Arvind Kejriwal revels two factors with whom Aam Aadmi party win Punjab Election


Punjab News: ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ 92 ਸੀਟਾਂ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਨਤੀਜਿਆਂ ਦਾ ਐਲਾਨ ਹੋਣ ਤੋਂ ਲਗਪਗ ਇੱਕ ਮਹੀਨੇ ਬਾਅਦ ਜਿੱਤ ਦਾ ਰਾਜ਼ ਖੋਲ੍ਹ ਦਿੱਤਾ ਹੈ। ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਲੋਕ ਵੀਆਈਪੀ ਕਲਚਰ ਤੋਂ ਪ੍ਰੇਸ਼ਾਨ ਹਨ ਅਤੇ ਇਸੇ ਕਾਰਨ ਆਮ ਆਦਮੀ ਪਾਰਟੀ ਨੂੰ ਇੰਨੀ ਵੱਡੀ ਜਿੱਤ ਮਿਲੀ।


ਅਰਵਿੰਦ ਕੇਜਰੀਵਾਲ ਨੇ ਆਮ ਆਦਮੀ ਪਾਰਟੀ ਨੂੰ ਬਾਕੀਆਂ ਨਾਲੋਂ ਵੱਖਰੀ ਦੱਸਿਆ ਹੈ। ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ, "ਪੰਜਾਬ ਦੇ ਲੋਕ ਵੀਆਈਪੀ ਕਲਚਰ ਤੋਂ ਤੰਗ ਆ ਚੁੱਕੇ ਹਨ। 75 ਸਾਲਾਂ ਦੇ ਸਿਆਸੀ ਸੱਭਿਆਚਾਰ ਵਿੱਚ ਸਿਰਫ਼ ਲੁੱਟ ਹੀ ਚੱਲ ਰਹੀ ਸੀ। ਪੰਜ ਸਾਲ ਤੁਸੀਂ ਲੁੱਟੋ ਤੇ ਪੰਜ ਸਾਲ ਅਸੀਂ ਲੁੱਟਾਂਗੇ, ਇਹ ਸਭ ਚੱਲ ਰਿਹਾ ਸੀ। ਲੋਕ ਸਮਝ ਗਏ ਕਿ ਆਮ ਆਦਮੀ ਪਾਰਟੀ ਵੱਖਰੀ ਹੈ।"


ਅਰਵਿੰਦ ਕੇਜਰੀਵਾਲ ਨੇ ਪੰਜਾਬ ਦੀ ਜਿੱਤ ਦਾ ਸਿਹਰਾ ਦਿੱਲੀ ਮਾਡਲ ਨੂੰ ਦਿੱਤਾ। ਅਰਵਿੰਦ ਕੇਜਰੀਵਾਲ ਨੇ ਕਿਹਾ, ''ਪੰਜਾਬ 'ਚ ਸਾਡੀ ਜਿੱਤ ਦੇ ਦੋ ਵੱਡੇ ਕਾਰਨ ਰਹੇ ਹਨ। ਪੰਜਾਬ ਦੇ ਲੋਕ ਉਥੋਂ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਤੋਂ ਨਾਰਾਜ਼ ਹੋ ਚੁੱਕੇ ਸੀ। ਦੂਸਰਾ, ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮਾਡਲ ਤੋਂ ਪ੍ਰਭਾਵਿਤ ਹੋਏ ਅਤੇ ਅਸੀਂ ਉੱਥੇ ਜਿੱਤ ਪ੍ਰਾਪਤ ਕੀਤੀ।


'ਆਪ' ਨੇ 92 ਸੀਟਾਂ ਜਿੱਤੀਆਂ


ਦੱਸ ਦੇਈਏ ਕਿ ਆਮ ਆਦਮੀ ਪਾਰਟੀ ਨੇ ਪਹਿਲੀ ਵਾਰ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਕਿਸਮਤ ਅਜ਼ਮਾਈ ਸੀ। ਆਮ ਆਦਮੀ ਪਾਰਟੀ ਆਪਣੀ ਪਹਿਲੀ ਚੋਣ ਵਿੱਚ 20 ਸੀਟਾਂ ਜਿੱਤਣ ਵਿੱਚ ਸਫਲ ਰਹੀ ਸੀ। ਹਾਲਾਂਕਿ ਪੰਜ ਸਾਲ ਬਾਅਦ ਆਮ ਆਦਮੀ ਪਾਰਟੀ 92 ਸੀਟਾਂ ਨਾਲ ਸਰਕਾਰ ਬਣਾਉਣ ਵਿੱਚ ਕਾਮਯਾਬ ਰਹੀ।


ਆਮ ਆਦਮੀ ਪਾਰਟੀ ਦੀਆਂ ਨਜ਼ਰਾਂ ਹੁਣ ਦੂਜੇ ਸੂਬਿਆਂ ਵਿੱਚ ਫੈਲਣ 'ਤੇ ਟਿਕੀਆਂ ਹੋਈਆਂ ਹਨ। ਆਮ ਆਦਮੀ ਪਾਰਟੀ ਨੇ ਇਸ ਸਾਲ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਵਿੱਚ ਚੋਣਾਂ ਲੜਨ ਦਾ ਐਲਾਨ ਕੀਤਾ ਹੈ। ਪੰਜਾਬ ਚੋਣਾਂ ਤੋਂ ਬਾਅਦ ਅਰਵਿੰਦ ਕੇਜਰੀਵਾਲ ਇਨ੍ਹਾਂ ਦੋਵਾਂ ਸੂਬਿਆਂ ਵਿੱਚ ਸਰਗਰਮ ਨਜ਼ਰ ਆ ਰਹੇ ਹਨ।


ਇਹ ਵੀ ਪੜ੍ਹੋ: Rakesh Tikait on MSP: ਰਾਕੇਸ਼ ਟਿਕੈਤ ਨੇ ਕੇਂਦਰ ਸਰਕਾਰ ਨੂੰ ਮੁੜ ਕਿਸਾਨ ਅੰਦੋਲਨ ਸ਼ੁਰੂ ਕਰਨ ਦੀ ਦਿੱਤੀ ਚੇਤਾਵਨੀ, ਕਿਹਾ...