ਚੰਡੀਗੜ੍ਹ: ਵਿਧਾਨ ਸਭਾ ਹਲਕਾ ਦਾਖਾ ਵਿੱਚ ਅਕਾਲੀ ਦਲ ਤੇ ਕਾਂਗਰਸ ਵਿਚਾਲੇ ਤਰਕਾਰ ਹਾਲੇ ਵੀ ਜਾਰੀ ਹੈ। ਇਸ ਦੇ ਲਈ ਅੱਜ ਅਕਾਲੀ ਦਲ ਦੇ ਵਫ਼ਦ ਨੇ ਚੋਣ ਕਮਿਸ਼ਨ ਕੋਲ ਪੁਲਿਸ ਦੀ ਸ਼ਿਕਾਇਤ ਕੀਤੀ। ਅਕਾਲੀ ਦਲ ਨੇ ਕਿਹਾ ਕਿ ਪੰਜਾਬ ਪੁਲਿਸ ਦੀ ਜਗ੍ਹਾ ਪੈਰਾ ਮਿਲਟਰੀ ਫੋਰਸ ਤਾਇਨਾਤ ਕੀਤੀ ਜਾਵੇ।
ਇਸ ਤੋਂ ਪਹਿਲਾ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਇਆਲੀ ਨੇ ਪੁਲਿਸ 'ਤੇ ਕਾਂਗਰਸ ਦੀ ਮਦਦ ਕਰਨ ਦੇ ਇਲਜ਼ਾਮ ਲਾਏ ਸੀ ਅਤੇ ਦਾਖਾ 'ਚ ਬਿਕਮਰ ਮਜੀਠੀਆ ਦੀ ਅਵਗਾਈ 'ਚ ਐਸਐਸਪੀ ਸੰਦੀਪ ਗੋਇਲ ਦਾ ਘੇਰਾਓ ਵੀ ਕੀਤੀ ਸੀ। ਹੁਣ ਅਕਾਲੀ ਦਲ ਨੇ ਨਿਰੱਖਪ ਚੋਣਾਂ ਕਰਵਾਉਣ ਲਈ ਚੋਣ ਕਮਿਸ਼ਨ ਨਾਲ ਮੁਲਾਕਾਤ ਕੀਤੀ ਹੈ।