ਬਠਿੰਡਾ: ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ ਦੇ ਕਰੀਬੀ ਤੇ ਅਕਾਲੀ ਦਲ ਦੇ ਸੀਨੀਅਰ ਲੀਡਰ ਤੇਜਿੰਦਰ ਸਿੰਘ ਭੋਲੀ ਦੀ ਐਤਵਾਰ ਰਾਤ ਬਠਿੰਡਾ ਵਿੱਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਦੱਸ ਦਈਏ ਕਿ 57 ਸਾਲਾ ਸੀਨੀਅਰ ਅਕਾਲੀ ਆਗੂ ਤੇਜਿੰਦਰ ਸਿੰਘ ਭੋਲੀ ਐਤਵਾਰ ਨੂੰ ਕਬੂਤਰਾਂ ਦਾ ਸੱਟਾ ਵੇਖਣ ਪਿੰਡ ਜੰਡੋਂ ਗਏ ਸੀ। ਵਾਪਸੀ ਦੌਰਾਨ ਰਾਤ ਨੂੰ ਉਹ ਆਪਣੇ ਬੇਟੇ ਤੇ ਕੁਝ ਸਾਥੀਆਂ ਨਾਲ ਕਾਰ ਵਿੱਚ ਵਾਪਸ ਪਰਤ ਰਿਹਾ ਸੀ।
ਪਿੰਡ ਨੇੜੇ ਮੌੜ ਰੋਡ 'ਤੇ ਪੈਟਰੋਲ ਪੰਪ ਤੋਂ ਨਿਕਲਣ ਬਾਅਦ ਇੱਕ ਮੋਟਰਸਾਈਕਲ ਉਨ੍ਹਾਂ ਦੀ ਕਾਰ ਦੇ ਸਾਹਮਣੇ ਆ ਗਿਆ, ਜਿਸ 'ਤੇ ਤਿੰਨ ਲੜਕੇ ਸਵਾਰ ਸੀ। ਮੋਟਰਸਾਈਕਲ ਨਾਲ ਟੱਕਰ ਮਗਰੋਂ ਕਾਰ ਪਲਟ ਗਈ। ਇਸ ਹਾਦਸੇ ਵਿੱਚ ਭੋਲੀ ਪ੍ਰਧਾਨ ਦੀ ਮੌਕੇ ਤੇ ਹੀ ਮੌਤ ਹੋ ਗਈ। ਜਦਕਿ ਬਾਈਕ 'ਤੇ ਸਵਾਰ ਤਿੰਨ ਮੁੰਡਿਆਂ ਨੂੰ ਵੀ ਸੱਟਾਂ ਲੱਗੀਆਂ ਹਨ।
ਦੱਸ ਦਈਏ ਕਿ ਹਾਦਸੇ 'ਚ ਭੋਲੀ ਦੇ ਬੇਟੇ ਦੇ ਸਾਥੀ ਨੂੰ ਮਾਮੂਲੀ ਸੱਟਾਂ ਲੱਗੀਆਂ ਜਦਕਿ ਬਾਈਕ ਸਵਾਰ ਤਿੰਨ ਨੌਜਵਾਨਾਂ ਨੂੰ ਗੰਭੀਰ ਸੱਟਾਂ ਲੱਗੀਆਂ। ਤਿੰਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਤੇਜਿੰਦਰ ਸਿੰਘ ਭੋਲੀ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ ਦੇ ਕਰੀਬੀ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਅਕਾਲੀ ਲੀਡਰ ਦੀ ਸੜਕ ਹਾਦਸੇ 'ਚ ਮੌਤ, ਮੋਟਰਸਾਈਲ ਨਾਲ ਟਕਰਾ ਕੇ ਕਾਰ ਪਲਟੀ
ਏਬੀਪੀ ਸਾਂਝਾ
Updated at:
21 Jul 2020 11:32 AM (IST)
ਪਿੰਡ ਨੇੜੇ ਮੌੜ ਰੋਡ 'ਤੇ ਪੈਟਰੋਲ ਪੰਪ ਤੋਂ ਨਿਕਲਣ ਬਾਅਦ ਇੱਕ ਮੋਟਰਸਾਈਕਲ ਉਨ੍ਹਾਂ ਦੀ ਕਾਰ ਦੇ ਸਾਹਮਣੇ ਆ ਗਿਆ, ਜਿਸ 'ਤੇ ਤਿੰਨ ਲੜਕੇ ਸਵਾਰ ਸੀ। ਮੋਟਰਸਾਈਕਲ ਨਾਲ ਟੱਕਰ ਮਗਰੋਂ ਕਾਰ ਪਲਟ ਗਈ। ਇਸ ਹਾਦਸੇ ਵਿੱਚ ਭੋਲੀ ਪ੍ਰਧਾਨ ਦੀ ਮੌਕੇ ਤੇ ਹੀ ਮੌਤ ਹੋ ਗਈ। ਜਦਕਿ ਬਾਈਕ 'ਤੇ ਸਵਾਰ ਤਿੰਨ ਮੁੰਡਿਆਂ ਨੂੰ ਵੀ ਸੱਟਾਂ ਲੱਗੀਆਂ ਹਨ।
- - - - - - - - - Advertisement - - - - - - - - -