Amritsar NRI Attack:  ਅੰਮ੍ਰਿਤਸਰ 'ਚ NRI ਸੁਖਚੈਨ ਸਿੰਘ 'ਤੇ ਗੋਲੀਬਾਰੀ ਦੇ ਮਾਮਲੇ 'ਚ ਸੋਮਵਾਰ ਨੂੰ ਹੁਸ਼ਿਆਰਪੁਰ ਤੋਂ ਗ੍ਰਿਫਤਾਰ ਕੀਤੇ ਗਏ ਤਿੰਨ ਦੋਸ਼ੀਆਂ 'ਚੋਂ ਦੋ ਨੇ ਪੁਲਸ ਟੀਮ 'ਤੇ ਹਮਲਾ ਕਰ ਦਿੱਤਾ। ਪੁਲੀਸ ਟੀਮ ਸੋਮਵਾਰ ਦੇਰ ਸ਼ਾਮ ਮੁਲਜ਼ਮ ਗੁਰਕੀਰਤ ਸਿੰਘ ਅਤੇ ਸੁਖਵਿੰਦਰ ਨੂੰ ਪਿੰਡ ਵੱਲਾ ਦੀ ਨਹਿਰ ਦੇ ਕੰਢੇ ਤੋਂ ਹਥਿਆਰ ਬਰਾਮਦ ਕਰਨ ਲਈ ਲੈ ਗਈ ਸੀ।


 ਜਿੱਥੇ ਦੋਵਾਂ ਨੇ ਜ਼ਮੀਨ 'ਚ ਦੱਬੇ ਹਥਿਆਰ ਕੱਢ ਲਏ ਅਤੇ ਪੁਲਸ ਪਾਰਟੀ 'ਤੇ ਫਾਇਰਿੰਗ ਕਰ ਦਿੱਤੀ। ਪੁਲਿਸ ਵਾਲੇ ਪਾਸਿਓਂ ਵੀ ਜਵਾਬੀ ਗੋਲੀਬਾਰੀ ਹੋਈ। ਇਸ ਦੌਰਾਨ ਦੋਵੇਂ ਮੁਲਜ਼ਮ ਗੋਲੀਆਂ ਨਾਲ ਜ਼ਖਮੀ ਹੋ ਗਏ। ਉਸ ਨੂੰ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ ਦਾਖਲ ਕਰਵਾਇਆ ਗਿਆ ਹੈ।





ਇਸ ਸਬੰਧੀ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਦੀ ਤਰਫੋਂ ਕਿਹਾ ਗਿਆ ਕਿ ਦੋਸ਼ੀਆਂ ਦੀ ਗਿ੍ਫ਼ਤਾਰੀ ਅਤੇ ਐਨ.ਆਰ.ਆਈ 'ਤੇ ਗੋਲੀ ਚਲਾਉਣ ਦੀ ਸਾਜ਼ਿਸ਼ ਰਚਣ ਸਬੰਧੀ ਅਹਿਮ ਖੁਲਾਸੇ ਹੋਏ ਹਨ | ਦੋਵੇਂ ਜ਼ਖਮੀ ਸ਼ੂਟਰ ਹਸਪਤਾਲ 'ਚ ਜ਼ੇਰੇ ਇਲਾਜ ਹਨ। ਇਸ ਤੋਂ ਪਹਿਲਾਂ ਪੁਲਿਸ ਨੇ ਇਸ ਮਾਮਲੇ ਵਿੱਚ ਐਨਆਰਆਈ ਦੇ ਪਹਿਲੀ ਪਤਨੀ ਦੇ ਪਿਤਾ  ਸਮੇਤ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ। NRI ਨੂੰ ਗੋਲੀ ਮਾਰ ਕੇ ਮਾਰਨ ਦਾ ਠੇਕਾ ਅਮਰੀਕਾ ਤੋਂ ਦਿੱਤਾ ਗਿਆ ਹੈ। ਮਾਮਲਾ ਪਰਿਵਾਰਕ ਰੰਜਿਸ਼ ਦਾ ਨਿਕਲਿਆ।



ਫੜੇ ਗਏ ਮੁਲਜ਼ਮਾਂ ਦੀ ਪਛਾਣ ਸਰਵਣ ਸਿੰਘ ਵਾਸੀ ਪਿੰਡ ਬੈਂਸ ਟਾਂਡਾ ਹੁਸ਼ਿਆਰਪੁਰ, ਜਗਜੀਤ ਸਿੰਘ ਉਰਫ ਜੱਗੂ ਵਾਸੀ ਤਰਨਤਾਰਨ, ਚਮਕੌਰ ਸਿੰਘ ਉਰਫ ਛੋਟੂ ਵਾਸੀ ਤਰਨਤਾਰਨ, ਦਿਗੰਬਰ ਅੱਤਰੀ ਵਾਸੀ ਗਲੀ ਗੰਗਾ ਪਿੱਪਲ ਨੇੜੇ ਐਸਬੀਆਈ ਬੈਂਕ ਅਤੇ ਅਭਿਲਾਸ਼ ਭਾਸਕਰ ਵਾਸੀ ਕਟੜਾ ਆਹਲੂਵਾਲੀਆ ਵਜੋਂ ਹੋਈ ਹੈ। ਹੁਣ ਤੱਕ ਦੀ ਜਾਂਚ ਵਿੱਚ ਪੁਲਿਸ ਨੂੰ ਪਤਾ ਲੱਗਾ ਹੈ ਕਿ ਹਮਲੇ ਤੋਂ ਤੁਰੰਤ ਬਾਅਦ ਸੁਖਚੈਨ ਸਿੰਘ ਦੇ ਸਹੁਰੇ ਨੇ ਮੁਲਜ਼ਮ ਦੇ ਖਾਤੇ ਵਿੱਚ 25 ਹਜ਼ਾਰ ਰੁਪਏ ਭੇਜ ਦਿੱਤੇ ਸਨ, ਜੋ ਅਮਰੀਕਾ ਤੋਂ ਟਰਾਂਸਫਰ ਕੀਤੇ ਗਏ ਸਨ।