ਪਠਾਨਕੋਟ: ਬੀਤੇ ਦਿਨੀਂ ਅਰੁਣਾਚਲ ਪ੍ਰਦੇਸ਼ ਦੇ ਕਾਮੇਂਗ ਸੈਕਟਰ 'ਚ ਬਰਫੀਲੇ ਤੂਫਾਨ ਨਾਲ ਭਾਰਤੀ ਫੌਜ ਦੇ 7 ਜਵਾਨ ਸ਼ਹੀਦੀਆਂ ਪਾ ਗਏ ਜਿਹਨਾਂ 'ਚ ਇੱਕ ਪਠਾਨਕੋਟ ਦਾ ਜਵਾਨ ਵੀ ਸ਼ਾਮਲ ਸੀ। ਪਠਾਨਕੋਟ ਦੇ 24 ਸਾਲਾ ਅਕਸ਼ੈ ਪਠਾਨੀਆ ਦੀ ਮ੍ਰਿਤਕ ਦੇਹ ਅੱਜ ਉਹਨਾਂ ਦੇ ਜੱਦੀ ਪਿੰਡ ਚੱਕੜ ਪਹੁੰਚੀ ਜਿੱਥੇ ਸਾਰੇ ਸਰਕਾਰੀ ਸਨਮਾਨਾਂ ਨਾਲ ਉਹਨਾਂ ਨੂੰ ਅੰਤਿਮ ਵਿਦਾਈ ਦਿੱਤੀ।  




ਜਵਾਨ ਅਕਸ਼ੈ ਪਠਾਨੀਆ ਜੋ ਕਿ 19 ਜੈਕ ਰਾਈਫਲ 'ਚ ਰਾਈਫਲਮੈਨ ਵਜੋਂ ਅਰੁਣਾਚਲ ਪ੍ਰਦੇਸ਼ 'ਚ ਤਾਇਨਾਤ ਸੀ। 6 ਫਰਵਰੀ ਨੂੰ ਅਰੁਣਾਚਲ ਪ੍ਰਦੇਸ਼ ਦੇ ਕਾਮੇਂਗ ਸੈਕਟਰ 'ਚ ਬਰਫੀਲੇ ਤੂਫਾਨ ਕਾਰਨ 7 ਫ਼ੌਜੀ ਜਵਾਨ ਸ਼ਹੀਦ ਹੋ ਗਏ ਸਨ, ਜਿਨ੍ਹਾਂ ਵਿੱਚੋਂ ਅਕਸ਼ੈ ਪਠਾਨੀਆ ਵੀ ਇੱਕ ਸਨ।
ਪਿੰਡ ਚੱਕੜ ਦੇ ਅਕਸ਼ੈ ਪਠਾਨੀਆ, ਜੋ ਕਿ ਆਪਣੇ ਪਰਿਵਾਰ ਵਿੱਚ ਸਭ ਤੋਂ ਛੋਟੇ ਸਨ। ਅਕਸ਼ੈ ਪਠਾਨੀਆ ਦੇਸ਼ ਦੀ ਸੇਵਾ ਕਰਨ ਲਈ 2016 ਵਿੱਚ ਫੌਜ ਵਿੱਚ ਭਰਤੀ ਹੋਇਆ ਸੀ, ਇੰਨਾ ਹੀ ਨਹੀਂ ਉਸਦੇ ਦਾਦਾ, ਪੜਦਾਦਾ ਅਤੇ ਉਸਦੇ ਪਿਤਾ ਨੇ ਵੀ ਫੌਜ ਵਿੱਚ ਸੇਵਾ ਕੀਤੀ ਹੈ। ਦੇਸ਼ ਲਈ ਫੌਜ ਅਤੇ ਸ਼ਹੀਦ ਅਕਸ਼ੈ ਪਠਾਨੀਆ ਦਾ ਵੱਡਾ ਭਰਾ ਵੀ ਫੌਜ ਵਿੱਚ ਸੇਵਾ ਨਿਭਾਅ ਰਿਹਾ ਹੈ। 





ਬੇਟੇ ਦੀ ਸ਼ਹਾਦਤ 'ਤੇ ਮਾਣ-
ਜਦੋਂ ਇਸ ਬਾਰੇ ਸ਼ਹੀਦ ਦੇ ਪਿਤਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਬੇਟੇ ਦੀ ਸ਼ਹਾਦਤ 'ਤੇ ਮਾਣ ਹੈ, ਜਿਸ ਨੇ ਦੇਸ਼ ਖਾਤਰ ਆਪਣੀ ਜਾਨ ਕੁਰਬਾਨ ਕਰ ਦਿੱਤੀ ਹੈ। ਦੇਸ਼ ਦੀ ਖਾਤਰ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਪ੍ਰਧਾਨ ਰਵਿੰਦਰ ਵਿੱਕੀ ਨੇ ਅਰੁਣਾਚਲ ਪ੍ਰਦੇਸ਼ ਵਿੱਚ ਇਸ ਸੈਨਿਕ ਦੀ ਸ਼ਹਾਦਤ ਬਾਰੇ ਦੱਸਦੇ ਹੋਏ ਕਿਹਾ ਕਿ ਬਰਫੀਲੇ ਤੂਫਾਨ ਕਾਰਨ ਦੇਸ਼ ਦੇ 7 ਸੈਨਿਕ ਸ਼ਹੀਦ ਹੋਏ ਸਨ, ਜਿਨ੍ਹਾਂ ਵਿੱਚੋਂ ਇੱਕ ਅਕਸ਼ੈ ਪਠਾਨੀਆ ਸੀ।


ਇਹ ਵੀ ਪੜ੍ਹੋ: Punjab Elections 2022: ਵੱਲਾ ਮੰਡੀ ਪਹੁੰਚੇ ਮਜੀਠੀਆ ਨੇ ਸਿੱਧੂ ਜੋੜੇ ਨੂੰ ਲਿਆ ਲੰਮੇ ਹੱਥੀਂ, ਕਿਹਾ ਹੁਣ ਲੋਕ ਕਰਨਗੇ ਜਲੇਬੀ ਵਾਂਗ ਇਕੱਠਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904