ਅੰਮ੍ਰਿਤਸਰ: ਅੰਮ੍ਰਿਤਸਰ ਦੇ ਮਾਨਵਾਲਾ ਵਿੱਚ ਸਹਿਕਾਰੀ ਬੈਂਕ ਨੂੰ ਦੇਰ ਰਾਤ ਦੋ ਚੋਰਾਂ ਨੇ ਨਿਸ਼ਾਨਾ ਬਣਾਇਆ। ਉਹ ਬੈਂਕ ਦਾ ਤਾਲਾ ਤੋੜ ਅੰਦਰ ਦਾਖਲ ਹੋ ਗਏ ਪਰ ਇਸ ਤੋਂ ਪਹਿਲਾਂ ਕਿ ਉਹ ਚੋਰੀ ਕਰ ਫਰਾਰ ਹੁੰਦੇ ਪੁਲਿਸ ਮੌਕੇ 'ਤੇ ਪਹੁੰਚ ਗਈ। ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਤੋਂ ਬਚਦੇ ਇੱਕ ਮੁਲਜ਼ਮ ਫਰਾਰ ਹੋਣ 'ਚ ਸਫ਼ਲ ਰਿਹਾ ਪਰ ਦੂਜਾ ਪੁਲਿਸ ਦੇ ਅੜਿੱਕੇ ਆ ਗਿਆ। ਪੁਲਿਸ ਅਧਿਕਾਰੀਆਂ ਮੁਤਾਬਕ ਦੋਨੋਂ ਮੁਲਜ਼ਮ ਨਸ਼ੇ 'ਚ ਸਨ ਤੇ ਨਸ਼ੇ ਦੇ ਆਦੀ ਵੀ ਹਨ। ਪੁਲਿਸ ਦੂਜੇ ਮੁਲਜ਼ਮ ਨੂੰ ਕਾਬੂ ਕਰਨ ਲਈ ਪੁਲਿਸ ਲਗਾਤਾਰ ਛਾਪੇ ਮਾਰੀ ਕਰ ਰਹੀ ਹੈ।
ਉਧਰ, ਬੈਂਕ ਦੇ ਮੈਂਨਜਰ ਬਾਵਾ ਮੁਤਾਬਕ ਸਵੇਰੇ ਉਨ੍ਹਾਂ ਨੂੰ ਪੁਲਿਸ ਦਾ ਫੋਨ ਆਇਆ ਤਾਂ ਉਹ ਮੌਕੇ ਤੇ ਪਹੁੰਚੇ। ਸੇਫ 'ਚ ਪੰਜ ਲੱਖ ਰੁਪਏ ਪਾਏ ਸੀ ਪਰ ਚੋਰ ਸੇਫ ਖੋਲ੍ਹਣ 'ਚ ਅਸਫਲ ਰਹੇ।
ਬੈਂਕ ਲੁੱਟ ਰਹੇ ਸੀ ਲੁਟੇਰੇ, ਉੱਤੋਂ ਆ ਗਈ ਪੁਲਿਸ, ਜਾਣੋ ਫਿਰ ਕੀ ਹੋਇਆ
ਏਬੀਪੀ ਸਾਂਝਾ
Updated at:
13 Mar 2020 02:10 PM (IST)
-ਅੰਮ੍ਰਿਤਸਰ ਦੇ ਮਾਨਵਾਲਾ ਵਿੱਚ ਸਹਿਕਾਰੀ ਬੈਂਕ ਨੂੰ ਦੇਰ ਰਾਤ ਦੋ ਚੋਰਾਂ ਨੇ ਨਿਸ਼ਾਨਾ ਬਣਾਇਆ।
-ਤਾਲਾ ਤੋੜ ਅੰਦਰ ਦਾਖਲ ਹੋ ਗਏ ਪਰ ਇਸ ਤੋਂ ਪਹਿਲਾਂ ਕਿ ਉਹ ਚੋਰੀ ਕਰ ਫਰਾਰ ਹੁੰਦੇ.....
- - - - - - - - - Advertisement - - - - - - - - -