ਚੰਡੀਗੜ੍ਹ: ਪੰਜਾਬ 'ਚ ਕਿਸਾਨ ਅੰਦੋਲਨ ਸਿਖਰਾਂ 'ਤੇ ਹੈ। ਅਜਿਹੇ ਵਿੱਚ ਹਰਿਆਣਾ ਦੇ ਮੰਤਰੀ ਅਨਿਲ ਵਿੱਜ ਨੇ ਕਿਸਾਨ ਅੰਦੋਲਨ ਨੂੰ ਪੰਜਾਬ ਸਰਕਾਰ ਦਾ ਪਹਿਲਾਂ ਤੋਂ ਤੈਅ ਕੀਤਾ ਅੰਦੋਲਨ ਦੱਸਿਆ ਹੈ। ਵਿਜ ਨੇ ਇਲਜ਼ਾਮ ਲਾਇਆ ਕਿ ਹਾਈਕਮਾਨ ਦੇ ਹੁਕਮਾਂ 'ਤੇ ਪੰਜਾਬ ਸਰਕਾਰ ਦੇਸ਼ ਦਾ ਮਾਹੌਲ ਖਰਾਬ ਕਰ ਰਹੀ ਹੈ। ਉਨ੍ਹਾਂ ਕਿਹਾ ਪਰ ਕਿਸਾਨ ਸਮਝਦਾਰ ਹਨ ਤੇ ਸਭ ਕੁਝ ਸਮਝ ਚੁੱਕੇ ਹਨ, ਨਾ ਤਾਂ MSP ਖਤਮ ਹੋਵੇਗਾ ਤੇ ਨਾ ਹੀ ਮੰਡੀਆਂ। ਅਸੀਂ ਕਿਸਾਨਾਂ ਨੂੰ ਆਜ਼ਾਦੀ ਦੇ ਦਿੱਤੀ ਹੈ।
ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਖੁੱਲ੍ਹੀ ਮਠਿਆਈ ਨੂੰ ਲੈ ਕੇ ਅੱਜ ਤੋਂ ਬਦਲੇ ਇਹ ਨਿਯਮ
ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਹੁੱਡਾ ਨੂੰ ਵੀ ਆਪਣੇ ਬਿਆਨਾਂ ਨਾਲ ਘੇਰਿਆ। ਹੁੱਡਾ ਨੇ ਮਨੋਹਰ ਲਾਲ ਖੱਟਰ ਨੂੰ ਅਸਤੀਫਾ ਦੇ ਕੇ ਉਨ੍ਹਾਂ ਦੇ ਮੁਕਾਬਲੇ ਬਰੌਦਾ ਤੋਂ ਚੋਣ ਲੜਨ ਦੀ ਚੁਣੌਤੀ ਦਿੱਤੀ ਸੀ। ਵਿਜ ਨੇ ਹੁੱਡਾ ਨੂੰ ਉਲਟਾ ਚੈਲੰਜ ਕਰ ਦਿੱਤਾ ਕਿ ਮੁੱਖ ਮੰਤਰੀ ਨੂੰ ਅਸਤੀਫਾ ਦੇਣ ਦੀ ਲੋੜ ਨਹੀਂ। ਬੀਜੇਪੀ ਦਾ ਇਕ ਕਾਰਕੁਨ ਹੀ ਹੁੱਡਾ ਨੂੰ ਦਾਅਵੇ ਤੋਂ ਹਰਾ ਦੇਵੇਗਾ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ