Amritsar Incident News : ਅੰਮ੍ਰਿਤਸਰ ਗੁ. ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਵਿਖੇ ਵਾਪਰਿਆ ਵੱਡਾ ਹਾਦਸਾ ,2 ਮਹਿਲਾਵਾਂ ਦੀ ਮੌਤ ,5 ਜ਼ਖਮੀ
Amritsar Incident News : ਅੰਮ੍ਰਿਤਸਰ ਦੇ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ (Gurdwara Shaheed Ganj Baba Deep Singh Ji ) ਵਿਖੇ ਐਤਵਾਰ ਨੂੰ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਉਸਾਰੀ ਅਧੀਨ ਲੰਗਰ ਹਾਲ ਦੀ ਛੱਤ ਤੋਂ ਲੋਹੇ ਦੀਆਂ ਪਲੇਟਾਂ ਟੁੱਟ ਕੇ ਉੱਥੇ ਸੇਵਾ ਕਰ ਰਹੀਆਂ ਔਰਤਾਂ 'ਤੇ ਡਿੱਗ ਗਈਆਂ

Amritsar Incident News : ਅੰਮ੍ਰਿਤਸਰ ਦੇ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ (Gurdwara Shaheed Ganj Baba Deep Singh Ji ) ਵਿਖੇ ਐਤਵਾਰ ਨੂੰ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਉਸਾਰੀ ਅਧੀਨ ਲੰਗਰ ਹਾਲ ਦੀ ਛੱਤ ਤੋਂ ਲੋਹੇ ਦੀਆਂ ਪਲੇਟਾਂ ਟੁੱਟ ਕੇ ਉੱਥੇ ਸੇਵਾ ਕਰ ਰਹੀਆਂ ਔਰਤਾਂ 'ਤੇ ਡਿੱਗ ਗਈਆਂ ਹਨ। ਇਸ ਹਾਦਸੇ ਵਿੱਚ ਦੋ ਔਰਤਾਂ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਬਾਬਾ ਭੂਰੀ ਵਾਲਿਆਂ ਦਾ ਲੰਗਰ ਚੱਲ ਰਿਹਾ ਸੀ।
ਜਾਣਕਾਰੀ ਮੁਤਾਬਕ ਲੰਗਰ ਹਾਲ ਦੀ ਉਸਾਰੀ ਦੌਰਾਨ ਛੱਤ ਦੀਆਂ ਲੋਹੇ ਦੀਆਂ ਪਲੇਟਾਂ ਅਚਾਨਕ ਟੁੱਟ ਕੇ ਹੇਠਾਂ ਸੇਵਾ ਕਰ ਰਹੀਆਂ ਮਹਿਲਾਵਾਂ 'ਤੇ ਜਾ ਡਿੱਗੀਆਂ। ਇਸ ਹਾਦਸੇ ਵਿੱਚ ਦੋ ਔਰਤਾਂ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ ਅਤੇ 5 ਹੋਰ ਮਹਿਲਾਵਾਂ ਗੰਭੀਰ ਰੂਪ ਵਿੱਚ ਜ਼ਖਮੀ ਹੋਈਆਂ ਹਨ। ਜ਼ਖਮੀ ਮਹਿਲਾਵਾਂ ਨੂੰ ਤੁਰੰਤ ਸ੍ਰੀ ਗੁਰੂ ਰਾਮਦਾਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ , ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ।
ਹਾਦਸੇ ਦੀ ਸੂਚਨਾ ਮਿਲਦੇ ਹੀ ਅੰਮ੍ਰਿਤਸਰ ਦੀ ਐਸਪੀ (SP) ਅਮਨਦੀਪ ਕੌਰ ਹਸਪਤਾਲ ਪਹੁੰਚੇ ਅਤੇ ਜ਼ਖਮੀਆਂ ਦਾ ਹਾਲ-ਚਾਲ ਜਾਣਿਆ। ਉਨ੍ਹਾਂ ਦੱਸਿਆ ਕਿ ਡਾਕਟਰਾਂ ਦੀ ਟੀਮ ਵੱਲੋਂ ਸਾਰੀਆਂ ਜ਼ਖਮੀ ਔਰਤਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਅਤੇ ਡਾਕਟਰਾਂ ਦੀ ਟੀਮ ਲਗਾਤਾਰ ਮੌਜੂਦ ਹੈ। ਉਨ੍ਹਾਂ ਕਿਹਾ ਕਿ "ਜ਼ਖਮੀ ਔਰਤਾਂ ਨਾਲ ਬਹੁਤ ਸਾਰੇ ਲੋਕ ਹਸਪਤਾਲ ਦੇ ਅੰਦਰ ਗਏ ਸਨ, ਜਿਸ ਕਾਰਨ ਇਲਾਜ ਵਿੱਚ ਥੋੜੀ ਰੁਕਾਵਟ ਆ ਰਹੀ ਸੀ। ਪੁਲਸ ਅਤੇ ਪ੍ਰਸ਼ਾਸਨ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜ਼ਖਮੀ ਔਰਤ ਨੇ ਕਿਹਾ, "ਮੇਰੇ ਸਿਰ 'ਤੇ ਟਾਂਕੇ ਲੱਗੇ ਹਨ"
ਛੱਤ ਡਿੱਗਣ ਕਾਰਨ ਜ਼ਖਮੀ ਹੋਈ ਅਜਨਾਲਾ ਦੀ ਇੱਕ ਔਰਤ ਨੇ ਕਿਹਾ, ਉਹ ਮੱਥਾ ਟੇਕਣ ਲਈ ਲਾਈਨ ਵਿੱਚ ਲੱਗੀ ਹੋਈ ਸੀ ਜਦੋਂ ਅਚਾਨਕ ਛੱਤ ਡਿੱਗ ਗਈ ਅਤੇ ਉਹ ਬੇਹੋਸ਼ ਹੋ ਗਈ। ਉਸ ਦੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਟਾਂਕੇ ਲਗਾਏ ਗਏ ਹਨ। ਸੰਗਤ ਦੇ ਸਹਿਯੋਗ ਨਾਲ ਮਲਬੇ ਹੇਠ ਦਬੇ ਲੋਕਾਂ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ। ਜਦੋਂ ਮੈਨੂੰ ਹੋਸ਼ ਆਇਆ ਤਾਂ ਮੈਂ ਦੇਖਿਆ ਕਿ ਕੁਝ ਔਰਤਾਂ ਜ਼ਖਮੀ ਸਨ। ਮੈਂ ਸੁਣਿਆ ਕਿ ਦੋ ਦੀ ਮੌਤ ਹੋ ਗਈ ਸੀ।
Before You Go
ਮਜੀਠੀਆ ਮਾਝੇ ਦਾ ਜਰਨੈਲ ਨਹੀਂ, ਮਾਝੇ ਦੀ ਮੈਲ : CM ਮਾਨ
ਟ੍ਰੈਂਡਿੰਗ ਟੌਪਿਕ





















