ਅੰਮ੍ਰਿਤਪਾਲ ਸਿੰਘ ਸਿੰਘ ਦੇ ਮਾਤਾ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਹਨ। ਜਿਸ ਨੂੰ ਦੇਖਦੇ ਹੋਏ ਜਥੇਬੰਦੀ ਨੇ ਇੱਕ ਸੰਦੇਸ਼ ਜਾਰੀ ਕੀਤਾ ਹੈ। ਕਲਗੀਧਰ ਪਾਤਸ਼ਾਹ ਦੀ ਬਖਸ਼ੀ ਜੋ ਖੰਡੇ ਬਾਟੇ ਦੀ ਪਾਹੁਲ ਨੌਜਵਾਨ ਖਾਲਸਾ ਵਹੀਰ ਤੋਂ ਪ੍ਰਭਾਵਿਤ ਹੋ ਕੇ ਛੱਕ ਰਹੇ ਸੀ ਤੇ ਨਸ਼ਿਆਂ ਦਾ ਤਿਆਗ ਕਰਕੇ ਆਪਣੇ ਕੌਮੀ ਨਿਸ਼ਾਨੇ ਪ੍ਰਤੀ ਜੋ ਨੌਜਵਾਨੀ ਜਾਗਰੂਕ ਹੋ ਰਹੀ ਸੀ ਉਸ ਨੂੰ ਰੋਕਣ ਲਈ ਉਸ ਤੋ ਤੰਗ ਆ ਕੇ ਹਕੂਮਤ ਨੇ ਖਾਲਸਾ ਵਹੀਰ ਨੂੰ ਰੋਕਣ ਲਈ ਅੰਮ੍ਰਿਤਪਾਲ ਸਿੰਘ ਤੇ ਸਾਥੀ ਸਿੰਘਾਂ ਵਿਰੁਧ ਇਹ ਝੂਠ ਦਾ ਜਾਲ ਬੁਣਿਆ ਤੇ ਵੱਖ ਵੱਖ ਜੇਲ੍ਹਾਂ ਵਿੱਚ ਨਜਰਬੰਦ ਕੀਤਾ ਹੋਇਆ ਹੈ ।


ਸੋ ਹਕੂਮਤ ਦੀ ਹਾਰ ਏਸੇ ਵਿੱਚ ਹੈ ਕਿ ਨੌਜਵਾਨ ਨਸ਼ੇ ਛੱਡ ਕੇ ਖੰਡੇ ਬਾਟੇ ਦੀ ਪਾਹੁਲ ਛਕਣ ਅਤੇ ਅੰਮ੍ਰਿਤਪਾਲ ਸਿੰਘ ਤੇ ਸਮੂਹ ਬੰਦੀ ਸਿੰਘਾਂ ਦੀ ਬੰਦ ਖਲਾਸੀ ਹੋਵੇ ਤੇ ਖਾਲਸਾ ਵਹੀਰ ਪੰਜਾਬ ਦੀ ਧਰਤੀ ਤੇ ਦੁਬਾਰਾ ਅਰੰਭ ਹੋਵੇ। ਸੰਗਤਾਂ ਦੀ ਅਰਦਾਸ ਨਾਲ ਹੀ ਸਰਕਾਰਾਂ ਵਲੋਂ ਅੰਮ੍ਰਿਤ ਸੰਚਾਰ ਦੀ ਲਹਿਰ ਤਹਿਤ ਸ਼ੁਰੂ ਹੋਈ ਖਾਲਸਾ ਵਹੀਰ ਨੂੰ ਰੋਕਣ ਲਈ ਜੋ ਝੂਠ ਦਾ ਜਾਲ  ਬੁਣਿਆ ਉਹ ਕਟਿਆ ਜਾ ਸਕਦਾ ਹੈ ਝੂਠ ਦੀਆਂ ਹਕੂਮਤਾਂ ਅਤੇ ਸਿਆਸੀ ਲੀਡਰਾਂ ਕੋਲੋਂ ਮੰਗ ਕਰਨ ਦੀ ਬਜਾਏ ਅਸੀ ਪੰਜਾਂ ਤਖਤਾਂ ਤੇ ਜਾ ਕੇ ਸੰਗਤੀ ਰੂਪ ਵਿੱਚ ਅਰਦਾਸ ਕਰਨ ਦਾ ਪ੍ਰੋਗਰਾਮ ਉਲੀਕ ਰਹੇ ਹਾਂ।



 ਸੋ ਇਹ ਸਾਰਾ ਪ੍ਰੋਗਰਾਮ ਦੇਣ ਲਈ ਅੱਜ ਅੰਮ੍ਰਿਤਪਾਲ ਸਿੰਘ ਦੇ ਮਾਤਾ ਅਤੇ ਹੋਰ ਸਾਥੀ ਬੰਦੀ ਸਿੰਘਾਂ ਦੇ ਪਰਿਵਾਰਾਂ ਦੀਆਂ ਬੀਬੀਆਂ ਇਸ ਤੋ ਇਲਾਵਾ ਜਿਨਾਂ ਪਰਿਵਾਰਾਂ ਦੇ ਨੌਜਵਾਨ ਨਸ਼ਿਆਂ ਦੀ ਭੇਂਟ ਚੜ ਚੁੱਕੇ ਉਨਾਂ ਦੇ ਪਰਿਵਾਰਾਂ ਦੀਆਂ ਬੀਬੀਆਂ ਜੋ ਚਾਹੁੰਦੀਆਂ ਕਿ ਅੰਮ੍ਰਿਤਪਾਲ ਸਿੰਘ ਦੀ ਸਾਥੀਆਂ ਸਮੇਤ ਬੰਦ ਖਲਾਸੀ ਹੋਵੇ ਤੇ ਖਾਲਸਾ ਵਹੀਰ ਅਰੰਭ ਹੋਵੇ ਤੇ ਹੋਰ ਪਰਿਵਾਰਾਂ ਦੇ ਚਿਰਾਗ  ਜੋ ਨਸ਼ਿਆਂ ਵਿੱਚ ਗਲਤਾਨ ਹਨ ਘਟੋ ਘਟ ਉਹ ਇਸ ਦਲਦਲ ਵਿੱਚੋ ਨਿਕਲ ਕੇ ਖੰਡੇ ਬਾਟੇ ਦੀ ਪਾਹੁਲ ਛਕ ਕੇ ਖਾਲਸਾ ਵਹੀਰ ਦੇ ਕੌਮੀ ਨਿਸ਼ਾਨੇ ਦੀ ਪ੍ਰਾਪਤੀ ਦੇ ਪਵਿਤਰ ਕਾਰਜ  ਵਿੱਚ ਰੁਝ ਕੇ ਨਸ਼ਿਆਂ ਨੂੰ ਸਦੀਵੀ ਤੌਰ ਤੇ ਭੁਲ ਜਾਣ । 


ਇਹਨਾਂ ਸਾਰਿਆਂ ਵਲੋਂ ਅੰਮ੍ਰਿਤਪਾਲ ਸਿੰਘ ਦੀ ਮਾਤਾ ਸਮੇਤ ਅੱਜ 3:11:23 ਨੂੰ ਖਾਲਸਾ ਪੰਥ ਦੀ ਮਾਤਾ ਸਾਹਿਬ ਕੌਰ ਦੇ ਜਨਮ ਦਿਹਾੜੇ ਤੇ ਸਕਤਰੇਤ ਸ੍ਰੀ ਅਕਾਲ ਤੱਖਤ ਸਾਹਿਬ ਦੇ ਸਾਹਮਣੇ ਅੱਜ ਦੁਪਹਿਰ 1:00 ਵਜੇ ਪ੍ਰੈਸ ਨੂੰ ਸੰਬੌਧਨ ਕਰਦੇ ਹੋਏ ਇਹ ਪ੍ਰੋਗਰਾਮ ਪ੍ਰੈਸ ਨੂੰ ਰਲੀਜ ਕੀਤਾ ਜਾਵੇਗਾ।