Gurdaspur News : ਅੱਜ ਦੁਪਹਿਰ ਇੱਕ ਵਜੇ ਦਾ ਸਮਾਂ ਸੀ। ਜ਼ਿਲ੍ਹਾ ਪ੍ਰਸ਼ਾਸਨ ਦੇ ਕੰਟਰੋਲ ਰੂਮ `ਤੇ ਪੁਰਾਣਾ ਸ਼ਾਲਾ ਦੇ ਨਜ਼ਦੀਕੀ ਪਿੰਡ ਰੰਧਾਵਾ ਕਲੋਨੀ `ਚੋਂ ਇੱਕ ਮਾਂ ਦੀ ਕਾਲ ਆਉਂਦੀ ਹੈ ਕਿ ਉਹ ਖੁਦ ਅਤੇ ਉਸਦਾ 15 ਦਿਨਾਂ ਦਾ ਬੱਚਾ ਅਤੇ ਉਸਦਾ ਸੱਸ-ਸਹੁਰਾ ਘਰ ਵਿੱਚ ਪਾਣੀ ਆਉਣ ਕਾਰਨ ਫਸ ਗਏ ਹਨ। ਉਨ੍ਹਾਂ ਦੀ ਮਦਦ ਕੀਤੀ ਜਾਵੇ।
ਕੰਟਰੋਲ ਰੂਮ ਨੇ ਜਿਉਂ ਹੀ ਇਹ ਕਾਲ ਰਸੀਵ ਕੀਤੀ ਤਾਂ ਤੁਰੰਤ ਜ਼ਿਲ੍ਹਾ ਪ੍ਰਸ਼ਾਸਨ ਨੇ ਹਰਕਤ ਵਿੱਚ ਆਉਂਦਿਆਂ ਰੈਸਕਿਊ ਓਪਰੇਸ਼ਨ ਵਿੱਚ ਲੱਗੀ ਹੋਈ ਭਾਰਤੀ ਫ਼ੌਜ ਦੀ ਰੈਸਕਿਊ ਟੀਮ ਦੇ ਲੈਫਟੀਨੈਂਟ ਕਰਨਲ ਵੀ.ਕੇ. ਸਿੰਘ ਨੂੰ ਮਦਦ ਕਰਨ ਲਈ ਕਿਹਾ। ਇਸ ਤੋਂ ਬਾਅਦ ਲੈਫਟੀਨੈਂਟ ਕਰਨਲ ਵੀ.ਕੇ. ਸਿੰਘ ਨੇ ਬਿਨ੍ਹਾਂ ਕੋਈ ਸਮਾਂ ਗਵਾਏ ਤੁਰੰਤ ਆਪਣੀ ਰੈਸਕਿਊ ਟੀਮ ਨੂੰ ਪਿੰਡ ਰੰਧਾਵਾ ਕਲੋਨੀ ਲਈ ਰਵਾਨਾ ਕਰ ਦਿੱਤਾ।
ਲੈਫਟੀਨੈਂਟ ਕਰਨਲ ਵੀ.ਕੇ. ਸਿੰਘ ਨੇ ਦੱਸਿਆ ਕਿ ਛੋਟਾ ਬੱਚਾ, ਉਸਦੀ ਮਾਂ ਅਤੇ ਬਜ਼ੁਰਗ ਦੰਪਤੀ ਸਾਰੇ ਬਿਲਕੁਲ ਠੀਕ ਹਨ ਅਤੇ ਉਨ੍ਹਾਂ ਨੂੰ ਪਾਣੀ ਵਿੱਚੋਂ ਕੱਢ ਕੇ ਸੁਰੱਖਿਅਤ ਥਾਂ `ਤੇ ਪਹੁੰਚਾਅ ਦਿੱਤਾ ਗਿਆ ਹੈ। ਓਧਰ ਇਸ ਪਰਿਵਾਰ ਨੇ ਇਸ ਔਖੀ ਘੜ੍ਹੀ ਵਿੱਚ ਮਦਦ ਕਰਨ ਲਈ ਭਾਰਤੀ ਫ਼ੌਜ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਹੈ।
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ