Amritsar–Katra Vande Bharat Train: ਪੰਜਾਬ ਤੋਂ ਮਾਤਾ ਵੈਸ਼ਣੋ ਦੇਵੀ ਦੇ ਦਰਬਾਰ ਕਟੜਾ ਜਾਣ ਲਈ ਨਵੀਂ ਵੰਦੇ ਭਾਰਤ ਐਕਸਪ੍ਰੈੱਸ ਨੂੰ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੈਂਗਲੁਰੂ ਤੋਂ ਡਿਜ਼ੀਟਲ ਮਾਧਿਅਮ ਰਾਹੀਂ ਹਰੀ ਝੰਡੀ ਦਿਖਾਉਣਗੇ। ਇਸ ਤੋਂ ਬਾਅਦ 11 ਅਗਸਤ ਤੋਂ ਆਮ ਜਨਤਾ ਲਈ ਇਹ ਟ੍ਰੇਨ ਚੱਲਣੀ ਸ਼ੁਰੂ ਹੋ ਜਾਵੇਗੀ। ਇਹ ਟ੍ਰੇਨ ਉੱਤਰ ਰੇਲਵੇ ਜੋਨ ਹੇਠ ਚਲਾਈ ਜਾਵੇਗੀ ਅਤੇ ਮੰਗਲਵਾਰ ਨੂੰ ਛੱਡ ਕੇ ਹਫ਼ਤੇ ਦੇ ਸਾਰੇ ਦਿਨ ਦੌੜੇਗੀ।
ਸਿਰਫ਼ 5 ਘੰਟੇ 35 ਮਿੰਟ ‘ਚ ਪੂਰਾ ਹੋਏਗਾ ਸਫ਼ਰ
ਅੰਮ੍ਰਿਤਸਰ ਤੋਂ ਕਟੜਾ ਵਿਚਕਾਰ ਇਹ ਹਾਈ-ਸਪੀਡ ਟ੍ਰੇਨ ਸਿਰਫ਼ 5 ਘੰਟੇ 35 ਮਿੰਟ ‘ਚ ਸਫ਼ਰ ਪੂਰਾ ਕਰੇਗੀ, ਜਿਸ ਨਾਲ ਹਜ਼ਾਰਾਂ ਸ਼ਰਧਾਲੂਆਂ ਅਤੇ ਯਾਤਰੀਆਂ ਨੂੰ ਤੇਜ਼, ਆਰਾਮਦਾਇਕ ਅਤੇ ਸਮਾਂ ਬਚਾਉਣ ਵਾਲਾ ਵਿਕਲਪ ਮਿਲੇਗਾ। ਟ੍ਰੇਨ ਦਾ ਨੰਬਰ 26405/26406 ਹੋਵੇਗਾ।
ਵੰਦੇ ਭਾਰਤ ਲਈ ਨਵਾਂ ਰੂਟ ਚੁਣਿਆ ਗਿਆ ਹੈ। ਸਿੱਧਾ ਪਠਾਨਕੋਟ ਜਾਣ ਦੀ ਬਜਾਏ ਇਹ ਟ੍ਰੇਨ ਵਾਇਆ ਬਿਆਸ, ਜਲੰਧਰ ਸਿਟੀ ਹੁੰਦੀ ਹੋਈ ਪਠਾਨਕੋਟ ਕੈਂਟ ਪਹੁੰਚੇਗੀ ਅਤੇ ਉਥੋਂ ਇਹ ਟ੍ਰੇਨ ਜੰਮੂ ਤਵੀ ਰਾਹੀਂ ਕਟੜਾ ਪਹੁੰਚੇਗੀ।
ਅੰਮ੍ਰਿਤਸਰ ਤੋਂ ਸ਼ਾਮ 4:25 ਵਜੇ ਹੋਵੇਗੀ ਰਵਾਨਾ
ਕਟੜਾ ਤੋਂ ਅੰਮ੍ਰਿਤਸਰ: ਸਵੇਰੇ 6:40 ਵਜੇ ਰਵਾਨਾ ਹੋ ਕੇ ਦੁਪਹਿਰ 12:20 ਵਜੇ ਅੰਮ੍ਰਿਤਸਰ ਪਹੁੰਚੇਗੀ।ਅੰਮ੍ਰਿਤਸਰ ਤੋਂ ਕਟੜਾ: ਸ਼ਾਮ 4:25 ਵਜੇ ਪ੍ਰਸਥਾਨ ਕਰ ਕੇ ਰਾਤ 10:00 ਵਜੇ ਕਟੜਾ ਪਹੁੰਚੇਗੀ।
ਅੰਮ੍ਰਿਤਸਰ ਤੋਂ ਕਟੜਾ ਲਈ ਇਹ ਪਹਿਲੀ ਵੰਦੇ-ਭਾਰਤ
ਇਸ ਤੋਂ ਪਹਿਲਾਂ ਦਿੱਲੀ-ਕਟੜਾ ਅਤੇ ਕਟੜਾ-ਸ਼੍ਰੀਨਗਰ ਰੂਟ ‘ਤੇ ਵੰਦੇ ਭਾਰਤ ਸੇਵਾਵਾਂ ਸ਼ੁਰੂ ਕੀਤੀਆਂ ਜਾ ਚੁੱਕੀਆਂ ਹਨ, ਜੋ ਯਾਤਰੀਆਂ ਵਿੱਚ ਕਾਫੀ ਲੋਕਪ੍ਰਿਯ ਸਾਬਤ ਹੋਈਆਂ ਹਨ। ਨਵੀਂ ਟ੍ਰੇਨ ਦੇ ਸ਼ੁਰੂ ਹੋਣ ਨਾਲ ਅੰਮ੍ਰਿਤਸਰ ਅਤੇ ਆਸ-ਪਾਸ ਦੇ ਜ਼ਿਲ੍ਹਿਆਂ ਤੋਂ ਮਾਤਾ ਵੈਸ਼ਣੋ ਦੇਵੀ ਦੇ ਦਰਸ਼ਨ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਯਾਤਰਾ ਕਾਫ਼ੀ ਆਸਾਨ ਅਤੇ ਤੇਜ਼ ਹੋ ਜਾਵੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।