Arvind Kejriwal Punjab Visit: Arvind Kejriwal Punjab Visit: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ  ਵੱਲੋਂ ਅੱਜ ਚੰਡੀਗੜ੍ਹ 'ਚ ਪਾਰਟੀ ਦੇ ਨਵੇਂ ਚੁਣੇ ਗਏ ਵਿਧਾਇਕ ਨਾਲ ਮੁਲਾਕਾਤ ਕੀਤੀ ਜਾਵੇਗੀ  ਸਵੇਰੇ 11:00 ਵਜੇ ਦੇ ਕਰੀਬ ਪੰਜਾਬ ਭਵਨ 'ਚ ਵੀਡੀਓ ਕਾਨਫ੍ਰੈਂਸਿੰਗ ਜ਼ਰੀਏ ਵਿਧਾਇਕਾਂ ਨਾਲ ਮੁਲਾਕਾਤ ਕੀਤੀ ਜਾਵੇੇਗੀ।


ਬੀਤੇ ਦਿਨ ਪੰਜਾਬ ਯਾਨੀ 'ਆਪ' ਸਰਕਾਰ ਦੇ 10 ਨਵੇਂ ਮੰਤਰੀਆਂ ਨੇ ਸਹੁੰ ਚੁੱਕੀ। ਜਿਸ ਤੋਂ ਬਾਅਦ ਅੱਜ ਕੇਜਰੀਵਾਲ ਮੰਤਰੀਆਂ ਸਮੇਤ ਵਿਧਾਇਕਾਂ ਨਾਲ ਵੀਡੀਓ ਕਾਨਫ੍ਰੈਂਸਿੰਗ ਜ਼ਰੀਏ ਮੁਲਾਕਾਤ ਕਰਨਗੇ ਅਤੇ ਕਿਹਾ ਜਾ ਰਿਹਾ ਹੈ ਕਿ ਇਸ ਦੌਰਾਨ ਰਾਜ ਸਭਾ ਦੇ ਮੈਂਬਰਾਂ ਲਈ ਨਾਵਾਂ ਬਾਰੇ ਵੀ ਚਰਚਾ ਹੋ ਸਕਦੀ ਹੈ। ਇਸ ਦੇ ਨਾਲ ਮੰਤਰੀਆਂ ਨੂੰ ਵਿਭਾਗਾਂ ਦੀ ਵੰਡ ਨੂੰ ਲੈ ਕੇ ਵੀ ਵਿਚਾਰਾਂ ਕੀਤੀਆਂ ਜਾ ਸਕਦੀਆਂ ਹਨ। 


ਭਗਵੰਤ ਮਾਨ ਦੀ ਕੈਬਨਿਟ ਵਿੱਚ ਇਹ ਆਗੂ ਹੋਏ ਸ਼ਾਮਲ -


ਭਗਵੰਤ ਮਾਨ ਦੀ ਕੈਬਨਿਟ 'ਚ ਸ਼ਾਮਲ ਹੋਣ ਵਾਲੇ 10 ਮੰਤਰੀਆਂ 'ਚ ਹਰਪਾਲ ਚੀਮਾ (ਦਿੜ੍ਹਬਾ), ਡਾ: ਬਲਜੀਤ ਕੌਰ (ਮਲੋਟ), ਹਰਭਜਨ ਸਿੰਘ ਈ.ਟੀ.ਓ. (ਜੰਡਿਆਲਾ), ਡਾ: ਵਿਜੇ ਸਿੰਗਲਾ (ਮਾਨਸਾ), ਲਾਲ ਚੰਦ ਕਟਾਰੂਚੱਕ (ਭੋਆ), ਗੁਰਮੀਤ ਸਿੰਘ ਮੀਤ ਹੇਅਰ (ਬਰਨਾਲਾ), ਕੁਲਦੀਪ ਸਿੰਘ ਧਾਲੀਵਾਲ (ਅਜਨਾਲਾ), ਲਾਲਜੀਤ ਸਿੰਘ ਭੁੱਲਰ (ਪੱਟੀ), ਬ੍ਰਹਮ ਸ਼ੰਕਰ (ਹੁਸ਼ਿਆਰਪੁਰ) ਅਤੇ ਹਰਜੋਤ ਸਿੰਘ ਬੈਂਸ (ਅਨੰਦਪੁਰ ਸਾਹਿਬ) ਸ਼ਾਮਲ ਹਨ।


ਬੀਤੇ ਦਿਨ ਹੋਈ ਪਹਿਲੀ ਕੈਬਨਿਟ ਮੀਟੰਗ


ਭਗਵੰਤ ਮਾਨ ਦੀ ਮੰਤਰੀ ਮੰਡਲ ਦੇ 10 ਮੰਤਰੀਆਂ ਨੇ ਸਹੁੰ ਚੁੱਕੀ ਹੈ।ਇਸ ਸਮਾਗਮ 'ਚ ਪੰਜਾਬ ਦੇ ਰਾਜਪਾਲ ਦੇ ਨਾਲ ਹਰਿਆਣਾ ਦੇ ਰਾਜਪਾਲ ਵੀ ਪਹੁੰਚੇ ਸਨ।ਇਸ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਮਾਨ ਅਤੇ ਤਮਾਮ ਵਿਧਾਇਕਾਂ ਤੇ ਮੰਤਰੀਆਂ ਦੇ ਪਰਿਵਾਰਕ ਮੈਂਬਰ ਵੀ ਸਹੁੰ ਚੁੱਕ ਸਮਾਗਮ 'ਚ ਹਿੱਸਾ ਲੈਣ ਪਹੁੰਚੇ।ਨਵੇਂ ਨਿਯੁਕਤ ਮੰਤਰੀਆਂ ਦੇ ਵਿਭਾਗਾਂ ਦੀ ਅਜੇ ਤੱਕ ਵੰਡ ਨਹੀਂ ਕੀਤੀ ਗਈ ਹੈ। ਸੂਤਰਾਂ ਦੀ ਮੰਨੀਏ ਤਾਂ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਸਹਿਮਤੀ ਨਾਲ ਹੀ ਫੈਸਲਾ ਕੀਤਾ ਜਾਵੇਗਾ। ਇਸ ਨੂੰ ਅੰਤਿਮ ਰੂਪ ਦੇਣ ਤੋਂ ਬਾਅਦ ਇਸ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਸਹਿਮਤੀ ਨਾਲ ਜਾਰੀ ਕੀਤਾ ਜਾਵੇਗਾ।