Punjab News: ਕਾਂਗਰਸ ਜ਼ਿਲ੍ਹਾ ਪ੍ਰਧਾਨ ਅਤੇ ਕੌਂਸਲਰ ਸੌਰਵ ਮਿੱਠੂ ਮਦਾਨ ਨੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੇ ਹਾਲੀਆ ਫੈਸਲੇ ਨੂੰ ਸਹੀ ਅਤੇ ਦਲੇਰਾਨਾ ਦੱਸਿਆ। ਮਿੱਠੂ ਨੇ ਕਿਹਾ ਕਿ ਪਾਰਟੀ ਦੀ ਇੱਜ਼ਤ ਅਤੇ ਅਨੁਸ਼ਾਸਨ ਸਭ ਤੋਂ ਜ਼ਰੂਰੀ ਹਨ ਅਤੇ ਬਿਨਾਂ ਸਬੂਤ ਤੋਂ ਪਾਰਟੀ ਵਿਰੁੱਧ ਦੋਸ਼ ਲਗਾਉਣ ਵਾਲੇ ਕਿਸੇ ਵੀ ਵਿਅਕਤੀ ਵਿਰੁੱਧ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।

Continues below advertisement

ਮਿੱਠੂ ਨੇ ਕਿਹਾ ਕਿ ਜੇਕਰ ਇਹ ਮੀਆਂ-ਬੀਵੀ ਹਾਲੇ ਵੀ ਚੁੱਪ ਨਾ ਹੋਏ, ਤਾਂ ਉਨ੍ਹਾਂ ਦੇ ਸਾਰੇ ਭੇਦ ਜਨਤਾ ਦੇ ਸਾਹਮਣੇ ਆ ਜਾਣਗੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੀ ਸੋਚ ਅਤੇ ਭਾਸ਼ਾ ਦੋਵੇਂ ਕਾਂਗਰਸ ਵਿਰੋਧੀ ਹਨ। ਮਿੱਠੂ ਨੇ ਰਾਜਾ ਵੜਿੰਗ ਨੂੰ ਅਪੀਲ ਕੀਤੀ ਕਿ ਵਿਵਾਦ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਨ ਦੀ ਬਜਾਏ, ਉਨ੍ਹਾਂ ਨੂੰ ਕਾਂਗਰਸ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਤੋਂ ਰੋਕਣਾ ਚਾਹੀਦਾ ਹੈ।

Continues below advertisement

ਮਿੱਠੂ ਨੇ ਦੋਸ਼ ਲਗਾਇਆ ਕਿ 2017 ਵਿੱਚ ਮੈਡਮ ਸਿੱਧੂ ਨੇ ਟਿਕਟਾਂ ਦੇ ਬਦਲੇ ਕਈ ਕੌਂਸਲਰਾਂ ਤੋਂ 20 ਤੋਂ 25 ਲੱਖ ਰੁਪਏ ਲਏ ਸਨ। ਉਨ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਕੋਲ ਇਸ ਦੇ ਪੂਰੇ ਸਬੂਤ ਹਨ ਅਤੇ ਉਹ ਜਲਦੀ ਹੀ ਇੱਕ ਵਿਸਤ੍ਰਿਤ ਸੂਚੀ ਜਾਰੀ ਕਰਨਗੇ। ਮਿੱਠੂ ਨੇ ਕਿਹਾ ਕਿ ਜਿਹੜੀ ਮੈਡਮ ਅੱਜ ਨੂੰ 500 ਕਰੋੜ ਰੁਪਏ ਦੇ ਬਹਾਨੇ ਮੁੱਖ ਮੰਤਰੀ ਬਣਾਉਣ ਵਰਗਾ ਦੋਸ਼ ਲਾ ਰਹੀ ਹੈ, ਉਹ ਪੂਰੀ ਤਰ੍ਹਾਂ ਝੂਠ ਅਤੇ ਮਨਘੜਤ ਹੈ।

ਉਨ੍ਹਾਂ ਕਿਹਾ ਕਿ ਇਨ੍ਹਾਂ ਦੋਸ਼ਾਂ ਦਾ ਕੋਈ ਸਬੂਤ ਨਹੀਂ ਹੈ ਅਤੇ ਅਖੀਰ ਵਿੱਚ ਮੈਡਮ ਸਿੱਧੂ ਨੂੰ ਮੁਆਫੀ ਮੰਗਣੀ ਪਵੇਗੀ। ਮਿੱਠੂ ਨੇ ਇਹ ਵੀ ਕਿਹਾ ਕਿ ਸਿੱਧੂ ਰਾਜਨੀਤੀ ਦੀ ਸਮਝ ਨਹੀਂ ਰੱਖਦੀ ਹੈ ਅਤੇ ਉਹ ਬਚਕਾਨਾ ਹਰਕਤਾਂ ਕਰ ਰਹੀ ਹੈ, ਇਸ ਕਰਕੇ ਉਨ੍ਹਾਂ ਨੂੰ ਸਸਪੈਂਡ ਕਰਨਾ ਪਾਰਟੀ ਦਾ ਬਿਲਕੁਲ ਸਹੀ ਫੈਸਲਾ ਹੈ।

ਮਿੱਠੂ ਨੇ ਦੋਸ਼ ਲਗਾਇਆ ਕਿ ਸਿੱਧੂ ਭਾਜਪਾ ਵਿੱਚ ਸ਼ਾਮਲ ਹੋਣ ਦੀ ਤਿਆਰੀ ਕਰ ਰਹੇ ਹਨ ਅਤੇ ਉਨ੍ਹਾਂ ਦਾ ਇਹ ਕਦਮ ਇੱਕ ਸੋਚੀ-ਸਮਝੀ ਸਾਜ਼ਿਸ਼ ਦਾ ਹਿੱਸਾ ਹੈ। ਆਪਣੀ ਨਿਯੁਕਤੀ ਬਾਰੇ ਬੋਲਦਿਆਂ ਮਿੱਠੂ ਨੇ ਕਿਹਾ ਕਿ ਉਹ ਪਾਰਟੀ ਦੇ ਪੱਧਰ 'ਤੇ ਇੱਕ ਸਧਾਰਨ ਵਰਕਰ ਵਜੋਂ ਉੱਭਰਿਆ ਹੈ। ਦੋ ਵਾਰ ਕੌਂਸਲਰ ਵਜੋਂ ਸੇਵਾ ਨਿਭਾਉਣ ਤੋਂ ਬਾਅਦ, ਰਾਹੁਲ ਗਾਂਧੀ ਅਤੇ ਪਾਰਟੀ ਹਾਈਕਮਾਨ ਨੇ ਉਨ੍ਹਾਂ 'ਤੇ ਭਰੋਸਾ ਕੀਤਾ ਅਤੇ ਉਨ੍ਹਾਂ ਨੂੰ ਜ਼ਿਲ੍ਹਾ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ, ਜਿਸ ਲਈ ਉਨ੍ਹਾਂ ਨੇ ਇੱਕ ਵੀ ਰੁਪਿਆ ਨਹੀਂ ਲਿਆ।