ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਕਰੋਨਾਵਾਇਰਸ ਟੈਸਟ ਪਾਜ਼ੇਟਿਵ ਆਉਣ ਮਗਰੋਂ ਸਿਆਸੀ ਲੋਕਾਂ ਤੇ ਅਫਸਰਸ਼ਾਹੀ ਵਿੱਚ ਸਹਿਮ ਹੈ। ਪਿਛਲੇ ਦਿਨੀਂ ਬਹੁਤ ਸਾਰੇ ਅਫਸਰਾਂ ਤੇ ਸਿਆਸੀ ਲੋਕਾਂ ਨੇ ਸ਼ਾਹ ਨਾਲ ਮੀਟਿੰਗਾਂ ਕੀਤੀਆਂ ਸੀ। ਬੇਸ਼ੱਕ ਇਨ੍ਹਾਂ ਮੀਟਿੰਗਾਂ ਵਿੱਚ ਸਮਾਜਿਕ ਦੂਰੀ ਤੇ ਹੋਰ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਗਈ ਪਰ ਫਿਰ ਵੀ ਸ਼ਾਹ ਨਾਲ ਮਿਲੇ ਲੋਕਾਂ ਅੰਦਰ ਡਰ ਹੈ।
ਸ਼ਾਹ ਡਾਕਟਰਾਂ ਦੀ ਸਲਾਹ ਉੱਤੇ ਐਤਵਾਰ ਨੂੰ ਹੀ ਹਸਪਤਾਲ ਦਾਖ਼ਲ ਹੋ ਗਏ ਸਨ। ਉਨ੍ਹਾਂ ਨੇ ਟਵੀਟ ਕਰਕੇ ਹੋਰ ਉਨ੍ਹਾਂ ਦੇ ਸੰਪਰਕ ਵਿੱਚ ਆਏ ਲੋਕਾਂ ਨੂੰ ਟੈਸਟ ਕਰਾਉਣ ਦੀ ਸਲਾਹ ਦਿੱਤੀ ਸੀ। ਸ਼ਾਹ ਨੇ ਹਿੰਦੀ ਵਿੱਚ ਟਵੀਟ ਕੀਤਾ ‘ਮੈਂ ਮੁੱਢਲੇ ਲੱਛਣ ਦਿਖਣ ਮਗਰੋਂ ਕੋਵਿਡ ਟੈਸਟ ਕਰਵਾਇਆ ਤੇ ਪੌਜ਼ੇਟਿਵ ਪਾਇਆ ਗਿਆ ਹਾਂ। ਮੇਰੀ ਸਿਹਤ ਠੀਕ ਹੈ ਪਰ ਡਾਕਟਰਾਂ ਦੀ ਸਲਾਹ ਉਤੇ ਮੈਂ ਹਸਪਤਾਲ ਦਾਖ਼ਲ ਹੋ ਗਿਆ ਹਾਂ।’
ਗ੍ਰਹਿ ਮੰਤਰੀ ਨੇ ਨਾਲ ਹੀ ਅਪੀਲ ਕੀਤੀ ਕਿ ਜਿਹੜੇ ਵਿਅਕਤੀ ਪਿਛਲੇ ਕੁਝ ਦਿਨਾਂ ਦੌਰਾਨ ਉਨ੍ਹਾਂ ਦੇ ਸੰਪਰਕ ਵਿੱਚ ਆਏ ਹਨ, ਉਹ ਖ਼ੁਦ ਨੂੰ ਏਕਾਂਤਵਾਸ ਕਰਨ ਤੇ ਟੈਸਟ ਕਰਵਾਉਣ। ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ਸ਼ਾਹ ਪਿਛਲੀ ਕੈਬਨਿਟ ਮੀਟਿੰਗ ਵਿੱਚ ਹਾਜ਼ਰ ਸਨ, ਪਰ ਵਿੱਥ ਬਰਕਰਾਰ ਰੱਖਣ ਦਾ ਪੂਰਾ ਖ਼ਿਆਲ ਰੱਖਿਆ ਗਿਆ ਸੀ। ਮੀਟਿੰਗ ਵਿੱਚ ਸਾਰਿਆਂ ਨੇ ਮਾਸਕ ਵੀ ਪਹਿਨੇ ਹੋਏ ਸਨ।
ਸੂਤਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਰਿਹਾਇਸ਼ ’ਤੇ ਪਿਛਲੇ ਕੁਝ ਮਹੀਨਿਆਂ ਤੋਂ ਸਖ਼ਤ ਪ੍ਰੋਟੋਕੋਲ ਦੀ ਪਾਲਣਾ ਕੀਤੀ ਗਈ ਹੈ। ਤਾਪਮਾਨ ਮਾਪਣ ਦੇ ਨਾਲ-ਨਾਲ ਅਰੋਗਿਆ ਸੇਤੂ ਚੈੱਕ ਯਕੀਨੀ ਬਣਾਏ ਗਏ ਹਨ। ਲੋਕਾਂ ਨੂੰ ਲਿਆਉਣ ਲਈ ਰਿਹਾਇਸ਼ ਅੰਦਰਲੀਆਂ ਕਾਰਾਂ ਦੀ ਵਰਤੋਂ ਬਿਲਕੁਲ ਨਹੀਂ ਕੀਤੀ ਗਈ। ਇਸ ਤੋਂ ਇਲਾਵਾ ਜ਼ਿਆਦਾਤਰ ਮੁਲਾਕਾਤ ਤੇ ਗੱਲਬਾਤ ਵੀਡੀਓ ਕਾਨਫਰੰਸ ਰਾਹੀਂ ਕਰਵਾਈ ਗਈ ਹੈ।
ਅਮਿਤ ਸ਼ਾਹ ਨੂੰ ਕੋਰੋਨਾ ਹੋਣ ਮਗਰੋਂ ਅਫਸਰਾਂ ਤੇ ਲੀਡਰਾਂ 'ਚ ਦਹਿਸ਼ਤ
ਏਬੀਪੀ ਸਾਂਝਾ
Updated at:
03 Aug 2020 11:55 AM (IST)
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਕਰੋਨਾਵਾਇਰਸ ਟੈਸਟ ਪਾਜ਼ੇਟਿਵ ਆਉਣ ਮਗਰੋਂ ਸਿਆਸੀ ਲੋਕਾਂ ਤੇ ਅਫਸਰਸ਼ਾਹੀ ਵਿੱਚ ਸਹਿਮ ਹੈ। ਪਿਛਲੇ ਦਿਨੀਂ ਬਹੁਤ ਸਾਰੇ ਅਫਸਰਾਂ ਤੇ ਸਿਆਸੀ ਲੋਕਾਂ ਨੇ ਸ਼ਾਹ ਨਾਲ ਮੀਟਿੰਗਾਂ ਕੀਤੀਆਂ ਸੀ। ਬੇਸ਼ੱਕ ਇਨ੍ਹਾਂ ਮੀਟਿੰਗਾਂ ਵਿੱਚ ਸਮਾਜਿਕ ਦੂਰੀ ਤੇ ਹੋਰ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਗਈ ਪਰ ਫਿਰ ਵੀ ਸ਼ਾਹ ਨਾਲ ਮਿਲੇ ਲੋਕਾਂ ਅੰਦਰ ਡਰ ਹੈ।
- - - - - - - - - Advertisement - - - - - - - - -