ਗਗਨਦੀਪ ਸ਼ਰਮਾ ਦੀ ਰਿਪੋਰਟ
ਅੰਮ੍ਰਿਤਸਰ: ਕੋਰੋਨਾ ਦੇ ਵੱਧ ਰਹੇ ਕਹਿਰ ਕਰਕੇ ਸੂਬਾ ਸਰਕਾਰ ਨੇ ਸੂਬੇ 'ਚ ਮੁੜ ਸਖ਼ਤੀ ਦੇ ਹੁਕਮ ਦਿੱਤੇ ਸੀ, ਜੋ ਬੀਤੀ ਰਾਤ ਤੋਂ ਲਾਗੂ ਹੋ ਗਏ। ਇਸ ਦੇ ਮੱਦੇਨਜ਼ਰ ਏਬੀਪੀ ਸਾਂਝਾ ਵੱਲੋਂ ਬੀਤੀ ਰਾਤ ਰਿਆਲਟੀ ਚੈੱਕ ਦੌਰਾਨ ਦੇਖਣ ਨੂੰ ਮਿਲੀਆ ਕਿ ਦੁਕਾਨਦਾਰ ਜਿੱਥੇ ਅੱਠ ਵਜੇ ਦੇ ਵਿਸਤਾਰ ਦੇ ਬਾਵਜੂਦ ਵੀ ਦੁਕਾਨਾਂ ਖੋਲ੍ਹ ਕੇ ਬੇਠੈ ਸੀ, ਉੱਥੇ ਹੀ ਸ਼ਰਾਬ ਦੇ ਠੇਕੇ ਸਾਢੇ ਅੱਠ ਵਜੇ ਦੀ ਬਜਾਏ ਰਾਤ 10:30 ਵਜੇ ਤੱਕ ਖੁੱਲੇ ਸੀ। ਨਾਲ ਹੀ ਠੇਕਿਆਂ 'ਤੇ ਪਹਿਲਾਂ ਵਾਂਗ ਹੀ ਚਹਿਲ ਕਦਮੀ ਦਿਖਾਈ ਦੇ ਰਹੀ ਸੀ। ਹੋਰ ਤਾਂ ਹੋਰ ਪੁਲਿਸ ਮੁਲਾਜ਼ਮ ਵੀ ਠੇਕਿਆਂ ਦੇ ਨਾਲ ਹੀ ਡਿਊਟੀ ਦੇ ਰਹੇ ਸੀ।
ਜ਼ਿਲ੍ਹੇ ਦੇ ਪੁਲਿਸ ਕਮਿਸ਼ਨਰ ਡਾਕਟਰ ਸੁਖਚੈਨ ਸਿੰਘ ਗਿੱਲ ਨੇ ਅੱਜ ਏਬੀਪੀ ਸਾਂਝਾ ਨਾਲ ਗੱਲਬਾਤ ਕਰਦਿਆਂ ਮੰਨਿਆ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀਆਂ ਨਵੀਆਂ ਗਾਈਡਲਾਈਨਜ਼ ਦੀ ਪਹਿਲੇ ਦਿਨ (ਯਾਨੀ ਬੀਤੀ ਰਾਤ) ਪੂਰੀ ਤਰ੍ਹਾਂ ਪਾਲਣਾ ਨਹੀਂ ਹੋ ਸਕੀ। ਇਸ ਦਾ ਮੁੱਖ ਕਾਰਨ ਇਹ ਸੀ ਕਿ ਲੋਕਾਂ ਨੂੰ 18 ਅਗਸਤ ਤੋਂ ਲਾਗੂ ਹੋਣ ਵਾਲੀਆਂ ਹਦਾਇਤਾਂ ਬਾਰੇ ਕੁਝ ਭੁਲੇਖਾ ਹੋਣਾ ਦੱਸਿਆ।
ਉਨ੍ਹਾਂ ਕਿਹਾ ਕਿ ਲੋਕਾਂ ਦੀ ਕਨਫਿਊਜ਼ਨ ਨੂੰ ਅੱਜ ਦੂਰ ਕਰ ਦਿੱਤਾ ਗਿਆ ਹੈ ਅਤੇ ਅੱਜ ਤੋਂ ਸਰਕਾਰ ਦੇ ਹੁਕਮਾਂ ਦੀ ਪੂਰੀ ਤਰ੍ਹਾੰ ਪਾਲਣਾ ਕੀਤੀ ਜਾਵੇਗੀ ਅਤੇ ਦੁਕਾਨਾਂ ਨੂੰ ਅੱਠ ਵਜੇ ਬੰਦ ਕਰਵਾਇਆ ਜਾਵੇਗਾ। ਇਸ ਦੇ ਨਾਲ ਹੀ ਸ਼ਰਾਬ ਦੇ ਠੇਕੇ 08:30 ਵਜੇ ਤੋਂ ਬੰਦ ਹੋਣਗੇ। ਜਦਕਿ ਰਾਤ ਨੌਂ ਵਜੇ ਤੋਂ ਸਵੇਰੇ ਪੰਜ ਵਜੇ ਤੱਕ ਮੁਕੰਮਲ ਤੌਰ 'ਤੇ ਕਰਫਿਊ ਰਹੇਗਾ। ਕਿਸੇ ਨੂੰ ਵੀ ਬਗੈਰ ਜ਼ਰੂਰੀ ਕੰਮ ਤੋਂ ਬਾਹਰ ਨਿਕਲਣ ਦੀ ਇਜਾਜਤ ਨਹੀਂ ਹੋਵੇਗੀ।
ਪੰਜਾਬ ਸਰਕਾਰ ਦੀਆਂ ਨਵੀਆਂ ਗਾਈਡਲਾਈਨਜ਼ ਦੀ ਪਾਲਣਾ ਪੁਲਿਸ ਵੱਲੋਂ ਪੂਰੀ ਸਖ਼ਤੀ ਨਾਲ ਨਹੀਂ ਕੀਤੀ ਜਾ ਰਹੀ ਇਸ ਬਾਰੇ ਪੁੱਛੇ ਸਵਾਲ 'ਚ ਪੁਲਸ ਕਮਿਸ਼ਨਰ ਡਾਕਟਰ ਸੁਖਚੈਨ ਸਿੰਘ ਗਿੱਲ ਨੇ ਕਿਹਾ ਜਿਹੜੇ ਅੱਜ ਰਾਤ ਤੋਂ ਕਿਸੇ ਵੀ ਕਿਸਮ ਦੀ ਢਿੱਲ ਨਹੀਂ ਦਿੱਤੀ ਜਾਵੇਗੀ ਅਤੇ ਸਰਕਾਰ ਦੇ ਹੁਕਮਾਂ ਦੀ ਜੇਕਰ ਕਿਸੇ ਨੇ ਉਲੰਘਣਾ ਕੀਤੀ ਤਾਂ ਪੁਲਿਸ ਵੱਲੋਂ ਪਹਿਲਾਂ ਵਾਂਗ ਹੀ ਸਖ਼ਤ ਕਾਰਵਾਈ ਕਰਦੇ ਹੋਏ ਪਰਚੇ ਵੀ ਕੱਟੇ ਜਾਣਗੇ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਅੇੈਤਵਾਰ ਨੂੰ ਅੰਮ੍ਰਿਤਸਰ 'ਚ ਰਹੇਗਾ ਮੁਕੰਮਲ ਲਾਕਡਾਊਨ, ਲੋਕ ਜਰੂਰਤ ਪੈਣ ਤੇ ਹੀ ਆਉਣ ਘਰੋਂ ਬਾਹਰ
ਮਨਵੀਰ ਕੌਰ ਰੰਧਾਵਾ
Updated at:
19 Aug 2020 04:09 PM (IST)
ਪੁਲਿਸ ਕਮਿਸ਼ਨ ਨੇ ਕਿਹਾ ਕਿ ਕਿਸੇ ਨੂੰ ਵੀ ਨਿਯਮਾਂ ਨੂੰ ਤੋੜਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਪੁਲਿਸ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਦੇ ਵਿੱਚ ਹੀ ਰਹਿਣ ਤੇ ਸਰਕਾਰ ਦੇ ਨਿਯਮਾਂ ਦੀ ਪਾਲਣਾ ਕਰਨ ਐਤਵਾਰ ਨੂੰ ਅੰਮ੍ਰਿਤਸਰ ਜ਼ਿਲ੍ਹੇ 'ਚ ਮੁਕੰਮਲ ਲੌਕਡਾਊਨ ਰਹੇਗਾ।
- - - - - - - - - Advertisement - - - - - - - - -