ਅੰਮ੍ਰਿਤਸਰ: ਦੇਰ ਰਾਤ ਖਾਲਸਾ ਕਾਲਜ ਦੇ ਬਾਹਰ ਇੱਕ ਦਰਦਨਾਕ ਹਾਦਸਾ ਵਾਪਰਿਆ। ਇਸ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਨੌਜਵਾਨ ਦੀ ਗਰਦਨ ਹੀ ਉਸ ਦੇ ਧੜ ਨਾਲੋ ਅਲੱਗ ਹੋ ਗਈ। ਇੱਕ ਔਰਤ ਨਾਲ ਨੌਜਵਾਨ ਸਕੂਟਰੀ ਦੇ ਉੱਪਰ ਜਾ ਰਹੇ ਸਨ।
ਇਸ ਬਾਰੇ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਸਪਸ਼ਟ ਹੈ ਕਿ ਦੋਵੇਂ ਕਾਫੀ ਤੇਜ਼ੀ ਦੇ ਨਾਲ ਰੇਲਿੰਗ ਨਾਲ ਟਕਰਾਏ ਸਨ।