Punjab News: ਫ਼ਾਜ਼ਿਲਕਾ ਦੇ ਪਿੰਡ ਸੁਰੇਸ਼ਵਾਲਾ 'ਚ ਸਰਪੰਚ ਉਮੀਦਵਾਰ ਭੂਪ ਸਿੰਘ 'ਤੇ ਅਣਪਛਾਤੇ ਲੋਕਾਂ ਵਲੋਂ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਦੋਸ਼ ਹੈ ਕਿ ਕਾਰ 'ਚ ਆਏ ਲੋਕਾਂ ਨੇ ਉਸ ਨੂੰ ਰਸਤੇ 'ਚ ਰੋਕ ਕੇ ਪਿੰਡ ਦਾ ਰਸਤਾ ਪੁੱਛਿਆ ਤਾਂ ਹੋਰ ਲੋਕਾਂ ਨੇ ਕਾਰ 'ਚੋਂ ਬਾਹਰ ਆ ਕੇ ਉਸ 'ਤੇ ਹਮਲਾ ਕਰ ਦਿੱਤਾ ਪਰ ਜਦੋਂ ਉਸ ਨੇ ਹਮਲਾ ਕਰਨਾ ਚਾਹਿਆ ਤਾਂ ਉਹ ਆਪਣੀ ਕਾਰ ਭਜਾ ਕੇ ਲੈ ਗਿਆ। ਇਸ ਮੌਕੇ ਹਮਲਾਵਰਾਂ ਨੇ ਇੱਟਾਂ ਸੁੱਟ ਕੇ ਉਸ ਦੀ ਕਾਰ ਦੇ ਸ਼ੀਸ਼ੇ ਤੋੜ ਦਿੱਤੇ।


ਜਾਣਕਾਰੀ ਦਿੰਦੇ ਹੋਏ ਪਿੰਡ ਸੁਰੇਸ਼ਵਾਲਾ ਦੇ ਸਾਬਕਾ ਸਰਪੰਚ ਭੂਪ ਸਿੰਘ ਨੇ ਦੱਸਿਆ ਕਿ ਉਹ ਪੰਚਾਇਤੀ ਚੋਣਾਂ ਵਿੱਚ ਪਿੰਡ ਤੋਂ ਸਰਪੰਚ ਦੇ ਅਹੁਦੇ ਲਈ ਚੋਣ ਲੜ ਰਹੇ ਹਨ, ਇਸ ਦੌਰਾਨ ਉਹ ਬੈਨਰ ਬਣਵਾਉਣ ਲਈ ਫਾਜ਼ਿਲਕਾ ਆਏ ਸੀ। ਜਦੋਂ ਉਹ ਰੁਕੇ ਤਾਂ ਕਾਲੇ ਰੰਗ ਦੀ ਕਾਰ 'ਚ ਸਵਾਰ ਲੋਕ ਪਹਿਲਾਂ ਤਾਂ ਉਨ੍ਹਾਂ ਦਾ ਪਿੱਛਾ ਕਰਨ ਲੱਗੇ, ਕਦੇ ਕਾਰ ਅੱਗੇ ਕੱਢਦੇ ਤੇ ਕਦੇ ਪਿੱਛੇ ਰੱਖਦੇ ਸੀ।।



ਸੜਕ 'ਤੇ ਥੋੜ੍ਹਾ ਅੱਗੇ ਜਾਣ 'ਤੇ ਇੱਕ ਕਾਰ 'ਚ ਸਵਾਰ ਵਿਅਕਤੀ ਨੇ ਹੱਥ ਦੇਖ ਕੇ ਆਪਣੀ ਕਾਰ ਰੋਕ ਕੇ ਦੂਜੇ ਪਿੰਡ ਦਾ ਰਸਤਾ ਪੁੱਛਣਾ ਸ਼ੁਰੂ ਕਰ ਦਿੱਤਾ, ਇਸੇ ਦੌਰਾਨ ਮੂੰਹ ਢਕੇ ਹੋਏ ਦੋਸ਼ੀ ਦੀ ਕਾਰ 'ਚ ਬੈਠੇ ਵਿਅਕਤੀ ਹੇਠਾਂ ਉਤਰ ਗਏ। ਕਾਰ ਸਵਾਰਾਂ ਉਸ ਦੀ ਕਾਰ ਦਾ ਗੇਟ ਖੋਲ੍ਹਣ ਲੱਗੇ ਤਾਂ ਉਹ ਬਚਾਅ ਵਿੱਚ ਉੱਥੋਂ ਫ਼ਰਾਰ ਹੋ ਗਿਆ,ਜਿਸ ਤੋਂ ਬਾਅਦ ਉਨ੍ਹਾਂ ਨੇ ਉਸ 'ਤੇ ਇੱਟ ਮਾਰ ਕੇ ਕਾਰ ਦਾ ਸ਼ੀਸ਼ਾ ਤੋੜ ਦਿੱਤਾ ਤੇ ਇਸ ਸਬੰਧੀ ਥਾਣਾ ਸਦਰ ਫ਼ਾਜ਼ਿਲਕਾ ਵਿਖੇ ਸ਼ਿਕਾਇਤ ਕਰ ਦਿੱਤੀ।


ਥਾਣਾ ਸਦਰ 'ਚ ਮੌਜੂਦ ਪੁਲਸ ਅਧਿਕਾਰੀ ਰਣਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਹੈ, ਜਿਸ ਦੇ ਆਧਾਰ 'ਤੇ ਉਨ੍ਹਾਂ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।



ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।