੀ ਧਰਨਾ
ਏਬੀਪੀ ਸਾਂਝਾ
Updated at:
08 Aug 2020 03:53 PM (IST)
ਜ਼ਹਿਰੀਲੀ ਸ਼ਰਾਬ ਮਾਮਲੇ 'ਚ ਕੈਪਟਨ ਸਰਕਾਰ ਘਿਰਦੀ ਜਾ ਰਹੀ ਹੈ।ਹੁਣ ਇਸ ਮਾਮਲੇ 'ਚ ਸ੍ਰੋਮਣੀ ਅਕਾਲੀ ਦਲ 11 ਅਗਸਤ ਨੂੰ ਸੋਨੀਆ ਗਾਂਧੀ ਦੀ ਦਿੱਲੀ ਰਿਹਾਇਸ਼ ਤੇ ਧਰਨਾ ਦੇਵੇਗੀ।
ਪੁਰਾਣੀ ਤਸਵੀਰ
- - - - - - - - - Advertisement - - - - - - - - -