ਪੰਜਾਬ ਵਿੱਚ ਗੈਂਗਸਟਰ ਮੁਖਤਾਰ ਅੰਸਾਰੀ ਦੇ ਪੁੱਤਰ ਤੇ ਭਤੀਜੇ ਦੇ ਨਾਮ 'ਤੇ ਜ਼ਮੀਨ ਦਾ ਮੁੱਦਾ ਲਗਾਤਾਰ ਵੱਧਦਾ ਜਾ ਰਿਹਾ ਹੈ। ਰੂਪਨਗਰ ਜ਼ਿਲ੍ਹੇ ਦੇ ਕੁੱਝ ਕਿਸਾਨਾਂ ਨੇ ਤਤਕਾਲੀ ਸਰਕਾਰ ਵੱਲੋਂ ਧੱਕੇਸ਼ਾਹੀ ਕਰਨ ਦਾ ਇਲਜ਼ਾਮ ਲਾਇਆ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗੈਂਗਸਟਰ ਮੁਖਤਾਰ ਅੰਸਾਰੀ ਦੇ ਪੁੱਤਰਾਂ ਨੂੰ ਅਲਾਟ ਕੀਤੀ ਗਈ ਜ਼ਮੀਨ ਦੇ ਸਬੰਧ ਵਿੱਚ ਅੱਜ ਨਵਾਂ ਖੁਲਾਸਾ ਹੋਇਆ ਹੈ। 


ਦਰਅਸਲ ਰੂਪਨਗਰ ਜ਼ਿਲ੍ਹੇ ਦੇ ਪਿੰਡ ਸਨਾਣਾ ਸਥਿਤ 154 ਕਨਾਲ 15 ਮਰਲੇ ਵਕਫ਼ ਬੋਰਡ ਦੀ ਜ਼ਮੀਨ ਹੈ। ਜਿਸ ਦਾ ਪਟਾ ਗੈਂਗਸਟਰ ਮੁਖ਼ਤਾਰ ਅੰਸਾਰੀ ਦੇ ਪੁੱਤਰ ਅੱਬਾਸ ਅੰਸਾਰੀ ਅਤੇ ਭਤੀਜੇ ਉਮਰ ਅੰਸਾਰੀ ਨੂੰ ਦਿੱਤਾ ਗਿਆ ਹੈ। ਜ਼ਮੀਨ ਸਬੰਧੀ ਵਕਫ਼ ਬੋਰਡ ਦੇ ਤਤਕਾਲੀਨ ਕਾਰਜਕਾਰੀ ਅਧਿਕਾਰੀ ਅਬਦੁਲ ਰਸੀਦ ਉਸਮਾਨੀ ਨੇ ਦੱਸਿਆ ਕਿ ਨਿਲਾਮੀ ਸਬੰਧੀ 2019 'ਚ ਅਖ਼ਬਾਰਾਂ ਵਿੱਚ ਇਸ਼ਤਿਹਾਰ ਦਿੱਤਾ ਗਿਆ ਸੀ ਤੇ ਸਭ ਤੋਂ ਉੱਚੀ ਬੋਲੀ ਦੇਣ ਵਾਲੇ ਵਿਅਕਤੀਆਂ ਅੱਬਾਸ ਅੰਸਾਰੀ ਤੇ ਉਮਰ ਅੰਸਾਰੀ ਨੂੰ ਨਿਯਮਾਂ ਅਨੁਸਾਰ ਹੀ ਜ਼ਮੀਨ ਅਲਾਟ ਕੀਤੀ ਗਈ ਸੀ। 


ਵਕਫ਼ ਬੋਰਡ ਦੇ ਤਤਕਾਲੀਨ ਕਾਰਜਕਾਰੀ ਅਧਿਕਾਰੀ ਅਬਦੁਲ ਰਸੀਦ ਉਸਮਾਨੀ ਨੇ ਦੱਸਿਆ ਕਿ  2022 ਦੌਰਾਨ ਇਸ ਜ਼ਮੀਨ ਦੀ ਲੀਜ਼ ਰੀਨਿਊ ਕੀਤੀ ਗਈ। ਜਿਸ ਦੌਰਾਨ ਸਾਰੀ ਪ੍ਰਕੀਰਿਆ ਕਾਨੂੰਨੀ ਰੂਪ ਵਿੱਚ ਕੀਤੀ ਗਈ ਸੀ। ਪਰ ਹੁਣ ਇਸ ਕਾਰਵਾਈ 'ਤੇ ਸਵਾਲ ਕਿਸਾਨਾਂ ਨੇ ਉਠਾਏ ਹਨ। 



ਪਿੰਡ ਸੁਨਾਣਾ ਦੇ ਕਿਸਾਨਾਂ ਜਸਮੇਰ ਸਿੰਘ, ਗੁਰਦਿਆਲ ਸਿੰਘ, ਜਗਵਿੰਦਰ ਸਿੰਘ ਤੇ ਗੁਰਚਰਨ ਸਿੰਘ ਨੇ ਦਾਅਵਾ ਕੀਤਾ ਕਿ ਪੁਲੀਸ ਤੇ ਪ੍ਰਸ਼ਾਸਨ ਦੀ ਸ਼ਹਿ 'ਤੇ ਉਨ੍ਹਾਂ ਤੋਂ ਜਬਰੀ ਜ਼ਮੀਨ ਦਾ ਕਬਜ਼ਾ ਲੈ ਲਿਆ ਗਿਆ। ਪੰਜਾਬ ਵਕਫ਼ ਬੋਰਡ ਰੂਪਨਗਰ ਦੇ ਮੌਜੂਦਾ ਈਓ ਬਹਾਰ ਅਹਿਮਦ ਨੇ ਦਾਅਵਾ ਕੀਤਾ ਕਿ ਜ਼ਮੀਨ ਅੱਬਾਸ ਅੰਸਾਰੀ ਤੇ ਉਮਰ ਅੰਸਾਰੀ ਨੂੰ ਪਟੇ 'ਤੇ ਦਿੰਦੇ ਸਮੇਂ ਸਾਰੀ ਕਾਰਵਾਈ ਨਿਯਮਾਂ ਅਨੁਸਾਰ ਹੋਈ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


Join Our Official Telegram Channel:
https://t.me/abpsanjhaofficial 



ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ


Iphone ਲਈ ਕਲਿਕ ਕਰੋ