ਗ਼ੈਰ ਪੰਜਾਬੀ ਲੈਣਗੇ ਪੰਜਾਬ ਦੇ ਪੈਸਿਆਂ 'ਤੇ ਨਜ਼ਾਰੇ...! CM ਮਾਨ ਨੇ ਮੁੜ 'ਦਿੱਲੀ ਆਲੇ' ਕੀਤੇ ਖ਼ੁਸ਼, 'ਇਸਨੂੰ ਹੀ ਬਦਲਾਅ ਕਿਹਾ ਜਾਂਦਾ'
ਭਗਵੰਤ ਮਾਨ ਦਾ ਕਿੰਨਾ ਵੱਡਾ ਮਾਸਟਰਸਟ੍ਰੋਕ, ਦੀਪਕ ਚੌਹਾਨ — ਆਮ ਆਦਮੀ ਪਾਰਟੀ ਦੇ ਬੈਕਰੂਮ ਬੌਸ ਸੰਦੀਪ ਪਾਠਕ ਦੇ ਸਾਬਕਾ PA ਜੋ ਕਿ UP ਤੋਂ ਹਨ, ਅੱਜ ਉਹ ਪੰਜਾਬ ਦੇ ਵੱਡੇ ਉਦਯੋਗਿਕ ਵਿਕਾਸ ਬੋਰਡ ਦੇ ਚੇਅਰਮੈਨ ਲਗਾਏ ਗਏ ਹਨ।
Punjab News: ਪੰਜਾਬ ਸਰਕਾਰ ਨੇ 2027 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਤਹਿਤ ਸੋਮਵਾਰ ਨੂੰ ਕਈ ਵਿਭਾਗਾਂ, ਕਾਰਪੋਰੇਸ਼ਨ ਅਤੇ ਬੋਰਡ ਦੇ ਚੇਅਰਮੈਨ, ਡਾਇਰੈਕਟਰ ਅਤੇ ਮੈਂਬਰ ਨਿਯੁਕਤ ਕੀਤੇ ਹਨ। ਇਸ ਤਹਿਤ 31 ਲੋਕਾਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਨੂੰ ਲੈ ਕੇ ਹੁਣ ਸਵਾਲ ਖੜ੍ਹੇ ਹੋ ਰਹੇ ਹਨ। ਇਸ ਮੌਕੇ ਇਲਜ਼ਾਮ ਲੱਗ ਰਹੇ ਹਨ ਕਿ ਗ਼ੈਰ ਪੰਜਾਬੀਆਂ ਨੂੰ ਵੱਡੇ ਅਹੁਦਿਆਂ ਉੱਤੇ ਬਿਠਾਇਆ ਗਿਆ ਹੈ।
ਇਸ ਮੌਕੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਭਗਵੰਤ ਮਾਨ ਦਾ ਕਿੰਨਾ ਵੱਡਾ ਮਾਸਟਰਸਟ੍ਰੋਕ, ਦੀਪਕ ਚੌਹਾਨ — ਆਮ ਆਦਮੀ ਪਾਰਟੀ ਦੇ ਬੈਕਰੂਮ ਬੌਸ ਸੰਦੀਪ ਪਾਠਕ ਦੇ ਸਾਬਕਾ PA ਜੋ ਕਿ UP ਤੋਂ ਹਨ, ਅੱਜ ਉਹ ਪੰਜਾਬ ਦੇ ਵੱਡੇ ਉਦਯੋਗਿਕ ਵਿਕਾਸ ਬੋਰਡ ਦੇ ਚੇਅਰਮੈਨ ਲਗਾਏ ਗਏ ਹਨ।
What a masterstroke by @BhagwantMann 👏
— Partap Singh Bajwa (@Partap_Sbajwa) May 19, 2025
Deepak Chouhan — ex-PA to @AamAadmiParty backroom boss Sandeep Pathak, hailing from UP — is now Chairman of Punjab’s Large Industrial Development Board.
No industrial experience? ✅
Not Punjabi? ✅
Loyalty over merit? ✅
And yes, all… pic.twitter.com/hNkOM0i3Yt
ਕੀ ਕੋਈ ਉਦਯੋਗਿਕ ਤਜਰਬਾ ਹੈ? ਪੰਜਾਬੀ ਨਹੀਂ? ਯੋਗਤਾ ਤੋਂ ਵੱਧ ਵਫ਼ਾਦਾਰੀ? ਅਤੇ ਹਾਂ, ਸਾਰੇ ਭੱਤੇ ਪੰਜਾਬੀਆਂ ਦੇ ਮਿਹਨਤ ਨਾਲ ਕਮਾਏ ਟੈਕਸਾਂ ਦੁਆਰਾ ਫੰਡ ਕੀਤੇ ਜਾਣਗੇ। ਇਸ ਦੌਰਾਨ, ਰੀਨਾ ਗੁਪਤਾ — ਇੱਕ ਹੋਰ ਗੈਰ-ਪੰਜਾਬੀ ਅਤੇ ਦਿੱਲੀ SEIAA ਦੀ ਸਾਬਕਾ ਮੈਂਬਰ — ਹੁਣ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਚੇਅਰਪਰਸਨ ਲਗਾਈ ਗਈ ਹੈ । ਭਾਈ-ਭਤੀਜਾਵਾਦ ? ਨਹੀਂ ਨਹੀਂ... ਇਸਨੂੰ ਬਦਲਾਅ ਕਿਹਾ ਜਾਂਦਾ ਹੈ।
ਸੁਖਪਾਲ ਖਹਿਰਾ ਨੇ ਵੀ ਚੁੱਕਿਆ ਮੁੱਦਾ
ਸੁਖਪਾਲ ਸਿੰਘ ਖਹਿਰਾ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ,ਭਗਵੰਤ ਮਾਨ ਵੱਲੋਂ Double Blunder! ਪੰਜਾਬ ਵਰਗੇ ਸ਼ਾਨਦਾਰ ਸੂਬੇ ਨੂੰ ਮੁਕੰਮਲ ਤੌਰ ਤੇ ਅਰਵਿੰਦ ਕੇਜਰੀਵਾਲ ਅਤੇ ਦਿੱਲੀ ਦੇ ਹਵਾਲੇ ਕਰ ਦਿੱਤਾ ਹੈ! ਇੱਕ ਗੈਰ ਪੰਜਾਬੀ ਨੂੰ ਇੰਡਸਟਰੀਅਲ ਬੋਰਡ ਦਾ ਚੇਅਰਮੈਨ ਨਿਯੁਕਤ ਕਰਨ ਦੀ ਗੰਭੀਰ ਗਲਤੀ ਕਰਨ ਤੋਂ ਬਾਅਦ, ਹੁਣ ਉਸ ਨੇ ਸਭ ਤੋਂ ਮਹੱਤਵਪੂਰਨ ਅਹੁਦਾ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ(PPCB) ਦੀ ਚੇਅਰਪਰਸਨ, ਰੀਨਾ ਗੁਪਤਾ ਨੂੰ ਸੌਂਪ ਦਿੱਤਾ ਹੈ, ਜੋ ਆਮ ਆਦਮੀ ਪਾਰਟੀ(AAP) ਦਿੱਲੀ ਦੀ ਸਕੱਤਰ ਤੇ ਦਿੱਲੀ ਸਰਕਾਰ ਦੀ ਸਾਬਕਾ ਸਲਾਹਕਾਰ ਹੈ !
Double-Blunder by @BhagwantMann surrendering the glorious state of Punjab to @ArvindKejriwal and his Delhi bosses !
— Sukhpal Singh Khaira (@SukhpalKhaira) May 19, 2025
After committing a serious mistake of appointing a non Punjabi as Chairman Industrial Board he has now handed over the most vital position of Chairperson Punjab… pic.twitter.com/4bYClMN5TT
ਦੋਵੇਂ ਨਿਯੁਕਤੀਆਂ ਸਪੱਸ਼ਟ ਤੌਰ ’ਤੇ ਦਰਸਾਉਂਦੀਆਂ ਹਨ ਕਿ ਕੇਜਰੀਵਾਲ ਆਪਣੇ ਹੱਥਧੋਕਿਆਂ ਰਾਹੀਂ ਪੰਜਾਬ ਦੇ ਉਦਯੋਗ ਨੂੰ ਨਿਯੰਤਰਿਤ ਕਰਨਾ ਚਾਹੁੰਦਾ ਹੈ ਤਾਂ ਜੋ ਉਹਨਾਂ ਦੀ ਲੁੱਟ ’ਤੇ ਕੋਈ ਰੋਕ ਨਾ ਹੋਵੇ! ਮੈਂ ਭਗਵੰਤ ਮਾਨ ਤੋਂ ਸਪੱਸ਼ਟੀਕਰਨ ਦੀ ਮੰਗ ਕਰਦਾ ਹਾਂ ਕਿ ਉਹ ਪੰਜਾਬ ਨੂੰ ਬਾਹਰੀ ਲੋਕਾਂ ਦੇ ਹਵਾਲੇ ਕਿਉਂ ਕਰ ਰਿਹਾ ਹੈ? ਇਸ ਸਪੱਸ਼ਟ ਤੌਰ ਤੇ ਗਲਤ ਨਿਯੁਕਤੀ ਨੂੰ ਤੁਰੰਤ ਰੱਦ ਕਰ ਦਿੱਤਾ ਜਾਣਾ ਚਾਹੀਦਾ ਹੈ ਅਤੇ ਇਸ ਮਹੱਤਵਪੂਰਨ ਅਹੁਦੇ ਤੇ ਕਿਸੇ ਸਤਿਕਾਰਯੋਗ ਪੰਜਾਬੀ ਨੂੰ ਨਿਯੁਕਤ ਕੀਤਾ ਜਾਣਾ ਚਾਹੀਦਾ ਹੈ






















