Punjab Breaking News Live 10 May: ਅੰਮ੍ਰਿਤਪਾਲ ਸਿੰਘ ਨੇ ਆਰਜ਼ੀ ਰਿਹਾਈ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਕੀਤਾ ਰੁੱਖ, ਹੈੱਡ ਗ੍ਰੰਥੀ ਨੇ ਕੀਤਾ ਮੋਟਰਸਾਈਕਲ ਚੋਰੀ, ਅੱਜ 18 ਉਮੀਦਵਾਰ ਨਾਮਜ਼ਦਗੀ ਪੱਤਰ ਕਰਨਗੇ ਦਾਖਲ

Punjab Breaking News Live 10 May: ਅੰਮ੍ਰਿਤਪਾਲ ਸਿੰਘ ਨੇ ਆਰਜ਼ੀ ਰਿਹਾਈ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਕੀਤਾ ਰੁੱਖ, ਹੈੱਡ ਗ੍ਰੰਥੀ ਨੇ ਕੀਤਾ ਮੋਟਰਸਾਈਕਲ ਚੋਰੀ, ਅੱਜ 18 ਉਮੀਦਵਾਰ ਨਾਮਜ਼ਦਗੀ ਪੱਤਰ ਕਰਨਗੇ ਦਾਖਲ

ABP Sanjha Last Updated: 10 May 2024 12:08 PM

ਪਿਛੋਕੜ

Punjab Breaking News Live 10 May: ਲੋਕ ਸਭਾ ਚੋਣਾਂ ਦੇ ਮੱਦੇਨਜ਼ਰ 'ਵਾਰਿਸ ਪੰਜਾਬ ਦੇ' ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਆਰਜ਼ੀ ਰਿਹਾਈ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਰੁੱਖ ਕੀਤਾ...More

Jalandhar News: ਪਿਛਲੀਆਂ ਚੋਣਾਂ 'ਚ ਮੁਫਤ ਦੇ ਖਾਧੇ ਢਾਈ ਲੱਖ ਦੇ ਲੱਡੂ ਆਏ ਅੱਗੇ, ਹਲਵਾਈ ਨੇ ਰੋਕ ਲਿਆ ਅਕਾਲੀਆਂ ਦਾ ਕਾਫਲਾ

ਪੰਜਾਬ ਅੰਦਰ ਸਿਆਸੀ ਅਖਾੜਾ ਭੱਖਿਆ ਹੋਇਆ ਹੈ ਆਏ ਦਿਨ ਜਿੱਥੇ ਸਿਆਸੀ ਬਿਆਨ ਹਲਚਲ ਪੈਦਾ ਕਰ ਰਹੇ ਹਨ ਤਾ ਉਥੇ ਹੀ ਬਰਨਾਲਾ ਦੀ ਸਿਆਸਤ ਲਡੂਆਂ ਨਾਲ ਗਰਮਾ ਉੱਠੀ ਹੈ। ਜੀ ਹਾ ਦਰਸਲ ਸੁਖਬੀਰ ਸਿੰਘ ਬਾਦਲ ਦੀ ਪੰਜਾਬ ਬਚਾਓ ਯਾਤਰਾ ਉਸ ਸਮੇ ਚਰਚਾ ਦਾ ਵਿਸ਼ਾ ਬਣ ਗਈ ਜਦੋ ਬਰਨਾਲਾ ਵਿਖੇ ਹਲਵਾਈ ਵਲੋ ਇਸ ਦਾ ਵਿਰੋਧ ਕੀਤਾ ਗਿਆ। ਦੱਸ ਦਈਏ ਕਿ ਬਰਨਾਲਾ ਰੇਲਵੇ ਸਟੇਸ਼ਨ ਤੇ ਕ੍ਰਿਸ਼ਨ ਸਵਿਟਜ਼ ਦੀ ਦੁਕਾਨ ਦੇ ਮਾਲਿਕ ਕਰਨ ਮੰਗਲਾ ਨੇ ਵਿਰੋਧ ਪ੍ਰਗਟਾਇਆ ਹੈ। ਉਨ੍ਹਾ ਪੰਜਾਬ ਬਚਾਓ ਯਾਤਰਾ ਦਾ ਵਿਰੋਧ ਸ਼ੁਰੂ ਕਰ ਦਿੱਤਾ । ਮੰਗਲਾ ਦਾ ਕਹਿਣਾ ਹੈ ਕਿ ਪਿਛਲਿਆ ਵਿਧਾਨ ਸਭਾ ਚੋਣਾ ਦੌਰਾਨ ਉਨ੍ਹਾ ਦੀ ਦੁਕਾਨ ਤੋ ਖਾਦੇ ਢਾਈ ਲੱਖ ਦੇ ਲਡੂਆਂ ਦਾ ਬਕਾਇਆ ਅਜੇ ਬਾਕੀ ਹੈ। ਮੰਗਲਾ ਨੇ ਹੱਥ ਵਿਚ ਬੈਨਰ ਫੜਿਆ ਹੋਇਆ ਸੀ ਜਿਸ ਤੇ ਸੁਖਬੀਰ ਸਮੇਤ ਹੋਰਨਾਂ ਦੀਆਂ ਤਸਵੀਰਾਂ ਸਨ।  ਸੁਖਬੀਰ ਸਿੰਘ ਬਾਦਲ ਦਾ ਬਰਨਾਲਾ ਪੁੱਜਣ ’ਤੇ ਹਲਵਾਈ ਦੁਕਾਨਦਾਰ ਨੇ ਕਾਫ਼ਲੇ ਅੱਗੇ ਹੋ ਕੇ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਬੈਨਰ ਫੜੇ ਹੋਏ ਸਨ ਜਿਨ੍ਹਾਂ ’ਤੇ ਸੁਖਬੀਰ ਬਾਦਲ ਤੇ ਹੋਰਨਾਂ ਅਕਾਲੀ ਆਗੂਆਂ ਦੀਆਂ ਤਸਵੀਰਾਂ ਸਨ। ਉਨ੍ਹਾਂ ਪਾਰਟੀ ਪ੍ਰਧਾਨ ਤੋਂ ਪਿਛਲੇ ਬਕਾਇਆਂ ਦੀ ਮੰਗ ਕੀਤੀ।