ਅੰਮ੍ਰਿਤਸਰ: ਦੇਸ਼ ‘ਚ ਮੋਦੀ ਲਹਿਰ ਤੋਂ ਬਾਅਦ ਵੀ ਪੰਜਾਬ ‘ਚ ਕਾਂਗਰਸ ਨੇ ਬਾਜ਼ੀ ਮਾਰ ਲਈ ਹੈ। ਸੂਬੇ ਦੀਆਂ ਸਾਰੀਆਂ 13 ਸੀਟਾਂ ਵਿੱਚੋਂ ਕਾਂਗਰਸ ਨੇ 8 ‘ਤੇ ਜਿੱਤ ਦਰਜ ਕੀਤੀ ਹੈ। ਜਦਕਿ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਗੱਠਜੋੜ ਨੂੰ 4 ਸੀਟਾਂ ਮਿਲੀਆਂ ਹਨ। ਅੰਮ੍ਰਿਤਸਰ ਸੰਸਦੀ ਸੀਟ ਤੋਂ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੂੰ ਜਿੱਤ ਹਾਸਲ ਹੋਈ।



ਪਿਛਲੇ 20 ਸਾਲਾਂ ਤੋਂ ਇਤਿਹਾਸ ਦੇਖੀਏ ਤਾਂ ਇਸ ਸੀਟ ‘ਤੇ ਜਿਸ ਪਾਰਟੀ ਨੂੰ ਜਿੱਤ ਮਿਲਦੀ ਹੈ, ਉਹ ਦੇਸ਼ ਦੀ ਸੱਤਾ ‘ਤੇ ਬਿਰਾਜਮਾਨ ਨਹੀਂ ਹੋ ਪਾਉਂਦੀ। 1999 ‘ਚ ਇਸ ਸੀਟ ’ਤੇ ਰਘੁਨੰਦਨ ਲਾਲ ਭਾਟੀਆ ਨੂੰ ਜਿੱਤ ਮਿਲੀ ਸੀ। ਉਦੋਂ ਦੇਸ਼ ‘ਚ ਭਾਜਪਾ ਸਰਕਾਰ ਬਣੀ ਸੀ। ਇਸ ਤੋਂ ਬਾਅਦ 2004 ਤੋਂ 2009 ਤਕ ਇਸ ਸੀਟ ‘ਤੇ ਭਾਜਪਾ ਦੇ ਨਵਜੋਤ ਸਿੱਧੂ ਸੰਸਦ ਰਹੇ। ਇਸ ਦੌਰਾਨ ਦੇਸ਼ ‘ਚ ਕਾਂਗਰਸ ਸਰਕਾਰ ਰਹੀ।


2014 ‘
ਚ ਇਹ ਸੀਟ ਕਾਂਗਰਸ ਦੇ ਖਾਤੇ ‘ਚ ਚਲੇ ਗਈ ਤੇ ਇੱਥੇ ਸੰਸਦ ਮੈਂਬਰ ਕੈਪਟਨ ਅਮਰਿੰਦਰ ਸਿੰਘ ਬਣੇ। ਇਸ ਦੌਰਾਨ ਬੀਜੇਪੀ ਨੂੰ ਬੰਪਰ ਜਿੱਤ ਹਾਸਲ ਹੋਈ ਤੇ ਮੋਦੀ ਪ੍ਰਧਾਨ ਮੰਤਰੀ ਬਣੇ। 2019 ‘ਚ ਵੀ ਇਸ ਸੀਟ ‘ਤੇ ਕਾਂਗਰਸ ਸੰਸਦ ਮੈਂਬਰ ਨੇ ਜਿੱਤ ਹਾਸਲ ਕੀਤੀ ਤੇ ਕੇਂਦਰ ‘ਚ ਬੀਜੇਪੀ ਦੀ ਸਰਕਾਰ ਨੂੰ ਬਹੁਮਤ ਮਿਲਿਆ।