ਅੰਮ੍ਰਿਤਸਰ: ਅੰਮ੍ਰਿਤਸਰ ਲਈ ਕਈ ਮੁਲਕਾਂ ਤੋਂ ਸਿੱਧੀਆਂ ਉਡਾਣਾਂ ਸ਼ੁਰੂ ਹੋ ਸਕਦੀਆਂ ਹਨ। ਇਸ ਲਈ ਅੰਮ੍ਰਿਤਸਰ ਨੂੰ ਹਵਾਈ ਸਮਝੌਤਿਆਂ ਵਿੱਚ ਸ਼ਾਮਲ ਕਰਨ ਦੀ ਲੋੜ ਹੈ। ਇਸ ਬਾਰੇ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਵੱਲੋਂ ਅੰਕੜਿਆਂ ਸਹਿਤ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਪੱਤਰ ਲਿਖਿਆ ਹੈ।
ਪੱਤਰ ਵਿੱਚ ਦੱਸਿਆ ਗਿਆ ਹੈ ਕਿ ਭਾਵੇਂ ਗੁਰੂ ਕੀ ਨਗਰੀ ਪੱਛਮ ਤੋਂ ਗੇਟ ਵੇਅ ਆਫ਼ ਇੰਡੀਆ ਹੋਣ ਤੋਂ ਇਲਾਵਾ ਇਹ ਬਹੁਤ ਹੀ ਮਹੱਤਵਪੂਰਨ ਧੁਰਾ (ਹੱਬ) ਹੈ ਪਰ ਵਿਦੇਸ਼ੀ ਹਵਾਈ ਕੰਪਨੀਆਂ ਜਿਵੇਂ ਯੂਏਈ, ਬਹਿਰੀਨ, ਕੁਵੈਤ, ਤੁਰਕੀ ਜਰਮਨੀ ਆਦਿ ਦੇਸ਼ਾਂ ਨਾਲ ਦੁਵੱਲੇ ਹਵਾਈ ਸਮਝੌਤੇ ਨਾ ਹੋਣ ਕਰਕੇ ਇਨ੍ਹਾਂ ਦੇਸ਼ਾਂ ਤੋਂ ਅੰਮ੍ਰਿਤਸਰ ਲਈ ਉਡਾਣਾਂ ਸ਼ੁਰੂ ਨਹੀਂ ਹੋ ਰਹੀਆਂ। ਇਹ ਦੁਵੱਲੇ ਸਮਝੌਤੇ ਖ਼ਾਸ ਹਵਾਈ ਅੱਡਿਆਂ ਲਈ ਹਨ ਜਿਨ੍ਹਾਂ ਵਿੱਚ ਅੰਮ੍ਰਿਤਸਰ ਸ਼ਾਮਲ ਨਹੀਂ। ਜੇ ਭਾਰਤ ਸਰਕਾਰ ਇਨ੍ਹਾਂ ਏਅਰਲਾਈਨਾਂ ਨਾਲ ਅੰਮ੍ਰਿਤਸਰ ਲਈ ਦੁਵੱਲੇ ਸਮਝੌਤੇ ਕਰ ਲਵੇ ਤਾਂ ਇਨ੍ਹਾਂ ਦੀਆਂ ਉਡਾਣਾਂ ਫੌਰੀ ਸ਼ੁਰੂ ਹੋ ਸਕਦੀਆਂ ਹਨ।
ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਕਿਹਾ ਹੈ ਕਿ ਉਨ੍ਹਾਂ ਕੋਲ ਕਈ ਏਅਰਲਾਈਨਾਂ ਦੇ ਲਿਖਤੀ ਪੱਤਰ ਪ੍ਰਾਪਤ ਹੋਏ ਹਨ ਜਿਨ੍ਹਾਂ ਵਿੱਚ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਅੰਮ੍ਰਿਤਸਰ ਲਈ ਉਡਾਣਾਂ ਭਰਨ ਨੂੰ ਤਿਆਰ ਹਨ ਪਰ ਇਸ ਵਿੱਚ ਦੁਵੱਲੇ ਸਮਝੌਤੇ ਰੁਕਾਵਟ ਬਣੇ ਹੋਏ ਹਨ। ਸਿੰਗਾਪੁਰ, ਥਾਈਲੈਂਡ, ਮਲੇਸ਼ੀਆ ਆਦਿ ਏਸ਼ੀਅਨ ਦੇਸ਼ਾਂ ਨੂੰ ਦੁਵੱਲੇ ਸਮਝੌਤਿਆਂ ਕਰਕੇ ਅੰਮ੍ਰਿਤਸਰ ਤੋਂ ਉਡਾਣਾਂ ਚਲਾਉਣ ਦੀ ਆਗਿਆ ਹੈ। ਇਹੋ ਕਾਰਨ ਹੈ ਕਿ ਅੰਮ੍ਰਿਤਸਰ ਤੋਂ ਸਕੂਟ, ਮਲਿੰਡੋ, ਏਅਰ ਏਸ਼ੀਆ ਐਕਸ ਬੜੀ ਕਾਮਯਾਬੀ ਨਾਲ ਉਡਾਣਾਂ ਭਰ ਰਹੀਆਂ ਹਨ।
ਇਨ੍ਹਾਂ ਉਡਾਣਾਂ ਤੋਂ ਇਹ ਵੀ ਸਿੱਧ ਹੁੰਦਾ ਹੈ ਕਿ ਅੰਮ੍ਰਿਤਸਰ ਤੋਂ ਸੈਲਾਨੀਆਂ ਤੋਂ ਇਲਾਵਾ ਵਿਦੇਸ਼ਾਂ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਰਹਿੰਦੇ ਹਨ ਜੋ ਅੰਮ੍ਰਿਤਸਰ ਲਈ ਸਿੱਧੀਆਂ ਉਡਾਣਾਂ ਲੈਣਾ ਚਾਹੁੰਦੇ ਹਨ। ਜੇ ਅਰਬ ਦੇਸ਼ਾਂ ਤੋਂ ਇਲਾਵਾ ਯੂਰਪ ਤੇ ਅਮਰੀਕਾ, ਕੈਨੇਡਾ ਲਈ ਅੰਮ੍ਰਿਤਸਰ ਤੋਂ ਸਿੱਧੀਆਂ ਉਡਾਣਾਂ ਸ਼ੁਰੂ ਹੋ ਜਾਣ ਤਾਂ ਪੰਜਾਬ, ਹਿਮਾਚਲ ਤੇ ਜੰਮੂ-ਕਸ਼ਮੀਰ ਦਾ ਕਾਰਗੋ ਵੱਡੀ ਮਾਤਰਾ ਵਿੱਚ ਜਾ ਸਕਦਾ ਹੈ ਜਿਸ ਨਾਲ ਕਿਸਾਨਾਂ ਤੇ ਵਪਾਰੀਆਂ ਨੂੰ ਵੱਡਾ ਲਾਭ ਹੋ ਸਕਦਾ ਹੈ।
ਅੰਮ੍ਰਿਤਸਰ ਲਈ ਸ਼ੁਰੂ ਹੋ ਸਕਦੀਆਂ ਕਈ ਮੁਲਕਾਂ ਤੋਂ ਸਿੱਧੀਆਂ ਉਡਾਣਾਂ
ਏਬੀਪੀ ਸਾਂਝਾ
Updated at:
11 Jul 2019 12:21 PM (IST)
ਅੰਮ੍ਰਿਤਸਰ ਲਈ ਕਈ ਮੁਲਕਾਂ ਤੋਂ ਸਿੱਧੀਆਂ ਉਡਾਣਾਂ ਸ਼ੁਰੂ ਹੋ ਸਕਦੀਆਂ ਹਨ। ਇਸ ਲਈ ਅੰਮ੍ਰਿਤਸਰ ਨੂੰ ਹਵਾਈ ਸਮਝੌਤਿਆਂ ਵਿੱਚ ਸ਼ਾਮਲ ਕਰਨ ਦੀ ਲੋੜ ਹੈ। ਇਸ ਬਾਰੇ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਵੱਲੋਂ ਅੰਕੜਿਆਂ ਸਹਿਤ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਪੱਤਰ ਲਿਖਿਆ ਹੈ।
- - - - - - - - - Advertisement - - - - - - - - -