ਆਸਟ੍ਰੇਲੀਆ ਦੇ ਏਡੀਲੇਡ ਸ਼ਹਿਰ ਵਿੱਚ ਇੱਕ ਪੰਜਾਬੀ ਵਿਅਕਤੀ ਨਾਲ ਮਾੜਾ ਵਰਤਾਰਾ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਇਸ ਵੇਲੇ 42 ਸਾਲਾ ਗੌਰਵ ਕੁੰਡੀ ਹਸਪਤਾਲ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ।

ਕਦੋਂ ਵਾਪਰੀ ਆਹ ਘਟਨਾ?

ਇਹ ਘਟਨਾ ਏਡੀਲੇਡ ਦੇ ਈਸਟਰਨ ਸਬਬਰਸ ਸਥਿਤ ਪਾਏਨੇਹਨ ਰੋਡ ‘ਤੇ ਹੋਈ, ਜਿੱਥੇ ਪੁਲਿਸ ਨੇ ਉਸ ਨੂੰ ਰੋਕਿਆ। ਉਸ ਦੀ ਪਤਨੀ ਅੰਮ੍ਰਿਤਪਾਲ ਕੌਰ ਨੇ ਦੱਸਿਆ ਕਿ ਪੁਲਿਸ ਨੇ ਉਸ ਨੂੰ ਗੱਡੀ ‘ਤੇ ਸੁੱਟ ਕੇ ਫਿਰ ਫੜ ਕੇ ਧਰਤੀ ‘ਤੇ ਸਿਰ ਮਾਰਿਆ। ਪਹਿਲਾਂ ਤਾਂ ਮੈਂ ਇਸ ਸਾਰੀ ਘਟਨਾ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਪਰ ਜਦੋਂ ਅਧਿਕਾਰੀ ਗੌਰਵ ਦੀ ਛਾਤੀ ‘ਤੇ ਚੜ੍ਹਨ ਲੱਗਿਆ ਤਾਂ ਉਹ ਘਬਰਾ ਗਈ। ਉੱਥੇ ਹੀ ਗੌਰਵ ਕਹਿ ਰਿਹਾ ਹੈ ਕਿ ਉਸ ਨੇ ਕੁਝ ਗਲਤ ਨਹੀਂ ਕੀਤਾ ਹੈ ਅਤੇ ਫਿਰ ਉਹ ਬੇਹੋਸ਼ ਹੋ ਗਿਆ।

ਇਸ ਤੋਂ ਬਾਅਦ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ ਉਸ ਦੇ ਦਿਮਾਗ ਨੇ ਕੰਮ ਕਰਨਾ ਸ਼ੁਰੂ ਕੀਤਾ ਤਾਂ ਉਸ ਨੂੰ ਹੋਸ਼ ਆ ਜਾਵੇਗਾ, ਨਹੀਂ ਤਾਂ ਨਹੀਂ ਆਵੇਗਾ। ਉਹ ਦੋ ਬੱਚਿਆਂ ਦਾ ਪਿਓ ਹੈ।

ਗੌਰਵ ਦੀ ਪਤਨੀ ਨੇ ਕਿਹਾ ਕਿ ਜਦੋਂ ਇਹ ਘਟਨਾ ਵਾਪਰੀ ਉਸ ਵੇਲੇ ਉਸ ਦੇ ਪਤੀ ਨਸ਼ੇ ਦੀ ਹਾਲਤ ਵਿੱਚ ਸਨ, ਪਰ ਘਰੇਲੂ ਹਿੰਸਾ ਵਰਗੀ ਕੋਈ ਗੱਲ ਨਹੀਂ ਸੀ। ਮੈਂ ਉਨ੍ਹਾਂ ਨੂੰ ਕਹਿ ਰਹੀ ਸੀ ਕਿ ਘਰ ਚੱਲੋ ਅਤੇ ਉਹ ਸ਼ਰਾਬ ਦੇ ਨਸ਼ੇ ਵਿੱਚ ਮੈਨੂੰ ਜ਼ੋਰ-ਜ਼ੋਰ ਨਾਲ ਬੋਲ ਰਹੇ ਸਨ, ਪਰ ਪੁਲਿਸ ਨੂੰ ਲੱਗਿਆ ਕਿ ਉਹ ਮੇਰੇ ‘ਤੇ ਹਮਲਾ ਕਰ ਰਹੇ ਹਨ।

ਉੱਥੇ ਹੀ ਪੁਲਿਸ ਆਪਣਾ ਬਚਾਅ ਕਰਦੀ ਨਜ਼ਰ ਆ ਰਹੀ ਹੈ। ਪਰ ਇਸ ਘਟਨਾ ਨਾਲ ਉੱਥੇ ਹੀ ਭਾਰਤੀ ਭਾਈਚਾਰੇ ਵਿੱਚ ਰੋਸ ਹੈ ਅਤੇ ਪੁਲਿਸ ਦੀ ਕਾਰਗੁਜ਼ਾਰੀ ‘ਤੇ ਸਵਾਲ ਚੁੱਕੇ ਜਾ ਰਹੇ ਹਨ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।