Punjab News: ਡਿਊਟੀ ਦੌਰਾਨ ਹਾਰਟ ਅਟੈਕ ਆਉਣ ਨਾਲ ASI ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਲ ਲਾਈਨ ਵਿਚ ਪੈਂਦੀ ਪੁਲਿਸ ਚੌਕੀ ਸਿੰਬਲ ਦੇ ਇੰਚਾਰਜ ਏ.ਐੱਸ.ਅਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ASI ਤਰਸੇਮ ਲਾਲ ਪੁੱਤਰ ਬਾਂਸ਼ੀ ਰਾਮ ਵਾਸੀ ਭਗਤੂਪੁਰਾ ਕਾਦੀਆਂ ਜੋ ਕਿ ਥਾਣਾ ਸਿਵਲ ਲਾਈਨ ਬਟਾਲਾ ਵਿਖੇ ਤਾਇਨਾਤ ਸੀ, ਬਟਾਲਾ ਦੀ ਗ੍ਰੇਟਰ ਕੈਲਾਸ਼ ਕਾਲੋਨੀ ਵਿਖੇ 112 ਨੰਬਰ ’ਤੇ ਡਿਊਟੀ ਕਰਦਾ ਸੀ।
ਉਕਤ ਚੌਕੀ ਇੰਚਾਰਜ ਨੇ ਦੱਸਿਆ ਕਿ ਉਕਤ ਥਾਣੇਦਾਰ ਅੱਜ ਵੀ ਆਪਣੀ ਡਿਊਟੀ ’ਤੇ ਤਾਇਨਾਤ ਸੀ ਕਿ ਅਚਾਨਕ ਇਸ ਦੀ ਤਬੀਅਤ ਖਰਾਬ ਹੋ ਗਈ, ਜਿਸ ’ਤੇ ਇਸ ਨੂੰ ਤੁਰੰਤ ਇਲਾਜ ਲਈ ਇਸ ਨਾਲ ਡਿਊਟੀ ਕਰਦੇ ਹੌਲਦਾਰ ਸੁਰਿੰਦਰ ਸਿੰਘ ਨੇ ਸਿਵਲ ਹਸਪਤਾਲ ਬਟਾਲਾ ਵਿਖੇ ਪਹੁੰਚਾਇਆ।
ਇੱਥੇ ਡਾਕਟਰਾਂ ਨੇ ਏ.ਐੱਸ.ਆਈ ਤਰਸੇਮ ਲਾਲ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਚੌਕੀ ਇੰਚਾਰਜ ਸਿੰਬਲ ਸੁਖਵਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿਚ ਲੈਣ ਉਪਰੰਤ ਪੋਸਟਮਾਰਟਮ ਕਰਵਾ ਕੇ ਬਣਦੀ ਕਾਨੂੰਨੀ ਕੀਤੀ ਜਾ ਰਹੀ ਹੈ।
