ਗੋਲੀ ਲੱਗਣ ਕਾਰਨ ਯੂਥ ਅਕਾਲੀ ਦਲ ਦੇ ਆਗੂ ਦੀ ਮੌਤ
ਏਬੀਪੀ ਸਾਂਝਾ | 28 Oct 2016 09:55 AM (IST)
ਸੰਦੌੜ : ਨੇੜਲੇ ਪਿੰਡ ਚੱਕ ਸੇਖੂਪੁਰ ਕਲਾਂ ਵਿੱਚ ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਕੁਲਜੀਤ ਸਿੰਘ ਚੱਕ ਦੀ ਆਪਣੇ ਘਰ ਵਿੱਚ ਗੋਲੀ ਲੱਗਣ ਕਾਰਨ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਕੁਲਜੀਤ ਸਿੰਘ ਚੱਕ ਨੂੰ ਗੋਲੀ ਲਾਇਸੈਂਸੀ ਰਾਈਫਲ ਨਾਲ ਲੱਗੀ। ਮੌਤ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਮਿਲੀ ਜਾਣਕਾਰੀ ਅਨੁਸਾਰ ਕੁਲਜੀਤ ਸਿੰਘ ਦੇਰ ਰਾਤ ਮਾਲੇਰਕੋਟਲਾ ਤੋਂ ਘਰ ਮੁੜਿਆ ਸੀ ਤਾਂ ਘਰ ਪਹੁੰਚਣ ਉੱਤੇ ਅਚਾਨਕ ਚੱਲੀ ਗੋਲੀ ਕਾਰਨ ਉਸ ਦੀ ਮੌਕੇ ’ਤੇ ਮੌਤ ਹੋ ਗਈ। ਘਟਨਾ ਸਮੇਂ ਘਰ ਵਿੱਚ ਉਸ ਦੀ ਪਤਨੀ ਹਰਦੀਪ ਕੌਰ ਅਤੇ 4 ਸਾਲ ਦਾ ਪੁੱਤਰ ਸਨ। ਪੁਲੀਸ ਨੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ।