Punjab News: ਪੰਜਾਬ ਵਿੱਚ ਇੱਕ ਵਾਰ ਫਿਰ ਰਾਜਪਾਲ ਤੇ ਸਰਕਾਰ ਆਹਮੋ-ਸਾਹਮਣੇ ਆ ਗਏ ਹਨ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਵਿਧਾਨ ਸਭਾ ਵੱਲੋਂ ਪਾਸ ਕੀਤੇ ਤਿੰਨ ਅਹਿਮ ਬਿੱਲ ਰਾਖਵੇਂ ਰੱਖ ਲਏ ਹਨ। ਰਾਜ ਭਵਨ ਨੇ ਜਾਣਕਾਰੀ ਦਿੱਤੀ ਹੈ ਕਿ ਇਨ੍ਹਾਂ ਬਿੱਲਾਂ 'ਤੇ ਰਾਸ਼ਟਰਪਤੀ ਨਾਲ ਚਰਚਾ ਕੀਤੀ ਜਾਵੇਗੀ।


ਰਾਜਪਾਲ ਵੱਲੋਂ ਜਿਨ੍ਹਾਂ ਤਿੰਨ ਬਿੱਲਾਂ ਨੂੰ ਰਾਖਵਾਂ ਰੱਖਿਆ ਗਿਆ ਹੈ, ਉਨ੍ਹਾਂ ਵਿੱਚ ਪੰਜਾਬ ਯੂਨੀਵਰਸਿਟੀ ਨੁਕਸਾਨ ਸੋਧ ਬਿੱਲ, ਸਿੱਖ ਗੁਰਦੁਆਰੇ ਸੋਧ ਬਿੱਲ ਤੇ ਪੰਜਾਬ ਪੁਲਿਸ ਸੋਧ ਬਿੱਲ ਸ਼ਾਮਲ ਹਨ। ਇਹ ਸਾਰੇ ਬਿੱਲ ਜੂਨ ਵਿੱਚ ਵਿਧਾਨ ਸਭਾ ਵੱਲੋਂ ਪਾਸ ਕੀਤੇ ਗਏ ਸਨ।


ਹਾਸਲ ਜਾਣਕਾਰੀ ਮੁਤਾਬਕ ਰਾਜਪਾਲ ਨੇ ਪਿਛਲੇ 5 ਮਹੀਨਿਆਂ ਤੋਂ ਪੈਂਡਿੰਗ ਪਏ ਤਿੰਨ ਬਿੱਲਾਂ ਨੂੰ ਰਾਸ਼ਟਰਪਤੀ ਦੀ ਮਨਜ਼ੂਰੀ ਲਈ ਭੇਜ ਦਿੱਤਾ ਹੈ। ਸੰਵਿਧਾਨ ਦੀ ਧਾਰਾ 200 ਤਹਿਤ ਆਪਣੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਰਾਜਪਾਲ ਨੇ ਇਨ੍ਹਾਂ ਤਿੰਨਾਂ ਬਿੱਲਾਂ ਨੂੰ ਖ਼ੁਦ ਪਾਸ ਕਰਨ ਦੀ ਬਜਾਏ ਰਾਸ਼ਟਰਪਤੀ ਦੀ ਪ੍ਰਵਾਨਗੀ ਲਈ ਭੇਜਿਆ ਹੈ। ਇਸ ਦਾ ਭਾਵ ਹੈ ਕਿ ਇਹ ਬਿੱਲ ਅਜੇ ਹੋਰ ਸਮਾਂ ਅਟਕ ਸਕਦੇ ਹਨ।


ਦੱਸ ਦਈਏ ਕਿ 19 ਤੇ 20 ਜੂਨ ਨੂੰ ਬੁਲਾਏ ਗਏ ਵਿਧਾਨ ਸਭਾ ਸੈਸ਼ਨ 'ਚ ਸਰਕਾਰ ਨੇ ਚਾਰ ਬਿੱਲ ਪਾਸ ਕੀਤੇ ਸਨ, ਜਿਨ੍ਹਾਂ 'ਚੋਂ ਇੱਕ ਬਿੱਲ ਯੂਨੀਵਰਸਿਟੀ ਸੇਵਾਵਾਂ ਸੋਧ ਬਿੱਲ ਹਾਲ ਹੀ 'ਚ ਪਾਸ ਕੀਤਾ ਗਿਆ ਸੀ। ਜਦਕਿ ਤਿੰਨ ਬਿੱਲ ਪੰਜਾਬ ਯੂਨੀਵਰਸਿਟੀਜ਼ ਲਾਅ ਅਮੈਂਡਮੈਂਟ ਬਿੱਲ, ਸਿੱਖ ਗੁਰਦੁਆਰਾ ਸੋਧ ਬਿੱਲ 2023 ਤੇ ਪੰਜਾਬ ਪੁਲਿਸ ਸੋਧ ਬਿੱਲ 2023 ਰਾਸ਼ਟਰਪਤੀ ਦੀ ਮਨਜ਼ੂਰੀ ਲਈ ਭੇਜੇ ਗਏ ਹਨ।


ਇਹ ਵੀ ਪੜ੍ਹੋ: Viral News: ਮੁੰਨਵਾ ਦਿੰਦੇ ਲਾੜੀ ਦਾ ਸਿਰ, ਸੀਨੇ 'ਤੇ ਥੁੱਕਦਾ ਬਾਪ, ਕਿੱਥੇ ਚੱਲ ਰਹੀ ਇਹ ਅਜੀਬ ਪਰੰਪਰਾ?


ਯਾਦ ਰਹੇ ਕਿ ਸੁਪਰੀਮ ਕੋਰਟ ਨੇ ਬਕਾਇਆ ਬਿੱਲਾਂ ਦੇ ਮਾਮਲੇ ਵਿੱਚ ਰਾਜਪਾਲ ਨੂੰ ਕਿਹਾ ਸੀ ਕਿ ਉਹ ਚੁਣੇ ਹੋਏ ਨੁਮਾਇੰਦੇ ਨਹੀਂ। ਉਹ ਕਿਸੇ ਬਿੱਲ ਨੂੰ ਰੋਕ ਨਹੀਂ ਸਕਦੇਸੁਪਰੀਮ ਕੋਰਟ ਨੇ ਸਪਸ਼ਟ ਕੀਤਾ ਸੀ ਕਿ ਰਾਜਪਾਲ ਕੋਲ ਬਿੱਲਾਂ ਸਬੰਧੀ ਸਿਰਫ਼ ਤਿੰਨ ਵਿਕਲਪ ਹਨ। ਇਸ ਵਿੱਚ ਜਾਂ ਤਾਂ ਉਹ ਬਿੱਲ ਪਾਸ ਕਰ ਸਕਦੇ ਹਨ ਜਾਂ ਫਿਰ ਰਾਜ ਸਰਕਾਰ ਨੂੰ ਭੇਜ ਸਕਦੇ ਹਨ। ਤੀਜਾ ਉਹ ਇਸ ਨੂੰ ਮਨਜ਼ੂਰੀ ਲਈ ਰਾਸ਼ਟਰਪਤੀ ਕੋਲ ਭੇਜ ਸਕਦੇ ਹਨ।


ਇਹ ਵੀ ਪੜ੍ਹੋ: Viral Video: ਭਾਰੀ ਮੀਂਹ ਤੋਂ ਬਾਅਦ ਸੜਕ 'ਤੇ ਮੱਛੀਆਂ ਫੜਦੇ ਦਿਖਇਆ ਵਿਅਕਤੀ, ਇੰਟਰਨੈੱਟ 'ਤੇ ਵਾਇਰਲ ਹੋਇਆ ਇਹ ਵੀਡੀਓ