ਚੰਡੀਗੜ੍ਹ: ਪੰਜਾਬੀ ਗਾਇਕ ਐਲੀ ਮਾਂਗਟ ਆਪਣੇ ਵਕੀਲ ਨਾਲ ਅੱਜ ਏਡੀਸੀਪੀ ਦਫ਼ਤਰ ਪਹੁੰਚੇ। ਉਹ ਆਪਣੇ ਖਿਲਾਫ ਚੱਲ ਰਹੇ ਕੇਸ ਦੀ ਜਾਂਚ ਵਿੱਚ ਹਿੱਸਾ ਲੈਣ ਲਈ ਇੱਥੇ ਪਹੁੰਚੇ ਸਨ। ਦੱਸ ਦੇਈਏ ਉਨ੍ਹਾਂ ਨੂੰ 27 ਨਵੰਬਰ ਤਕ ਅਗਾਊਂ ਜ਼ਮਾਨਤ ਮਿਲੀ ਹੋਈ ਹੈ।


ਜ਼ਮਾਨਤ ਖ਼ਤਮ ਹੋਣ ਤੋਂ ਪਹਿਲਾਂ ਮਾਂਗਟ ਆਪਣੇ ਵਕੀਲ ਨਾਲ ਲੁਧਿਆਣਾ ਦੇ ਏਡੀਸੀਪੀ ਦਫ਼ਤਰ ਪੁੱਜੇ। ਇਸ ਮੌਕੇ ਪਿੰਡ ਦੇ ਸਰਪੰਚ ਤੇ ਹੋਰ ਵੀ ਕਈ ਲੋਕ ਇੱਥੇ ਮੌਜੂਦ ਸਨ। ਯਾਦ ਰਹੇ ਦੋਸਤ ਦੇ ਜਨਮ ਦਿਨ 'ਤੇ ਐਲੀ ਮਾਂਗਟ ਵੱਲੋਂ ਹਵਾਈ ਫਾਇਰਿੰਗ ਕਰਨ ਦੀ ਵੀਡੀਓ ਵਾਇਰਲ ਹੋਈ ਸੀ ਜਿਸ ਪਿੱਛੋਂ ਪੁਲਿਸ ਨੇ ਉਸ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਸੀ।


ਐਲੀ ਮਾਂਗਟ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਜੋ ਫਿਲਮਾਂ ਦੀ ਸ਼ੂਟਿੰਗ ਹੁੰਦੀ ਹੈ, ਦਰਅਸਲ ਉਹ ਉਸੇ ਰਫ਼ਲ ਨਾਲ ਫਾਇਰ ਕਰ ਰਹੇ ਸੀ। ਫਿਲਹਾਲ ਮਾਮਲੇ ਦੀ ਜਾਂਚ ਚੱਲ ਰਹੀ ਹੈ। ਕੱਲ੍ਹ ਪੁਲਿਸ ਅਦਾਲਤ 'ਚ ਮਾਂਗਟ ਦਾ ਰਿਮਾਂਡ ਮੰਗ ਸਕਦੀ ਹੈ।