ਅੰਮ੍ਰਿਤਸਰ : ਕਾਂਗਰਸੀ ਆਗੂ ਦਿਨੇਸ਼ ਬੱਸੀ ਨੂੰ ਅੱਜ ਅੰਮ੍ਰਿਤਸਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ,ਜਿੱਥੇ ਉਸ ਦਾ ਦੋ ਦਿਨ ਦਾ ਵਿਜੀਲੈਂਸ ਰਿਮਾਂਡ ਦੇ ਦਿੱਤਾ ਗਿਆ ਹੈ। ਵਿਜੀਲੈਂਸ ਬਿਓਰੋ ਅੰਮ੍ਰਿਤਸਰ ਰੇੰਜ ਦੇ ਅੇੈਸਅੇੈਸਪੀ ਵਰਿੰਦਰ ਸਿੰਘ ਨੇ ਦੱਸਿਆ ਕਿ ਕੇਸ ਸੰਬੰਧੀ ਵਿਜੀਲੈੰਸ ਵੱਲੋਂ ਪੁੱਛਗਿੱਛ ਜਾਰੀ ਹੈ। ਜਿਸ ਕਰਕੇ ਅਦਾਲਤ ਨੇ ਵਿਜੀਲੈਂਸ ਦੀਆਂ ਦਲੀਲਾਂ ਤੇ ਸਹਿਮਤੀ ਦਿੰਦਿਆਂ ਦੋ ਦਿਨ ਦੇ ਪੁਲਿਸ ਰਿਮਾਂਡ 'ਚ ਵਾਧਾ ਕੀਤਾ ਹੈ। ਦਿਨੇਸ਼ ਬੱਸੀ ਨੂੰ ਵਿਜੀਲੈਂਸ ਨੇ ਸੱਤ ਜੁਲਾਈ ਨੂੰ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਵਜੋੰ ਇਕ ਪਲਾਟ ਨੂੰ ਘੱਟ ਰੇਟਾਂ 'ਤੇ ਵੇਚਣ ਦੇ ਮਾਮਲੇ 'ਚ ਕਥਿਤ ਤੌਰ 'ਤੇ ਹੋਏ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਸੀ।
ਪੰਜਾਬ ਵਿਜੀਲੈਂਸ ਬਿਓਰੋ ਦੇ ਇਕ ਬੁਲਾਰੇ ਨੇ ਦੱਸਿਆ ਕਿ ਤਫਤੀਸ਼ ਦੌਰਾਨ ਹੁਣ ਤੱਕ ਸਾਹਮਣੇ ਆਏ ਤੱਥਾਂ ਅਨੁਸਾਰ ਮੁਲਜ਼ਮ ਦਿਨੇਸ਼ ਬੱਸੀ ਵੱਲੋਂ ਬਤੌਰ ਚੇਅਰਮੈਨ ਨਗਰ ਸੁਧਾਰ ਟ੍ਰੱਸਟ, ਅੰਮ੍ਰਿਤਸਰ ਹੁੰਦੇ ਹੋਏ ਕਰੀਬ 300/400 ਕਰੋੜ ਰੁਪਏ ਦੇ ਵਿਕਾਸ ਦੇ ਕੰਮਾ ਦੇ ਟੈਂਡਰ ਜਾਰੀ ਕੀਤੇ ,ਜਿਨ੍ਹਾਂ ਵਿੱਚ ਕਾਫੀ ਬੇਨਿਯਮੀਆਂ ਹੋਣ ਕਰਕੇ ਜਾਂਚ ਦੌਰਾਨ ਬਹੁ-ਕਰੋੜੀ ਘਪਲਾ ਸਾਹਮਣੇ ਆ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਬੇਨਿਯਮੀਆਂ ਵਿਚ ਇਸ ਵਿੱਚ ਮੁੱਖ ਤੌਰ ਤੇ ਗੁਲ ਐਸੋਸੀਏਟਸ, ਜਸਜੀਤ ਸਿੰਘ ਮੱਕੜ ਕੰਟ੍ਰੈਕਟਰਜ਼, ਚਮਨ ਲਾਲ ਐਂਡ ਸੰਨਜ਼, ਭਾਰਤ ਇਲੈਕਟ੍ਰੀਕਲਜ਼, ਪੰਜਾਬ ਬਿਲਡਰਜ਼, ਐਸ.ਐਸ ਬਿਲਡਰਜ਼ ਅਤੇ ਅਜੈ ਗਿੱਲ (ਅਜੈਪਾਲ ਸਿੰਘ ਗਿੱਲ) ਫਰਮਾਂ ਦੇ ਨਾਮ ਸਾਹਮਣੇ ਆ ਰਹੇ ਹਨ।
ਮੁੱਢਲੀ ਤਫਤੀਸ਼ ਦੌਰਾਨ ਸਾਹਮਣੇ ਆਇਆ ਹੈ ਕਿ ਸਾਲ 2019 ਤੋਂ 2021 ਤੱਕ ਦੋਸ਼ੀ ਦਿਨੇਸ਼ ਬੱਸੀ ਵੱਲੋਂ ਅੰਮ੍ਰਿਤਸਰ ਵਿੱਚ ਮੁੱਖ ਤੌਰ ਤੇ ਕਮਿੳਨਿਟੀ ਹਾਲ ਨਿਊ ਅੰਮ੍ਰਿਤਸਰ, ਰਾਮ ਤਲਾਈ ਮੰਦਿਰ ਜੀ.ਟੀ. ਰੋਡ ਅੰਮ੍ਰਿਤਸਰ, ਵੇਰਕਾ ਵਿਖੇ ਵੱਲਾ ਨਾਮ ਦਾ ਸਟੇਡੀਅਮ, ਨਿੳ ਅੰਮ੍ਰਿਤਸਰ ਵਿਖੇ 07 ਏਕੜ ਪਾਰਕ, ਜੌੜਾ ਫਾਟਕ ਅੰਮ੍ਰਿਤਸਰ ਵਿਖੇ ਅੰਡਰ ਬ੍ਰਿਜ, ਟਰੱਕ ਸਟੈਂਡ ਸਕੀਮ ਅਤੇ ਹਲਕਾ ਪੱਛਮੀ ਵਿਖੇ ਸਰਕਾਰੀ ਸਕੂਲ ਛੇਹਰਟਾ ਨੂੰ ਸਮਾਰਟ ਸਕੂਲ ਬਣਾਉਣ ਦੇ ਕੰਮ ਕਰਵਾਏ ਗਏ ਹਨ ਜਿਨਾਂ ਦਾ ਰਿਕਾਰਡ ਹਾਸਲ ਕਰਕੇ ਜਾਂਚ ਕੀਤੀ ਜਾਵੇਗੀ।
ਬੱਸੀ ਵੱਲੋ ਕਰੀਬ 37 ਫਰਮਾਂ ਦੀ ਇਨਲਿਸਟਮੈਂਟ ਕਰਵਾਈ ਗਈ ,ਜਿਸ ਬਾਰੇ ਰਿਕਾਰਡ ਵਾਚਣ 'ਤੇ ਪਾਇਆ ਗਿਆ ਕਿ ਇਹਨਾਂ ਫਰਮਾ ਨੂੰ ਰਜਿਸਟਰ ਕਰਨ ਸਬੰਧੀ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਤੇ ਨਿਯਮਾਂ ਦੇ ਉਲਟ ਜਾ ਕੇ ਲੋੜੀਦੇ ਦਸਤਾਵੇਜ ਹਾਸਲ ਕਰਨ ਤੋ ਬਗੈਰ ਹੀ ਬਤੌਰ ਠੇਕਦਾਰਾਂ ਨੂੰ ਰਜਿਸਟਰ ਕੀਤਾ ਗਿਆ ਹੈ ਅਤੇ ਦਿਨੇਸ਼ ਬੱਸੀ ਵੱਲੋ ਆਪਣੇ ਅਹੁਦੇ ਦੀ ਦੁਰਵਰਤੋਂ ਕਰਦੇ ਹੋਏ ਇਹਨਾਂ ਠੇਕੇਦਾਰਾਂ ਨੂੰ ਕਰੋੜਾ ਰੁਪਏ ਦੇ ਟੈਂਡਰ/ਕੰਮ ਅਲਾਟ ਕੀਤੇ ਗਏ ਹਨ।
ਬੁਲਾਰੇ ਨੇ ਦੱਸਿਆ ਕਿ ਦਿਨੇਸ਼ ਬੱਸੀ ਵੱਲੋ ਵੱਖ-ਵੱਖ ਕਮਰਸ਼ੀਅਲ/ਰਿਹਾਇਸ਼ੀ ਪਲਾਟਾਂ ਨੂੰ ਨਿਯਮਾਂ ਦੇ ਜਾ ਕੇ ਲੋੜੀਦੇ ਦਸਤਾਵੇਜ ਹਾਸਲ ਕਰਨ ਤੋ ਬਗੈਰ ਹੀ ਬਤੌਰ ਠੇਕਦਾਰਾਂ ਨੂੰ ਰਜਿਸਟਰ ਕੀਤਾ ਗਿਆ ਹੈ ਅਤੇ ਦਿਨੇਸ਼ ਬੱਸੀ ਵੱਲੋ ਆਪਣੇ ਅਹੁਦੇ ਦੀ ਦੁਰਵਰਤੋਂ ਕਰਦੇ ਹੋਏ ਇਹਨਾਂ ਠੇਕੇਦਾਰਾਂ ਨੂੰ ਕਰੋੜਾ ਰੁਪਏ ਦੇ ਟੈਂਡਰ/ਕੰਮ ਅਲਾਟ ਕੀਤੇ ਗਏ ਹਨ।