Fatehgarh Sahib News : ਫਤਿਹਗੜ੍ਹ ਸਾਹਿਬ ਵਿਖੇ ਸੇਬਾਂ ਦਾ ਭਰਿਆ ਟਰੱਕ ਪਲਟਣ ਮਗਰੋਂ ਸੇਬ ਚੋਰੀ ਕਰਨ ਦੀ ਘਟਨਾ ਨੇ ਜਿੱਥੇ ਸਮੁੱਚੇ ਪੰਜਾਬੀਆਂ ਨੂੰ ਬਦਨਾਮ ਕੀਤਾ ਸੀ ,ਓਥੇ ਹੀ ਪੁਲਿਸ ਨੇ ਸੇਬ ਚੋਰੀ ਕਰਨ ਵਾਲੇ ਲੋਕਾਂ ਖਿਲਾਫ ਮੁਕੱਦਮਾ ਦਰਜ ਕੀਤਾ ਸੀ। ਹੁਣ ਪੁਲਿਸ ਨੇ 10 ਵਿਅਕਤੀਆਂ ਦੀ ਸ਼ਨਾਖ਼ਤ ਕਰਕੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਓਥੇ ਹੀ ਪੰਜਾਬੀਆਂ ਦੀ ਸ਼ਾਨ ਬਰਕਰਾਰ ਰੱਖਣ ਅਤੇ ਇਨਸਾਨੀਅਤ ਦਾ ਸਬੂਤ ਦਿੰਦੇ ਹੋਏ ਸਮਾਜ ਸੇਵਕਾਂ ਨੇ ਚੰਗਾ ਉਪਰਾਲਾ ਕੀਤਾ।


ਫ਼ਤਹਿਗੜ੍ਹ ਸਾਹਿਬ ਦੀ ਐਸ.ਐਸ.ਪੀ ਡਾਕਟਰ ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ ਪੁਲਿਸ ਨੇ 10 ਵਿਅਕਤੀਆਂ ਨੂੰ ਕਾਬੂ ਕਰ ਲਿਆ ਹੈ। ਅਜਿਹੇ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਓਥੇ ਹੀ ਐਸਐਸਪੀ ਨੇ ਦੱਸਿਆ ਕਿ ਸੇਬਾਂ ਦੇ ਮਾਲਕ ਦਾ 9 ਲੱਖ 12 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਸੀ, ਇਸ ਰਕਮ ਦਾ ਚੈੱਕ ਮਾਲਕ ਨੂੰ ਦਿੱਤਾ ਗਿਆ। 

ਸੇਬਾਂ ਦੇ ਮਾਲਕ ਦੀ ਮਦਦ ਕਰਨ ਵਾਲੇ ਸਮਾਜ ਸੇਵਕਾਂ ਨੇ ਕਿਹਾ ਕਿ ਜਦੋਂ ਓਹਨਾਂ ਨੇ ਸੇਬ ਚੋਰੀ ਕਰਨ ਦੀ ਵੀਡਿਓ ਦੇਖੀ ਤਾਂ ਮਨ ਨੂੰ ਧੱਕਾ ਲੱਗਿਆ। ਪੰਜਾਬੀ ਅਤੇ ਪੰਜਾਬੀਅਤ ਬਦਨਾਮ ਹੋਏ। ਇਸ ਕਰਕੇ ਓਹਨਾਂ ਨੇ ਮਦਦ ਦਾ ਮਨ ਬਣਾਇਆ ਅਤੇ ਇਹ ਚੈਕ ਦਿੱਤਾ। ਮਦਦ ਕਰਨ ਵਾਲੇ ਨੋਜਵਾਨ ਸਮਾਜ ਸੇਵੀਆਂ ਦ‍ਾ ਫਤਹਿਗੜ੍ਹ ਸਾਹਿਬ ਵਕੀਲਾਂ ਵੱਲੋਂ ਵਿਸ਼ੇਸ ਤੌਰ 'ਤੇ ਸਮਮਾਨ ਕੀਤਾ ਗਿਆ। ਅੈਡਵੋਕੇਟ ਬੀ.ਐਮ ਸਿੰਘ ਨੇ ਕਿਹਾ ਕਿ ਸੇਬ ਚੋਰੀ ਕਰਨ ਵਾਲੇ ਮਾੜੇ ਲੋਕਾਂ  ਨੂੰ ਅਜਿਹੇ ਲੋਕਾਂ ਤੋਂ ਸੇਧ ਲੈਣੀ ਚਾਹੀਦੀ ਹੈ।

ਸੇਬ ਪੇਟੀਆਂ ਦੇ ਮਾਲਕ ਨੇ ਕਿਹਾ ਕਿ ਜਦੋਂ ਡਰਾਈਵਰ ਨੇ ਫੋਨ ਕਰਕੇ ਕਿਹਾ ਕਿ ਪੰਜਾਬ ਅੰਦਰ ਸੇਬ ਦੀਆਂ ਪੇਟੀਆਂ ਚੋਰੀ ਹੋਈਆਂ ਹਨ ਤਾਂ ਉਸਨੂੰ ਯਕੀਨ ਨਹੀਂ ਹੋ ਰਿਹਾ ਸੀ। ਹੁਣ ਜਿਹੜੀ ਮਦਦ ਪੰਜਾਬੀਆਂ ਨੇ ਅੱਗੇ ਆ ਕੇ ਕੀਤੀ ਹੈ ,ਉਹ ਹਮੇਸ਼ਾਂ ਧੰਨਵਾਦੀ ਰਹਿਣਗੇ।


ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।