Batala News: ਪੰਜਾਬ ਦੇ ਬਟਾਲਾ ਤੋਂ ਅਹਿਮ ਖਬਰ ਸਾਹਮਣੇ ਆਈ ਹੈ, ਦੱਸ ਦੇਈਏ ਕਿ ਕਈ ਗੋਲੀਆਂ ਚੱਲਣ ਦੀਆਂ ਖਬਰਾਂ ਨੇ ਲੋਕਾਂ ਵਿਚਾਲੇ ਦਹਿਸ਼ਤ ਫੈਲਾ ਰੱਖੀ ਹੈ। ਇਸ ਵਿਚਾਲੇ ਪੰਜਾਬ ਵਿੱਚ ਇੱਕ ਹੋਰ ਵੱਡੀ ਵਾਰਦਾਤ ਵਾਪਰੀ ਹੈ। ਦਰਅਸਲ, ਬੀਤੀ ਸ਼ਾਮ 6 ਵਜੇ ਦੇ ਕਰੀਬ, ਅਣਪਛਾਤੇ ਵਿਅਕਤੀਆਂ ਨੇ ਨਵੀਂ ਦਾਣਾ ਮੰਡੀ ਮੋੜ ਨੇੜੇ ਇੱਕ ਨੌਜਵਾਨ 'ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। 

Continues below advertisement

ਮ੍ਰਿਤਕ ਦੇ ਭਰਾ ਲਾਡੀ ਅਤੇ ਉਸਦੀ ਪਤਨੀ ਚਰਨਜੀਤ ਕੌਰ, ਜੋ ਕਿ ਮਾਨ ਨਗਰ, ਬਟਾਲਾ ਦੇ ਰਹਿਣ ਵਾਲੇ ਹਨ, ਨੇ ਦੱਸਿਆ ਕਿ ਸੁਰਜੀਤ ਸਿੰਘ ਦਾ ਪੁੱਤਰ ਜਸਜੀਤ ਸਿੰਘ ਆਪਣੇ ਦੋਸਤਾਂ ਨਾਲ ਇੱਕ ਕਾਰ ਵਿੱਚ ਸਮਾਗਮ ਵਿੱਚ ਸ਼ਾਮਲ ਹੋਣ ਲਈ ਗਿਆ ਸੀ। ਸਮਾਗਮ ਤੋਂ ਬਾਅਦ, ਜਦੋਂ ਉਹ ਆਪਣੇ ਦੋਸਤਾਂ ਦੀ ਕਾਰ ਤੋਂ ਘਰ ਵਾਪਸ ਆ ਰਿਹਾ ਸੀ, ਤਾਂ ਮੋਟਰਸਾਈਕਲ 'ਤੇ ਸਵਾਰ ਦੋ ਅਣਪਛਾਤੇ ਵਿਅਕਤੀਆਂ ਨੇ ਉਸ 'ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ।

ਘਟਨਾ ਦੀ ਜਾਣਕਾਰੀ ਮਿਲਦੇ ਹੀ ਡੀਐਸਪੀ ਸਿਟੀ ਸੰਜੀਵ ਕੁਮਾਰ, ਐਸਐਚਓ ਸਿਵਲ ਲਾਈਨ ਹਰਜਿੰਦਰ ਸਿੰਘ, ਐਸਆਈ ਗੁਰਮੀਤ ਸਿੰਘ ਅਤੇ ਸਿਵਲ ਲਾਈਨ ਥਾਣੇ ਦੇ ਐਸਆਈ ਨਰਜੀਤ ਸਿੰਘ ਤੁਰੰਤ ਪੁਲਿਸ ਫੋਰਸ ਨਾਲ ਮੌਕੇ 'ਤੇ ਪਹੁੰਚੇ। ਗੁੱਸੇ ਵਿੱਚ ਆਏ ਪਰਿਵਾਰਕ ਮੈਂਬਰਾਂ ਨੇ ਆਪਣੇ ਮ੍ਰਿਤਕ ਪੁੱਤਰ ਜਸਜੀਤ ਸਿੰਘ ਦੀ ਲਾਸ਼ ਸੜਕ 'ਤੇ ਰੱਖ ਕੇ ਡੇਰਾ ਰੋਡ ਨੂੰ ਜਾਮ ਕਰ ਦਿੱਤਾ। ਉਸ ਦੌਰਾਨ ਪੁਲਿਸ ਕਾਰਵਾਈ ਅਤੇ ਨਾਕਾਬੰਦੀ ਜਾਰੀ ਸੀ।

Continues below advertisement

 ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

Read MOre: Punjab News: ਪੰਜਾਬ ਪੁਲਿਸ ਕਮਿਸ਼ਨਰ IPS ਨੂੰ ਲੱਗਿਆ ਮੋਟਾ ਜੁਰਮਾਨਾ, ਹਾਈ ਕੋਰਟ ਨੇ ਲਗਾਈ ਫਟਕਾਰ; ਜਾਣੋ ਪੂਰਾ ਮਾਮਲਾ

Read MOre: Punjab News: ਪੰਜਾਬ 'ਚ ਕਬੱਡੀ ਖਿਡਾਰੀ ਦਾ ਪਰਿਵਾਰ ਅਤੇ ਪੁਲਿਸ ਆਹਮੋ-ਸਾਹਮਣੇ, ਪਰਿਵਾਰ ਬੋਲਿਆ- ਕਿਸੇ ਨਾਲ ਕੋਈ ਦੁਸ਼ਮਣੀ ਨਹੀਂ; SSP ਵੱਲੋਂ ਕਤਲ ਮਾਮਲੇ 'ਚ ਵੱਡਾ ਖੁਲਾਸਾ...