ਸਿੱਖ ਸੰਗਤਾਂ ਦੇ ਨਿਸ਼ਾਨੇ 'ਤੇ ਅਨੁਪਮ ਖੇਰ! ਰਵਨੀਤ ਬਿਟੂ ਨੇ ਬੀਜੇਪੀ 'ਚੋਂ ਕੱਢਣ ਦੀ ਦਿੱਤੀ ਸਲਾਹ
ਏਬੀਪੀ ਸਾਂਝਾ | 02 Jul 2020 03:41 PM (IST)
ਇਸ ਮਗਰੋਂ ਸੋਸ਼ਲ ਮੀਡੀਆ 'ਤੇ ਸਿੱਖ ਸੰਗਤ ਵੱਲੋਂ ਖੇਰ ਦੀ ਅਲੋਚਨਾ ਹੋ ਰਹੀ ਹੈ।
ਚੰਡੀਗੜ੍ਹ: ਕਾਂਗਰਸ ਦੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੇ ਵੀਰਵਾਰ ਨੂੰ ਅਦਾਕਾਰ ਅਨੁਪਮ ਖੇਰ ਨੂੰ ਉਦੋਂ ਘੇਰਿਆ ਜਦੋਂ ਉਨ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਵਚਨਾਂ ਦੀ ਵਰਤੋਂ ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਦਾ ਵਰਣਨ ਕਰਨ ਲਈ ਕੀਤੇ। ਇਸ ਮਗਰੋਂ ਸੋਸ਼ਲ ਮੀਡੀਆ 'ਤੇ ਸਿੱਖ ਸੰਗਤ ਵੱਲੋਂ ਖੇਰ ਦੀ ਅਲੋਚਨਾ ਹੋ ਰਹੀ ਹੈ। ਦਰਅਸਲ, ਅਨੁਪਮ ਖੇਰ ਨੇ ਬੁਧਵਾਰ ਨੂੰ ਇੱਕ ਟਵੀਟ ਕੀਤਾ ਸੀ ਕਿ, “ ਸਵਾ ਲਾਖ ਸੇ ਇੱਕ ਭਿੜਾ ਦੂਂ!:) @sambitswaraj” ਪਾਤਰਾ ਨੇ ਬੀਤੇ ਕੱਲ੍ਹ ਜੰਮੂ ਕਸ਼ਮੀਰ 'ਚ ਹੋਏ ਅੱਤਵਾਦੀ ਹਮਲੇ 'ਚ ਪੀੜਤ ਇੱਕ ਬੱਚੀ ਦੀ ਫੋਟੋ ਟਵੀਟ ਕੀਤੀ ਸੀ ਜੋ ਆਪਣੇ ਮਰ ਚੁੱਕੇ ਰਿਸ਼ਤੇਦਾਰ ਦੇ ਛਾਤੀ ਤੇ ਬੈਠਾ ਸੀ। ਪਾਤਰਾ ਨੇ ਟਵੀਟ 'ਚ ਲਿਖਿਆ ਸੀ “PULITZER LOVERS ??”। ਜਿਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਉਨ੍ਹਾਂ ਦੀ ਖੂਬ ਅਲੋਚਨਾ ਹੋਣ ਲੱਗੀ। ਬਿੱਟੂ ਨੇ ਖੇਰ ਦੇ ਟਵੀਟ ਨੂੰ ਆਰਐਸਐਸ ਵੱਲੋਂ “ਸਿੱਖ ਧਰਮ ਦੇ ਮਜ਼ਬੂਤ ਸਿਧਾਂਤਾਂ” ਨੂੰ ਪੇਤਲਾ ਕਰਨ ਦੀ ਕੋਸ਼ਿਸ਼ ਦੱਸਿਆ ਹੈ। ਬਿਟੂ ਨੇ ਟਵੀਟ ਕਰਕੇ ਲਿਖਿਆ...