Punjab News: ਕੇਂਦਰੀ ਜੇਲ੍ਹ ਦੀ ਸੁਰੱਖਿਆ ’ਚ ਤਾਇਨਾਤ ASI ਰੇਸ਼ਮ ਸਿੰਘ ਨੂੰ 35 ਗ੍ਰਾਮ ਅਫ਼ੀਮ ਸਣੇ ਗ੍ਰਿਫ਼ਤਾਰ ਕਰ ਲਿਆ ਹੈ। ਰੇਸ਼ਮ ਸਿੰਘ ਇਕ ਲਿਫ਼ਾਫ਼ੇ ’ਚ ਅਫ਼ੀਮ ਲਪੇਟ ਕੇ ਜੇਲ੍ਹ ਕੰਪਲੈਕਸ ’ਚ ਲੈਕੇ ਆਇਆ ਸੀ, ਜਿਸ ਨੂੰ ਤਲਾਸ਼ੀ ਦੌਰਾਨ ਕਾਬੂ ਕਰ ਲਿਆ ਗਿਆ।

Continues below advertisement

ਫ਼ਿਲਹਾਲ ਵਧੀਕ ਜੇਲ੍ਹ ਸੁਪਰਡੈਂਟ ਸਾਹਿਬ ਸਿੰਘ ਦੀ ਸ਼ਿਕਾਇਤ ’ਤੇ ਥਾਣਾ ਇਸਲਾਮਾਬਾਦ ਦੀ ਪੁਲਿਸ ਨੇ ASI ਰੇਸ਼ਮ ਸਿੰਘ ਖ਼ਿਲਾਫ਼ NDPS ਐਕਟ ਅਧੀਨ ਕੇਸ ਦਰਜ ਕਰ ਕੇ ਮਾਣਯੋਗ ਅਦਾਲਤ ਦੀਆਂ ਹਦਾਇਤਾਂ ’ਤੇ ਉਸ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।

Continues below advertisement