Punjab News: ਪੰਜਾਬ ਭਾਜਪਾ ਵਿੱਚ ਵੱਡਾ ਫੇਰਬਦਲ ਕਰਦਿਆਂ ਹੋਇਆਂ ਹਾਈਕਮਾਂਡ ਨੇ ਅਸ਼ਵਨੀ ਸ਼ਰਮਾ ਦੀ ਥਾਂ ਕਾਂਗਰਸ ਚੋਂ ਸਾਲ ਪਹਿਲਾਂ ਆਏ ਸੁਨੀਲ ਜਾਖੜ ਨੂੰ ਪਾਰਟੀ ਪ੍ਰਧਾਨ ਬਣਾ ਦਿੱਤਾ ਹੈ ਜਿਸ ਤੋਂ ਬਾਅਦ ਕੁਝ-ਕੁਝ ਥਾਵਾਂ ਤੋਂ ਵਿਰੋਧ ਦਾ ਧੂੰਆ ਉੱਠ ਰਿਹਾ ਹੈ। ਇਸ ਦੌਰਾਨ ਸਾਬਕਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਪੋਸਟ ਸਾਮਹਣੇ ਆਈ ਹੈ।


ਅਸ਼ਵਨੀ ਸ਼ਰਮਾ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਮੈ ਸੁਭਾਗਸ਼ਾਲੀ ਹਾਂ ਕਿ ਯੁਵਾ ਮੋਰਚਾ ਦੇ ਸੂਬਾ ਪ੍ਰਧਾਨ ਦੇ ਰੂਪ ਵਿੱਚ, ਪਾਰਟੀ ਦੇ ਪ੍ਰਦੇਸ਼ ਜਨਰਲ ਸਕੱਤਰ ਦੇ ਰੂਪ ਵਿੱਚ, ਪਾਰਟੀ ਦੇ ਦੋ ਵਾਰ  ਸੂਬਾ ਪ੍ਰਧਾਨ ਹੋਣ ਦੇ ਨਾਤੇ, ਤੁਸੀਂ ਸਾਰਿਆਂ ਨੇ ਬਹੁਤ ਸਾਰਾ ਪਿਆਰ ਅਤੇ ਸਹਿਯੋਗ ਦਿੱਤਾ ਹੈ, ਵਿਸ਼ੇਸ਼ ਕਰਕੇ ਕਿਸਾਨ ਅੰਦੋਲਨ ਦੇ ਦੌਰਾਨ। ਜਿਸ ਵਿੱਚ ਕਾਰਜਕਰਤਾਵਾਂ 'ਤੇ ਹਮਲੇ ਹੋ ਰਹੇ ਸੀ ਅਤੇ ਉਨ੍ਹਾਂ ਦਾ ਘਰੋਂ ਨਿਕਲਣਾ ਵੀ ਮੁਸ਼ਕਿਲ ਸੀ। ਤੁਸੀਂ ਉਸ ਸਮੇਂ ਵੀ ਪਾਰਟੀ ਨਾਲ ਅਤੇ ਮੇਰੇ ਨਾਲ ਖੜ੍ਹੇ ਰਹੇ। ਇਹ ਮੈਂ ਕਦੀ ਵੀ ਨਹੀਂ ਭੁੱਲਾਗਾ। ਮੈਂ ਹਮੇਸ਼ਾ ਤੁਹਾਡੇ ਸਾਰਿਆਂ ਦੇ ਸੰਪਰਕ ਵਿੱਚ ਰਹਾਂਗਾ ਅਤੇ ਮੈਂ ਹਮੇਸ਼ਾ ਤੁਹਾਡੇ ਲਈ ਨਿੱਜੀ ਤੌਰ 'ਤੇ ਉਪਲਬਧ ਰਹਾਂਗਾ।






ਇਸ ਦੇ ਨਾਲ ਹੀ ਕਿਹਾ ਕਿ ਮੇਰੇ ਕੋਲੋਂ ਇੰਨੇ ਲੰਮੇ ਰਾਜਨੀਤਿਕ ਕੈਰੀਅਰ ਦੇ ਅੰਦਰ ਇਨ੍ਹਾਂ ਜ਼ਿੰਮੇਵਾਰੀਆਂ ਦੇ ਦੌਰਾਨ ਕੰਮ ਕਰਦੇ ਹੋਏ ਅਨੇਕ ਭੁੱਲਾ ਹੋਇਆਂ ਹੋਣਗੀਆਂ। ਉਸ ਦੇ ਲਈ ਮੈਂ ਖੇਦ ਪ੍ਰਗਟ ਕਰਦਾ ਹਾਂ ਲੇਕਿਨ ਆਪ ਸਭ ਦਾ ਸਹਿਯੋਗ ਸਨੇਹ ਪ੍ਰੇਮ ਹਮੇਸ਼ਾ ਮੇਰੀ ਤਾਕਤ ਰਿਹਾ ਹੈ ਅੱਗੇ ਵੀ ਮੇਰੀ ਤਾਕਤ ਬਣਿਆ ਰਹੇਗਾ।  ਇਸਦੇ ਲਈ ਆਪ ਸਭ ਦਾ ਮੇਰੇ ਵੱਲੋਂ ਬਹੁਤ ਬਹੁਤ ਧੰਨਵਾਦ। 


ਜ਼ਿਕਰ ਕਰ ਦਈਏ ਕਿ ਭਾਜਪਾ ਨੇ ਕਈ ਸੂਬਾ ਪ੍ਰਧਾਨ ਬਦਲੇ ਹਨ। ਪੰਜਾਬ ਵਿੱਚ ਸੁਨੀਲ ਜਾਖੜ, ਤੇਲੰਗਾਨਾ ਵਿੱਚ ਕਿਸ਼ਨ ਰੈੱਡੀ, ਆਂਧਰਾ ਪ੍ਰਦੇਸ਼ ਵਿੱਚ ਡੀ ਪੁਰੰਡੇਸ਼ਵਰੀ ਤੇ ਝਾਰਖੰਡ ਵਿੱਚ ਬਾਬੂਲਾਲ ਮਰਾਂਡੀ ਨੂੰ ਕਮਾਂਡ ਸੌਂਪੀ ਗਈ ਹੈ। ਚਰਚਾਵਾਂ ਸਨ ਕਿ ਭਾਜਪਾ 2024 ਦੀਆਂ ਲੋਕ ਸਭਾ ਚੋਣਾਂ ਨੂੰ ਦੇਖਦਿਆਂ ਇੱਕ ਵੱਡਾ ਦਾਅ ਖੇਡਣ ਦੀ ਤਿਆਰੀ 'ਚ ਹੈ ਕਿਉਂਕਿ ਪੰਜਾਬ 'ਚ ਸੁਨੀਲ ਜਾਖੜ ਹਿੰਦੂ ਤੇ ਜੱਟ ਭਾਈਚਾਰੇ ਦਾ ਇੱਕ ਸਾਂਝਾ ਚਿਹਰਾ ਹਨ