ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬੀਜੇਪੀ ਵਿੱਚ ਜਾਣ ਵਾਲੇ ਕਾਂਗਰਸੀ ਲੀਡਰਾਂ ਬਾਰੇ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਕਾਂਗਰਸ ਛੱਡ ਕੇ ਜਾਣ ਵਾਲਿਆਂ ਨੂੰ ਈਡੀ ਤੇ ਸੀਬੀਆਈ ਦਾ ਡਰ ਸਤਾ ਰਿਹਾ ਸੀ। ਇਸ ਲਈ ਉਹ ਪਨਾਹ ਲੈਣ ਲਈ ਹੀ ਭਾਜਪਾ ਵਿੱਚ ਸ਼ਾਮਲ ਹੋਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਅਜਿਹੇ ਲੀਡਰਾਂ ਦੇ ਜਾਣ ਨਾਲ ਕਾਂਗਰਸ ਨੂੰ ਕੋਈ ਨੁਕਸਾਨ ਨਹੀਂ ਹੋਏਗਾ।
ਰਾਜਾ ਵੜਿੰਗ ਨੇ ਕਿਹਾ ਕਿ ਜਿਨ੍ਹਾਂ ਆਗੂਆਂ ਨੇ ਪੰਜਾਹ-ਪੰਜਾਹ ਸਾਲ ਕਾਂਗਰਸ ਨੂੰ ਲੁੱਟਿਆ ਤੇ ਕਾਂਗਰਸ ’ਚ ਰਹਿ ਕੇ ਲੀਡਰੀਆਂ ਲਈਆਂ, ਉਹ ਅੱਜ ਕਿਹੜੇ ਮੂੰਹ ਨਾਲ ਕਾਂਗਰਸ ਉਪਰ ਸਵਾਲ ਚੁੱਕ ਰਹੇ। ਵੜਿੰਗ ਨੇ ਕਿਹਾ ਕਿ ਜਿਹੜੇ ਵੀ ਆਗੂ ਕਾਂਗਰਸ ਛੱਡ ਕੇ ਜਾਣਾ ਚਾਹੁੰਦੇ ਹਨ, ਉਹ ਜਲਦੀ ਚਲੇ ਜਾਣ ਤਾਂ ਜੋ ਨੌਜਵਾਨ ਵਰਗ ਲਈ ਨਵੇਂ ਰਾਹ ਖੁੱਲ੍ਹਣ ਤੇ ਉਹ ਪੰਜਾਬ ਦੀ ਅਗਵਾਈ ਕਰ ਸਕਣ।
ਰਾਜਾ ਵੜਿੰਗ ਨੇ ਕਾਂਗਰਸ ਛੱਡ ਕੇ ਭਾਜਪਾ ’ਚ ਸ਼ਾਮਲ ਹੋਏ ਸੁਨੀਲ ਜਾਖੜ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਜੇਕਰ ਉਹ ਸੱਚਮੁੱਚ ਵੱਡੇ ਸਿਆਸੀ ਆਗੂ ਹਨ ਤਾਂ ਵਿਧਾਨ ਸਭਾ ਤੋਂ ਆਪਣੇ ਭਤੀਜੇ ਦਾ ਅਸਤੀਫ਼ਾ ਦਿਵਾਉਣ ਤੇ ਖ਼ੁਦ ਚੋਣ ਲੜਨ। ਉਨ੍ਹਾਂ ‘ਆਪ’ ਆਗੂ ਰਾਘਵ ਚੱਢਾ ਵੱਲੋਂ ਦਿੱਤੇ ਬਿਆਨ, ‘ਭਾਜਪਾ ਕਾਂਗਰਸ ਦਾ ਕੂੜਾਦਾਨ ਬਣ ਗਈ ਹੈ’ ’ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਰਾਘਵ ਚੱਢਾ ਨੇ ਪਹਿਲੀ ਵਾਰ ਕੋਈ ਚੰਗੀ ਗੱਲ ਆਖੀ ਹੈ।
ਰਾਜਾ ਵੜਿੰਗ ਦਾ ਐਲਾਨ, ਜਿਹੜੇ ਵੀ ਲੀਡਰ ਕਾਂਗਰਸ ਛੱਡ ਕੇ ਜਾਣਾ ਚਾਹੁੰਦੇ, ਉਹ ਜਲਦੀ ਚਲੇ ਜਾਣ ਤਾਂ ਜੋ ਨੌਜਵਾਨਾਂ ਲਈ ਨਵੇਂ ਰਾਹ ਖੁੱਲ੍ਹਣ...
ਏਬੀਪੀ ਸਾਂਝਾ
Updated at:
07 Jun 2022 10:10 AM (IST)
Edited By: shankerd
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬੀਜੇਪੀ ਵਿੱਚ ਜਾਣ ਵਾਲੇ ਕਾਂਗਰਸੀ ਲੀਡਰਾਂ ਬਾਰੇ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਕਾਂਗਰਸ ਛੱਡ ਕੇ ਜਾਣ ਵਾਲਿਆਂ ਨੂੰ ਈਡੀ ਤੇ ਸੀਬੀਆਈ ਦਾ ਡਰ ਸਤਾ ਰਿਹਾ ਸੀ।
Amrinder Singh Raja Warring
NEXT
PREV
ਦੱਸ ਦੇਈਏ ਕਿ ਪਿਛਲੇ ਦਿਨੀਂ ਕਾਂਗਰਸੀ ਨੇਤਾ ਤੇ ਸਾਬਕਾ ਮੰਤਰੀ ਗੁਰਪ੍ਰੀਤ ਕਾਂਗੜ, ਬਲਬੀਰ ਸਿੰਘ ਸਿੱਧੂ, ਰਾਜ ਕੁਮਾਰ ਵੇਰਕਾ, ਸ਼ਿਆਮ ਸੁੰਦਰ ਅਰੋੜਾ ਤੇ ਕੇਵਲ ਢਿੱਲੋਂ ਭਾਜਪਾ ’ਚ ਸ਼ਾਮਲ ਹੋ ਗਏ ਸਨ। ਭਾਜਪਾ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਕਾਂਗਰਸ ਦੇ ਸਾਬਕਾ ਵਿਧਾਇਕ ਅਮਰੀਕ ਢਿੱਲੋਂ, ਸਾਬਕਾ ਅਕਾਲੀ ਵਿਧਾਇਕ ਸਰੂਪ ਚੰਦ ਸਿੰਗਲਾ ਵੀ ਸ਼ਾਮਲ ਹਨ। ਬਲਬੀਰ ਸਿੱਧੂ ਦੇ ਭਰਾ ਤੇ ਮੁਹਾਲੀ ਦੇ ਮੇਅਰ ਵੀ ਭਾਜਪਾ ’ਚ ਸ਼ਾਮਲ ਹੋ ਗਏ।
ਇਸ ਤੋਂ ਇਲਾਵਾ ਬੀਤੇ ਕੱਲ ਕੇਵਲ ਸਿੰਘ ਢਿੱਲੋਂ ਪੰਜਾਬ ਕਾਂਗਰਸ ਦਾ ਦਿੱਗਜ ਚਿਹਰਾ ਮੰਨੇ ਜਾਂਦੇ ਸਨ ਪਰ ਪਾਰਟੀ ਵੱਲੋਂ ਉਹਨਾਂ ਨੂੰ ਨਜ਼ਰਅੰਦਾਜ਼ ਕੀਤੇ ਜਾਣ ਤੋਂ ਬਾਅਦ ਉਹ ਭਾਜਪਾ ਵਿਚ ਸ਼ਾਮਿਲ ਹੋਏ ਹਨ। ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਆਗੂ ਤੇ ਸਾਬਕਾ ਮੰਤਰੀਆਂ ਨੇ ਅੱਜ ਭਾਜਪਾ ਆਗੂ ਸੁਨੀਲ ਜਾਖੜ
Published at:
07 Jun 2022 10:01 AM (IST)
- - - - - - - - - Advertisement - - - - - - - - -