ਪਟਿਆਲਾ: ਪਟਿਆਲਾ ਦੇ ਲੀਲਾ ਭਵਨ ਨੇੜੇ ਇੱਕ ਕਾਰ ਚਾਲਕ ਵੱਲੋਂ ਪੰਜਾਬ ਪੁਲਿਸ ਦੇ ASI ਸੁਬਾ ਸਿੰਘ ਨੂੰ ਕਾਰ ਹੇਠਾਂ ਦੇਣ ਦੀ ਕੋਸ਼ਿਸ਼ ਕੀਤੀ ਗਈ।ਇਸ ਪੂਰੀ ਘਟਨਾ ਦਾ ਵੀਡੀਓ ਸਾਹਮਣੇ ਆਇਆ ਹੈ।ਕਾਰ ਚਾਲਕ ਗੱਡੀ ਪੁਲਿਸ ਮੁਲਾਜ਼ਮ ਤੇ ਚਾੜ੍ਹਣ ਦੀ ਪੂਰੀ ਕੋਸ਼ਿਸ਼ ਕੀਤੀ।
ਜ਼ਖਮੀ ASI ਨੂੰ ਪਟਿਆਲਾ ਦੇ ਕਲੇਰ ਹਸਪਤਾਲ ਵਿਚ ਦਾਖਿਲ ਕਰਵਾਇਆ ਗਿਆ ਹੈ।ਦਰਅਸਲ, 15 ਅਗਸਤ ਸਬੰਧੀ ਪਟਿਆਲਾ ਪੁਲਿਸ ਵੱਲੋਂ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਸੀ।ਇਸ ਦੌਰਾਨ ਕਾਰ ਚਾਲਕ ਤੋਂ ASI ਵੱਲੋਂ ਪੁਛਗਿੱਛ ਕੀਤੀ ਜਾ ਰਹੀ ਸੀ।ਪੁਲਿਸ ਮੁਲਾਜਮ ਕਾਰ ਅਗੇ ਖੜ੍ਹਾ ਸੀ ਤਾਂ ਕਾਰ ਚਾਲਕ ਨੇ ਪੁਲਿਸ ਮੁਲਾਜ਼ਮ ਤੇ ਕਾਰ ਚਾੜ੍ਹਨ ਦੀ ਕੋਸ਼ਿਸ਼ ਕੀਤੀ।
ਇਸ ਮਗਰੋਂ ਕਾਰ ਚਾਲਕ ਉਥੋਂ ਫਰਾਰ ਹੋ ਗਿਆ।ਡੀਐਸਪੀ ਸਿਟੀ ਹੇਮੰਤ ਸ਼ਰਮਾ ਨੇ ਦਸਿਆ ਕਿ ਮੁੱਢਲੀ ਜਾਂਚ ਵਿੱਚ ਪਤਾ ਲਗਾ ਹੈ ਕਿ ਇਹ ਕਾਰ ਹਰਿਆਣਾ ਦੇ ਰੇਵਾੜੀ ਦੇ ਕਿਸੇ ਵਿਅਕਤੀ ਦੀ ਕਾਰ ਹੈ। ਜਲਦ ਤੋਂ ਜਲਦ ਕਾਰ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ।