Punjab News: ਖਾਲਿਸਤਾਨੀ ਸਮਰਥਕ ਅਤੇ 'ਵਾਰਿਸ ਪੰਜਾਬ ਦੇ' ਦੇ ਮੁਖੀ ਅੰਮ੍ਰਿਤਪਾਲ ਸਿੰਘ ਇਸ ਸਮੇਂ ਅਸਾਮ ਦੀ ਡਿਬਰਾਗੜ੍ਹ ਜੇਲ੍ਹ ਵਿੱਚ ਬੰਦ ਹਨ। ਉਸ ਨੂੰ ਰਾਸ਼ਟਰੀ ਸੁਰੱਖਿਆ ਕਾਨੂੰਨ (ਐਨਐਸਏ) ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਪਰ ਹੁਣ ਅੰਮ੍ਰਿਤਪਾਲ ਦੇ ਸਲਾਖਾਂ ਪਿੱਛੇ ਪਹੁੰਚਣ ਤੋਂ ਬਾਅਦ ਸਭ ਤੋਂ ਵੱਡਾ ਸਵਾਲ ਇਹ ਉੱਠ ਰਿਹਾ ਹੈ ਕਿ ‘ਵਾਰਿਸ ਪੰਜਾਬ ਦੇ’ ਦਾ ਅਗਲਾ ‘ਵਾਰਸ’ ਕੌਣ ਹੋਵੇਗਾ? ਜੇਲ੍ਹ 'ਚ ਬੰਦ ਅੰਮ੍ਰਿਤਪਾਲ ਉਸ ਦਾ ਵਾਰਿਸ ਰਹੇਗਾ ਜਾ ਕੋਈ ਹੋਰ?


ਦੀਪ ਸਿੱਧੂ ਨੇ 'ਵਾਰਿਸ ਪੰਜਾਬ ਦੇ' ਬਣਾਈ ਸੀ ਜਥੇਬੰਦੀ


ਤੁਹਾਨੂੰ ਦੱਸ ਦੇਈਏ ਕਿ 'ਵਾਰਿਸ ਪੰਜਾਬ ਦੇ' ਦੀ ਸ਼ੁਰੂਆਤ ਅਦਾਕਾਰ ਅਤੇ ਸਮਾਜ ਸੇਵਕ ਦੀਪ ਸਿੱਧੂ ਨੇ ਕੀਤੀ ਸੀ। ਪਰ ਬਾਅਦ ਵਿੱਚ ਅੰਮ੍ਰਿਤਪਾਲ ਸਿੰਘ ‘ਵਾਰਿਸ ਪੰਜਾਬ ਦੇ’ ਦਾ ਮੁਖੀ ਬਣ ਗਿਆ। ਜਿਸ ਨੂੰ ਲੈ ਕੇ ਦੀਪ ਸਿੱਧੂ ਦੇ ਭਰਾ ਨੇ ਅੰਮ੍ਰਿਤਪਾਲ 'ਤੇ ਕਈ ਗੰਭੀਰ ਦੋਸ਼ ਲਗਾਏ ਸਨ। ਅੰਮ੍ਰਿਤਪਾਲ ਫਰਾਰ ਹੋਣ ਦੇ ਬਾਵਜੂਦ ਦੀਪ ਸਿੱਧੂ ਦੇ ਭਰਾ ਮਨਦੀਪ ਸਿੱਧੂ ਨੇ ਅੰਮ੍ਰਿਤਪਾਲ ਸਿੰਘ ਦੀ ‘ਵਾਰਿਸ ਪੰਜਾਬ ਦੇ’ ਦੇ ਮੁਖੀ ਵਜੋਂ ਨਿਯੁਕਤੀ ਨੂੰ ਗੈਰ-ਕਾਨੂੰਨੀ ਦੱਸਿਆ ਸੀ। ਕਿਉਂਕਿ ਇਹ ਸੰਸਥਾ ਉਸ ਦੇ ਭਰਾ ਨੇ ਬਣਾਈ ਸੀ।


ਨਵੇਂ 'ਵਾਰਿਸ' ਦੀ ਚਰਚਾ 'ਚ ਸਿਰਫ਼ ਇੱਕ ਹੀ ਨਾਂਅ  |


ਅੰਮ੍ਰਿਤਪਾਲ 'ਤੇ ਦੋਸ਼ ਲਗਾਉਂਦੇ ਹੋਏ ਮਨਦੀਪ ਸਿੱਧੂ ਨੇ ਕਿਹਾ ਕਿ ਅੰਮ੍ਰਿਤਪਾਲ ਨੇ ਵਾਰਿਸ ਪੰਜਾਬ ਦੇ ਸੰਸਥਾ ਨੂੰ ਹਾਈਜੈਕ ਕੀਤਾ ਸੀ। ਉਨ੍ਹਾਂ ਮਾਮਲੇ ਦੀ ਜਾਂਚ ਕਰਵਾਉਣ ਦੀ ਅਪੀਲ ਵੀ ਕੀਤੀ ਸੀ। ਅੰਮ੍ਰਿਤਪਾਲ ਵਾਰਿਸ ਪੰਜਾਬ ਦਾ ਸੰਸਥਾ ਦੀ ਪ੍ਰਸਿੱਧੀ ਦਾ ਫਾਇਦਾ ਉਠਾਉਣਾ ਚਾਹੁੰਦਾ ਸੀ। ਅਜਿਹੇ 'ਚ ਉਮੀਦ ਕੀਤੀ ਜਾ ਰਹੀ ਹੈ ਕਿ ਪੰਜਾਬ ਪੰਜਾਬ ਦਾ ਨਵਾਂ ਵਾਰਿਸ ਦੀਪ ਸਿੱਧੂ ਦਾ ਭਰਾ ਬਣ ਸਕਦਾ ਹੈ।


ਇਹ ਵੀ ਪੜ੍ਹੋ: Punjab News: ਕੈਨੇਡਾ 'ਚ ਸੜਕ ਹਾਦਸੇ ਵਿੱਚ ਪੰਜਾਬਣ ਦੀ ਮੌਤ, ਪੜ੍ਹਾਈ ਲਈ ਦੋ ਮਹੀਨੇ ਪਹਿਲਾਂ ਹੀ ਗਈ ਸੀ ਕੈਨੇਡਾ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।