ਗਗਨਦੀਪ ਸ਼ਰਮਾ, ਅੰਮ੍ਰਿਤਸਰ : ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਅੱਜ ਸ਼ਹਿਰ 'ਚੋਂ ਕੈਨੇਡਾ ਬੈਠੇ ਗੈਂਗਸਟਰ ਲਖਬੀਰ ਸਿੰਘ ਲੰਢਾ, ਜੋ ਪੰਜਾਬ ਪੁਲਿਸ ਦੇ ਅੇੈਸਆਈ ਦਿਲਬਾਗ ਸਿੰਘ ਦੇ ਘਰ ਦੇ ਬਾਹਰ ਆਈਈਡੀ ਰੱਖਣ ਦੇ ਮਾਮਲੇ ਤੋਂ ਬਾਅਦ ਚਰਚਾ 'ਚ ਰਿਹਾ, ਦੇ ਦੋ ਸਾਥੀਆਂ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ, ਜਦ ਦੋ ਮੁਲਜਮ ਮੌਕੇ ਤੋਂ ਫਰਾਰ ਹੋਣ 'ਚ ਸਫਲ ਰਹੇ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਦੇ ਅਧਿਕਾਰੀ ਅੱਜ ਦੀਆਂ ਗ੍ਰਿਫਤਾਰੀਆਂ ਬਾਬਤ ਕੋਈ ਵੀ ਜਾਣਕਾਰੀ ਫਿਲਹਾਲ ਸਾਂਝਾ ਨਹੀਂ ਕਰ ਰਹੇ ਪਰ ਪੁਲਿਸ ਸੂਤਰਾਂ ਮੁਤਾਬਕ ਡੀਜੀਪੀ ਪੰਜਾਬ ਦੇ ਦਫਤਰ ਵੱਲੋਂ ਇਸ ਬਾਬਤ ਜਾਣਕਾਰੀ (ਪੀਸੀ ਜਾਂ ਪ੍ਰੈਸ ਨੋਟ ਰਾਹੀਂ) ਸਾਂਝੀ ਕਰ ਸਕਦੇ ਹਨ। 


 

ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦੇ ਸਬ-ਇੰਸਪੈਕਟਰ ਦਿਲਬਾਗ ਸਿੰਘ ਦੇ ਘਰ ਦੇ ਬਾਹਰ ਆਈਈਡੀ ਰੱਖਣ ਦੇ ਮਾਮਲੇ 'ਚ ਗ੍ਰਿਫਤਾਰ ਕੀਤੇ ਮੁਲਜਮਾਂ ਦੀ ਪੁੱਛਗਿੱਛ 'ਚੋਂ ਲਖਬੀਰ ਸਿੰਘ ਲੰਡਾ ਦੇ ਗਿਰੋਹ ਦੇ ਉਕਤ ਮੈਂਬਰਾਂ ਦੀ ਜਾਣਕਾਰੀ ਪਤਾ ਲੱਗੀ ਤੇ ਪੁਲਿਸ ਨੇ ਅੱਜ ਲੰਢਾ ਦੇ ਚਾਰ ਸਾਥੀਆਂ ਨੂੰ ਘੇਰ ਲਿਆ, ਜਿਨਾਂ 'ਚੋਂ 2  ਗੈਂਗਸਟਰ ਪੁਲਿਸ ਨੇ ਗ੍ਰਿਫਤਾਰ ਕਰ ਲਏ ਤੇ ਦੋ ਮੌਕੇ ਤੋਂ ਫਰਾਰ ਹੋਣ 'ਚ ਸਫਲ ਰਹੇ। ਜਾਣਕਾਰੀ ਮੁਬਾਤਕ ਗ੍ਰਿਫਤਾਰ ਮੁਲਜਮਾਂ ਕੋਲੋਂ ਪੰਜ ਹਥਿਆਰ ਤੇ ਕਾਫੀ ਕਾਰਤੂਸ ਬਰਾਮਦ ਹੋਏ ਹਨ। 

 

ਇਹ ਮੁਲਜਮ ਲਖਬੀਰ ਸਿੰਘ ਲੰਢਾ ਦੇ ਕਹਿਣ 'ਤੇ ਫਿਰੋਤੀਆਂ ਇਕੱਠੀਆਂ ਕਰਦੇ ਸਨ ਤੇ ਪੁਲਿਸ ਦੇ ਅਧਿਕਾਰੀਆਂ ਨੂੰ ਇਹ ਸ਼ੱਕ ਹੈ ਕਿ ਉਕਤ ਗੈਗਸਟਰ ਸ਼ਹਿਰ 'ਚ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ। ਅੰਮ੍ਰਿਤਸਰ ਦੇ ਡੀਸੀਪੀ (ਇਨਵੈਸਟੀਗੇਸ਼ਨ) ਮੁਖਵਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ ਤੇ ਫਿਲਹਾਲ ਉਹ ਕੁਝ ਨਹੀਂ ਦੱਸ ਸਕਦੇ ਪਰ ਛੇਤੀ ਮੀਡੀਆ ਨਾਲ ਜਾਣਕਾਰੀ ਸਾਂਝੀ ਕੀਤੀ ਜਾਵੇਗੀ।

ਅੇੈਸਆਈ ਦਿਲਬਾਗ ਸਿੰਘ ਦੇ ਮਾਮਲੇ 'ਚ ਵੀ ਹੋਵੇਗੀ ਪੁੱਛਗਿੱਛ

ਪੁਲਿਸ ਸੂਤਰਾਂ ਮੁਤਾਬਕ ਹਥਿਆਰਾ ਸਣੇ ਗ੍ਰਿਫਤਾਰ ਕੀਤੇ ਮੁਲਜਮਾਂ ਕੋਲੋਂ ਸੀਆਈਏ ਸਟਾਫ 'ਚ ਪੁਲਿਸ ਦੇ ਉਚ ਅਧਿਕਾਰੀ ਪੁੱਛਗਿੱਛ ਕਰ ਰਹੇ ਹਨ ਤੇ ਦੋਵਾਂ ਕੋਲੋਂ ਅੇੈਸਆਈ ਦਿਲਬਾਗ ਸਿੰਘ ਦੇ ਮਾਮਲੇ 'ਚ ਵੀ ਪੁੱਛਗਿੱਛ ਹੋਵੇਗੀ ਕਿ ਉਨਾਂ ਦੀ ਆਈਈਡੀ ਰੱਖਣ ਦੇ ਮਾਮਲੇ 'ਚ ਭੁੁਮਿਕਾ ਹੈ ਜਾਂ ਨਹੀਂ।

 

ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।